Showing posts with label ਗੁਰੂ ਬਲਵੰਤ ਗੁਰੁਨੇ।. Show all posts
Showing posts with label ਗੁਰੂ ਬਲਵੰਤ ਗੁਰੁਨੇ।. Show all posts

🚩ਕੀ ਰੱਬ ਜਰੂਰੀ ਹੈ ⁉ ✒GBG⚔

🚩ਕੀ ਰੱਬ ਜਰੂਰੀ ਹੈ, ਅਤੇ ਕਿ ਰੱਬ ਨਾਲ ਜੁੜਨ ਲਈ ਕੋਈ ਧਰਮ ਧਾਰਾ ਵੀ ਜਰੂਰੀ ਹੈ⁉🚩 ✒GBG⚔

1. ਕੀ ਸਾਨੂੰ ਔਰਗੇਨਾਇਜ਼ਡ ਧਰਮ ਦੀ ਲੋੜ ਹੈ ⁉
 ਮੇਰਾ ਜਬਾਬ ਹੈ ਨਹੀਂ।

2. ਕੀ ਸਾਨੂੰ ਰੱਬ ਦੀ ਲੋੜ  ਹੈ, ⁉
 ਮੇਰਾ ਜਬਾਬ ਹੈ, ਜੀ ਹਾਂ।

3. ਕੀ ਰੱਬ ਧਰਮ ਦਾ ਗ਼ੁਲਾਮ ਹੈ⁉
 ਜਬਾਬ ਹੈ ਨਹੀਂ।

4.  ਕੀ ਧਰਮ ਬਦੋਬਦੀ ਬਣੀ ਰੱਬ ਦੀ ਦੁਕਾਨ ਹੈ⁉
 ਜਬਾਬ ਹੈ ਹਾਂ।

5.  ਕੀ ਧਰਮ ਤੋਂ ਬਿਨਾ ਰੱਬ ਦੀ ਕੋਈ ਸੰਭਾਵਨਾ ਹੈ⁉ ਜਬਾਬ ਹੈ ਅਵਸ਼।

6.  ਸੋ ਇਸ ਸਬ ਦਾ ਮਤਲਬ ਕੀ ਹੋਇਆ⁉
ਮਤਲਬ ਸਪਸ਼ਟ ਹੈ1

7.  GOD  IS NECESAARY for solace of  vast  psychological  troubles of humanity, but Religion is quite unnecessary.

8.  Then where to find and serve GOD⁉

9.  God is only to be found in his/her creation.', thus to serve nature is to Serve God.

10.  ਯਾਦ ਰੱਖੋ ਦੋਸਤੋ, ਕੁਦਰਤ ਨੂੰ ਹੀ ਕਾਦਰ ਅਤੇ ਕਾਦਰ ਨੂੰ ਕੁਦਰਤ ਵਿੱਚ ਵੇਖਣਾ ਸਾਰਥਕ ਹੈ।  ਮੇਰਾ ਮਨਣ ਹੈ ਕੇ ਰੱਬ  ਨਾਲ as a creator  ਜਰੂਰਤ ਤੋਂ ਜਿਆਦਾ ਇਨਵੋਲਵ ਹੋਣਾ ਵੇਸਟੇਜ ਔਫ ਟਾਇਮ ਹੈ।

11.  ਇਹ ਵੀ ਮੰਨਦਾ ਹਾਂ ਕੀ ਹੁਕਮ, ਜਿਸ ਦਾ ਸਤਗੁਰੁ ਨਾਨਕ ਸਾਹਿਬ ਨੇ ਵਯਖਯਾਣੰ ਕੀਤਾ ਹੈ, ਉਹ ਇਸ ਜਗਤ ਦੀ ਵ੍ਯਵਸ਼ਥਾ ਚਲਾਉਂਦਾ ਹੈ।

12.  ਇਹ ਹੁਕਮ ਕੀ ਹੈ?
 ਹੁਕਮ ਦਾ ਮਤਲਬ ਹੈ, ਸਿਸਟੇਮਿਕ ਵਿਵਸਥਾ। ਗੁਰੁਤਵਕਰਸ਼ਨ ਦਾ ਹੁਕਮ ਹੈ ਹਰ ਚੀਜ਼ ਨੂੰ ਆਪਣੀ ਤਰਫ ਖਿੱਚ ਲੈਣਾ, ਏਯਰੋਡੇਨਿਮਕਸ ਦਾ ਆਪਣਾ ਹੁਕਮ ਹੈ, ਪਾਣੀ ਵਿੱਚ ਫਲੋਟ ਕਰਣ ਵਾਸਤੇ ਵੇਟ ਡਿਸਪੇਂਸ਼ਨ ਦਾ ਆਪਣਾ ਹੁਕਮ ਹੈ।

13.  ਜਿਸ ਨੇ ਵੀ  ਹੁਕਮ ਨੂੰ ਜਾਣਿਆ, ਪਛਾਣਿਆ, ਉਹ ਕਾਦਰ ਦੀ ਕੁਦਰਤ ਵਿੱਚ ਖੇਡਿਆ, ਅਤੇ ਬਾਕੀ ਸਬ  ਫਨਾਹ ਹੋ ਗਏ, ਬਿਨਾ ਸੱਤ ਦੇ ਤੱਤ ਦਾ ਲੁਤਫ਼ ਉਠਾਏ।

14. ਨਾਨਕ ਨੂੰ, ਰਾਮ ਨੂੰ, ਹਨੂੰਮਾਨ ਨੂੰ, ਇਸਾ ਨੂੰ, ਮੋਹੰਮਦ ਨੂੰ, ਰੱਬ ਕਹਿਣ ਵਾਲੇ ਯਾ ਮੂਰਖ ਨੇ, ਜਾਂ ਸ਼ਾਤਿਰ ਧਰਮ ਦੇ ਦੁਕਾਨਦਾਰ ਪੁਜਾਰੀ, ਅਤੇ ਜਾਂ ਫਿਰ ਰਾਜਨੇਤਾ।   ਨਾਨਕ  ਨੂੰ ਅਤੇ ਬਾਕੀ ਲੋਕਾਂ ਨੂੰ ਇਕ ਵਿਗਿਆਨਿਕ ਫਿਲੌਸਫਰ ਮਨਣ  ਵਾਲੇ ਹੀ ਨਾਨਕ ਦੇ, ਅਤੇ ਬਾਕੀ ਜਾਗ੍ਰਿਤ ਸਜੱਣਾ ਦੇ ਅਸਲੀ ਸਿੱਖ, ਮੁਰੀਦ ਅਤੇ ਸਟੂਡੈਂਟ ਹਣ।

15.   ਰੱਬ ਕਿਸੇ ਵੀ ਬੰਦੇ ਦੇ ਪੂਜਾ ਪਾਠ ਦਾ ਅਭਿਲਾਸ਼ੀ ਨਹੀਂ। ਉਸ ਨੂੰ ਤੁਹਾਡੀ ਪੂਜਾ ਪਾਠ, ਧੂਫ ਦੀਪ, ਕੀਰਤਨ ਭਜਨ, ਜਪ ਤਪ ਦੀ ਕੋਈ ਲੋੜ ਨਹੀਂ।

16.  ਉਹ ਅੱਲਖ ਹੈ, ਨਿਰੰਜਨ ਹੈ,  ਨਿਰੰਕਾਰ ਹੈ, ਨਿਰਲੇਪ ਹੈ, ਅਤੇ ਓਹਨੂੰ ਕੋਈ ਪਰਵਾਹ ਨਹੀਂ ਕੇ ਤੁਸੀਂ ਉਸ ਦਾ ਗੁਣਗਾਣ ਕਰਦੇ ਹੋਂ ਜਾਂ ਨਹੀਂ।

 17.  ਜਾਹਿਰ ਤੌਰ ਤੇ  ਹੁਕਮ ਅਤੇ ਸੱਚ ਹੀ ਰੱਬ ਹੈ । ਕਿਸੇ ਸ਼ਾਇਰ ਨੇ ਸੱਚ ਹੀ ਕਿਹਾ ਹੈ...
 ਕੀਯਾ ਹੈ ਦਰਦੇ ਦਿਲ ਕੇ ਵਾਸਤੇ, ਇਨਸਾਨ ਕੋ ਪੈਦਾ,
ਇਬਾਦਤ ਕੇ ਲੀਏ, ਜੰਨਤ ਮੈਂ ਫਰਿਸ਼ਤੇ ਕੱਮ ਨ ਥੇ।

18.  ਬਾਕੀ ਪਾਠ ਪੂਜਾ, ਤੀਰਥ ਵਰਤ ਸਬ ਕਰਮ ਕਾਂਡ ਹੈ, ਜਿਸ ਦਾ ਭਾਰ ਢੋਹਣਾ ਬੇਕਾਰ ਹੈ। ਤੁਹਾਨੂੰ ਚੰਗਾ ਲੱਗੇ ਤਾਂ ਅਵਸ਼ ਕਰੋ, ਰੱਬ ਨੂੰ ਇਸ ਸਬ ਦੀ ਪਰਵਾਹ ਨਹੀਂ।

19.  ਜਦ ਤੁਸੀਂ 10 ਜਮਾਤਾਂ ਪਾਸ ਕਰਦੇ ਹੋ, ਤਾਂ ਮੈਟ੍ਰਿਕ ਤਕ ਦੀਆਂ ਕਿਤਾਬਾਂ ਨਾਲ ਨਹੀਂ ਚੱਕੀ ਫਿਰਦੇ। ਪੜ੍ਹਾਈ ਮਨ-ਮਸਤਕ ਵਿੱਚ ਬਸ ਜਾਂਦੀ ਹੈ, ਕਿਤਾਬਾਂ ਪਿੱਛੇ ਰਹਿ ਜਾਂਦੀਆਂ ਹਨ। ਫੇਰ ਅਗਲੀ ਮੰਜ਼ਿਲ ਦੀ ਪੜ੍ਹਾਈ, ਫੇਰ ਉਸ ਦੇ ਪੂਰਨ ਹੋਣ ਉਪਰਾਂਤ ਉਸ ਨਾਲ ਜੁੜਿਆਂ ਕਤੇਬਾ, ਅਤੇ ਸਮਗ੍ਰੀ ਵੀ ਸਬ ਪਿੱਛੇ ਰਹੇ ਜਾਂਦਾ ਹੈ।

20.  ਬਾਕੀ  ਸਾਰਾ ਧਾਰਮਿਕ  ਕਰਮਕਾਂਡ ਬਾਂਦਰ ਨੁਮਾਂ ਵਿਹਲੇ  ਦਿਮਾਗ ਨੂੰ ਕਿਸੇ ਇੱਕ ਬਾਂਸ ਤੇ ਚੜ੍ਹਨ ਉਤਰਨ  ਲਾਉਣ ਦਾ ਜਰਿਆ ਹੈ, ਜੇ ਮਨ  ਕਾਬੂ ਵਿੱਚ ਆ ਗਯਾ, ਬਾਂਦਰ ਰੂਪੀ ਮਨ ਸਧ ਗਿਆ, ਤਾਂ ਬਾਂਸ ਦੀ ਲੋੜ ਨਹੀਂ ਰਹਿੰਦੀ। 

21.  ਬਾਕੀ ਪ੍ਰੋਫੈਸਰ ਮੋਹਨ ਸਿੰਘ ਜੀ ਸਬ ਕੁੱਜ ਸਪਸ਼ਟ ਕਰ ਗਏ,
ਓਹਨਾਂ ਆਖਿਆ,
“ਰਬ ਇੱਕ ਗੁੰਝਲਦਾਰ ਬੁਝਾਰਤ,
ਰੱਬ ਇੱਕ ਗੋਰਖਧੰਦਾ।
ਖੋਲ੍ਹਣ ਲੱਗਿਆਂ ਪੇਚ ਏਸ ਦੇ ,ਕਾਫਰ ਹੋ ਜਾਏ ਬੰਦਾ।
ਕਾਫਰ ਹੋਣੋ ਡਰ ਕੇ ਜੀਵੀਂ, ਖੋਜੋਂ ਮੂਲ ਨਾ ਖੁੰਝੀ।
ਲਾਈਲੱਗ ਮੋਮਨ ਦੇ ਨਾਲੋਂ, ਖੋਜੀ ਕਾਫਰ ਚੰਗਾ।

22.  ਅੱਗੇ ਪ੍ਰੋਫ਼ੈਸਰ ਸਾਹਿਬ ਲਿਖਦੇ ਹਨ, ਤੇਰੀ ਖੋਜ ਵਿਚ ਅਕਲ ਦੇ ਖੰਭ ਝੜ ਗਏ,
ਤੇਰੀ ਭਾਲ ਵਿਚ ਥੋਥਾ ਖ਼ਿਆਲ ਹੋਇਆ ।
ਲੱਖਾਂ ਉਂਗਲਾਂ ਗੁੰਝਲਾਂ ਖੋਲ੍ਹ ਥੱਕੀਆਂ,
ਤੇਰੀ ਜ਼ੁਲਫ਼ ਦਾ ਸਿੱਧਾ ਨਾ ਵਾਲ ਹੋਇਆ ।
ਘਿੱਗੀ ਬੱਝ ਗਈ ਸੰਖਾਂ ਦੀ ਰੋ-ਰੋ ਕੇ,
ਪਿੱਟ-ਪਿੱਟ ਕੇ ਚੂਰ ਘੜਿਆਲ ਹੋਇਆ ।
ਚੀਕ-ਚੀਕ ਕੇ ਕਲਮ ਦੀ ਜੀਭ ਪਾਟੀ,
ਅਜੇ ਹੱਲ ਨਾ ਤੇਰਾ ਸਵਾਲ ਹੋਇਆ ।

23.  ਗੱਲ ਹੋਰ  ਸਪਸ਼ਟ ਕਰਦੇ ਹੋਏ, ਪ੍ਰੋਫੈਸਰ ਮੋਹਨ ਸਿੰਘ ਜੀ  ਲਿਖਦੇ ਹਨ,
ਤੇਰੇ  ਹਿਜਰ ਵਿਚ ਕਿਸੇ ਨੇ ਕੰਨ ਪਾੜੇ
ਅਤੇ ਕਿਸੇ ਨੇ ਜਟਾਂ ਵਧਾਈਆਂ ਨੇ ।
ਬੂਹੇ ਮਾਰ ਕੇ ਕਿਸੇ ਨੇ ਚਿਲੇ ਕੱਟੇ,
ਕਿਸੇ ਰੜੇ 'ਤੇ ਰਾਤਾਂ ਲੰਘਾਈਆਂ ਨੇ ।
ਕੋਈ ਲਮਕਿਆ ਖੂਹ ਦੇ ਵਿਚ ਪੁੱਠਾ,
ਅਤੇ ਕਿਸੇ ਨੇ ਧੂਣੀਆਂ ਤਾਈਆਂ ਨੇ ।
ਤੇਰੇ ਆਸ਼ਕਾਂ ਨੇ ਲੱਖਾਂ ਜਤਨ ਕੀਤੇ,
ਪਰ ਤੂੰ ਮੂੰਹ ਤੋਂ ਜ਼ੁਲਫ਼ਾਂ ਨਾ ਚਾਈਆਂ ਨੇ ।
ਜਰਾ ਸੋਚੋ ਇਸ ਬਾਰੇ ਗਹਰਾਈ ਵਿਚ। ਜੱਦ ਜਪੀਆਂ ਤਪੀਆਂ ਤੇ ਪ੍ਰਗਟ ਨਹੀਂ ਹੋਇਆ ਤਾਂ ਤੁਹਾਡੀ  ਸਵਾ ਸੌ ਰੁਪਈਏ ਦੀ ਦੇਗ, ਮੁਰਗੇ ਬਕਰੇ, ਤੁਹਾਡੇ ਇੱਟਾਂ ਪੱਥਰ, ਫੁੱਲ, ਰੁਮਾਲੇ, ਟੱਲ, ਸ਼ੰਖ, ਧੂਫ਼ ਆਰਤੀ, ਅਖੰਡ ਪਾਠ ਪੂਜਾ ਦੀ ਓਹਨੂੰ ਕਿ ਪ੍ਰਵਾਹ ? 

24.  ਪ੍ਰੋਫੈਸਰ ਮੋਹਨ ਸਿੰਘ ਜੀ  ਇਹਨਾਂ ਲਾਈਨਾਂ ਵਿੱਚ ਸਿਰਾ ਹੀ ਲਾ ਦਿੰਦੇ ਹਨ, ਜਦੋਂ ਕਹਿੰਦੇ ਹਨ....
ਤੇਰੀ ਸਿੱਕ ਦੇ ਕਈ ਤਿਹਾਏ ਮਰ ਗਏ,
ਅਜੇ ਤੀਕ ਨਾ ਵਸਲ ਦਾ ਜੁਗ ਲੱਭਾ ।
ਲੱਖਾਂ ਸੱਸੀਆਂ ਮਰ ਗਈਆਂ ਥਲਾਂ ਅੰਦਰ,
ਤੇਰੀ ਡਾਚੀ ਦਾ ਅਜੇ ਨਾ ਖੁਰ ਲੱਭਾ ।
..ਹੁਣ ਜੇ ਕੋਈ ਸਮਝ ਬੁੱਝ ਕੇ ਵੀ ਥਲ੍ਹਾ ਵਿਚ ਫਨਾਹ ਹੋਣਾ ਚਾਹੇ, ਜਾਂ ਕੰਧਾ ਵਿੱਚ ਟੱਕਰਾਂ ਮਾਰਨਾ ਚਾਹੇ, ਤਾਂ ਉਸ ਦੀ ਮਰਜੀ, ਸ਼ੌਕ ਆਪਣਾ ਆਪਣਾ।

25.  ਬੰਦਾ ਚੰਗਾ ਹੈ ਜੇ ਰੱਬ ਦੇ ਚੱਕਰ ਵਿੱਚ ਨਾ ਪਵੇ, ਕੁੱਜ ਨੀ ਗਾ ਲੱਭਣਾ। 

26.  ਪੇੜ ਪੌਧੇ ਲਾਓ,  ਗਰੀਬ ਬਿਮਾਰ ਪਸ਼ੂ ਪਕਸ਼ੀ ਅਤੇ ਬੰਦੇ ਦੀ ਸੇਵਾ ਕਰੋ, ਕਿਸੇ ਨੂੰ ਸਵੇਰੇ ਸ਼ਾਮ ਪੜ੍ਹਾ ਛੱਡੋ, ਸੜਕ ਹੀ ਸਮਭਰ ਦਿਓ, ਪਾਣੀ ਅਤੇ ਹਵਾ ਨੂੰ ਪ੍ਰਦੂਸ਼ਣ ਤੋਂ ਬਚਾਓ। ਇਹ ਹੀ ਪੂਜਾ ਹੈ।  ਗਰੀਬ ਦਾ ਮੂੰਹ ਹੀ ਰੱਬ ਦੀ ਗੋਲਕ ਹੈ।

27.   ਇਹ ਹੁਕਮ ਹੈ, ਕੇ ਬੰਦਾ ਰੱਬ ਦਾ ਸਿਰਾ ਨਹੀਂ ਪਾ ਸਕਦਾ,
ਭੀਖਾ ਬਾਤ ਅਘਮ ਕੀ, ਕਹਿਣ ਸੁਣਨ ਕੀ ਨਾਹੀਂ,
ਜੋ ਜਾਣੇ ਸੋ ਨਾਂ ਕਹੇ, ਜੋ ਕਹੇ ਸੋ ਜਾਣੇ  ਨਾਹੀ।

28.   ਜੇ ਕੋਈ ਰੱਬ ਹੋਇਆ, ਫਿਕਰ ਨਾ ਕਰੋ, ਉਹ ਸਬ ਦਾ ਖਿਆਲ ਰਖੁ। ਲੇਕਿਨ ਇਹ ਬਹੁਤ ਗਹਿਰੀ ਗੱਲ ਹੈ।
ਉਸ ਦੀ ਨਜ਼ਰ ਬੰਦੇ ਦੀ ਇਬਾਦਤ ਤੇ ਨਹੀਂ, ਅਮਲ ਤੇ ਹੈ।
 ਖੁਦਾ ਦੀ ਬੰਦਗੀ ਦੀ ਜਗਹ ਖੁਦਾਈ ਦੀ ਬੰਦਗੀ ਕਰੇ। ਕਾਦਰ ਜਹਿਰ ਤੌਰ ਤੇ ਯਕੀਨਨ ਗੈਰ ਹਾਜ਼ਿਰ ਹੈ,  ਉਸ ਦੀ ਕਿਰਤ, ਯਾਨੀ ਕੁਦਰਤ ਹੀ ਹਾਜਿਰ ਹੈ, ਉਹ ਹੀ ਸੰਭਲ ਜੇ ਤਾਂ ਬਹੁਤ ਹੈ।
🔱ਤੱਤ ਸੱਤ ਸ਼੍ਰੀਅਕਾਲ🚩
✒ਗੁਰੂ ਬਲਵੰਤ ਗੁਰੂਨੇ⚔