🚩Sikh Film Censor Board✅ or❎🚩

Took part in a panel discussion on topic of 21member 'Sikh Film Censor Board', announced by CHIEF Jathedar Of Shri Akal Takht.

ਮੁੱਦੇ, ਜਿਨ੍ਹਾਂ ਦੇ ਬਾਰੇ ਗੱਲ ਬਾਤ ਹੋਈ:-

1.  ਸਿੱਖ ਸੈਂਸਰ ਬੋਰਡ ਸਥਾਪਿਤ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਿਹੜਾ 'ਵਿਵਾਦ' ਢਕਿਆ ਤੇ ਕਿਹੜਾ ਛੇੜਿਆ ⁉

2. ਕੀ 'ਆਪਣਾ' ਬੋਰਡ ਬਣਾ ਕੇ ਕੇਂਦਰੀ ਸੈਂਸਰ ਬੋਰਡ 'ਚ ਸਿੱਖਾਂ ਦੀ ਨੁਮਾਇੰਦਗੀ ਵਾਲਾ ਮੁੱਦਾ 'ਮੂਧਾ' ਪੈ ਗਿਆ ⁉

3.  ਕੀ  ਫ਼ਿਲਮ ਨਾਨਕ ਸ਼ਾਹ ਫ਼ਕੀਰ ਵਿਵਾਦ ਤੋਂ ਬਾਅਦ ਕੌਮ ਨੂੰ ਭੰਬਲਭੂਸੇ 'ਚ ਪਾਇਆ ਜਾ ਰਿਹਾ ਹੈ ⁉

4.  ਸਿੱਖ ਸੈਂਸਰ ਬੋਰਡ ਦੇ 21 ਮੈਂਬਰਾਂ 'ਚੋਂ ਮੈਂਬਰ ਬਣਾਉਣ ਤੋਂ ਪਹਿਲਾਂ ਕਿੰਨਿਆਂ ਨੂੰ ਦੱਸਿਆ ਤੇ ਪੁੱਛਿਆ ਗਿਆ ⁉

5.  ਸਿੰਗਲ ਵਿੰਡੋ ਸਿਸਟਮ ਵਾਲੇ ਜ਼ਮਾਨੇ 'ਚ ਫਿਲਮਕਾਰਾਂ ਨੂੰ 21 ਖਿੜਕੀਆਂ 'ਚ ਉਲਝਾਉਣਾ ਕਿੰਨਾ ਕੁ ਵਾਜਿਬ ਹੈ ⁉

6.  ਕੀ ਕਿਸੇ ਕਨੂੰਨੀ ਸੈਂਕਸ਼ਨ ਤੋਂ ਬਿਨਾ ਹੀ, ਧਰਮ ਦੇ ਅਧਾਰ ਤੇ ਆਪਣਾ ਸੈਂਸਰ ਬੋਰਡ ਬਣਾਉਣਾ, ਕ਼ਾਨੂਨਨ ਠੀਕ ਹੈ। ਕੀਤੇ ਇਹ 'State Within a State', ਬਣਾਉਣ ਵਲ ਇਕ ਅਨਭੋਲ ਯਾ ਫ਼ਿਰ ਕੋਈ ਸ਼ਾਤਿਰ ਕਦਮ ਤਾਂ ਨਹੀਂ ਚੁੱਕਿਆ ਗਿਆ ⁉
 ਯਾਦ ਰਹੇ ਕੀ CBFC (Central Board of Film Certification)  ਭਾਰਤ ਦੇ ਕ਼ਾਨੂਨ, 'The Cinematograph Act 1953, amended in 1973, rules formed in 1983 ਦੇ ਅੰਤਰਗਤ ਗਠੀਆ ਇੱਕ ਕਾਨੂੰਨੀ  ਸੰਸਥਾਨ ਹੈ।

7.  ਕੀ ਜੇਕਰ ਸਿਖਾਂ ਨੇ ਆਪਣਾ ਸੈਂਸਰ ਬੋਰਡ ਬਣਾ ਲਿਆ, ਅਤੇੇ ਫਿਰ ਬਾਕੀ ਮਜ਼ਹਬ ਵੀ ਇਸ ਰਾਹ ਤੇ ਤੁਰ ਪਏ, ਤਾਂ ਫ਼ਿਲਮਾਂ  ਵਿੱਚ ਮੁਲਾਣਿਆਂ, ਪੰਡਿਤਾਂ ਅਤੇ ਗਿਆਨੀਆਂ ਦੀ ਜਰੂਰਤ ਨਾਲੋਂ ਜਿਆਦਾ ਦਖਲਅੰਦਾਜ਼ੀ ਨੂੰ ਵਧਾਵਾ ਤੇ ਨਹੀਂ ਮਿਲੇ ਗਾ ⁉

8.  ਇਸ ਸਬ ਦੇ ਚਲਦੇ ਕੀ ਉਹ ਨਿਰਮਾਤਾ ਨਿਰਦੇਸ਼ਕ, ਜੋ ਸਿੱਖ ਇਤਿਹਾਸ ਯਾ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਸਿੱਖਾਂ ਦੀ ਸ਼ਾਹਹਦਤਾਂ ਤੋਂ ਪਰੇਰਿਤ ਹੋ ਕੇ ਫ਼ਿਲਮਾਂ ਬਣਾਉਣਾ ਚਾਹੁੰਦੇ ਨੇ,  ਡਿਸਕਰੇਜਡ ਮਹਿਸੂਸ ਤਾਂ ਨਹੀਂ ਕਰਨ ਗੇ, ਅਤੇ ਸਿੱਖ ਵਿਸ਼ਿਆਂ ਤੇ ਕੱਮ ਕਰਨ ਪ੍ਰਤੀ ਉਦਾਸੀਨ ਤਾਂ ਨਹੀਂ ਹੋ ਜਾਣ ਗੇ ⁉

9.  ਕੀ ਸਿੱਖ ਸੋਚ, ਜੋ ਸਮਾਜਿਕ ਅਤੇ ਹੋਰ ਕਈ ਮੁੱਦਿਆਂ ਉੱਪਰ, ਨਿਸ਼ਾਨੇ ਬਗਾਵਤ ਉਠਾਣ ਵਾਸਤੇ, ਮਸ਼ਹੂਰ ਹੈ, ਯਾਨੀ  ਜੋ ਸੋਚ ਕਿਸੇ ਵੀ ਆਜ਼ਾਦ ਖਿਆਲ ਆਦਮੀ ਨੂੰ ਪੰਖ ਤੇ ਪਰਵਾਜ਼ ਦਿੰਦੀ ਹੈ, ਮੁਲਾਣਿਆਂ ਦੀ ਗੁਲਾਮੀ ਦੇ ਰਾਹ ਤੇ ਤਾਂ ਨਹੀਂ ਤੁਰ ਪਈ ⁉

10.  ਕੀ ਬਾਜਾਂ ਵਾਲੇ ਦੀ ਕੌਮ ਦੇ ਵਿੱਚ ਜਨਮੇ ਕ੍ਰਿਏਟਿਵ ਕਲਾਕਾਰ, ਕਹਾਣੀਕਾਰ, ਨਾਟਕਕਾਰ, ਕਵੀ, ਹੁਣ ਪੁਰੋਹਿਤ ਵਰਗ ਦੇ ਫ਼ਤਵਿਆਂ ਦੀ ਕੈਂਚੀ ਦਾ ਸ਼ਿਕਾਰ ਤਾਂ ਨਹੀਂ ਬਣਨ ਗੇ ⁉

11.  ਕੀ ਸਿਖਾਂ ਨੂੰ ਆਪਣਾ ਸੈਂਸਰ ਬੋਰਡ ਬਣਾਉਣਾ ਚਾਹਿਦਾ ਸੀ, ਜਾਂ ਫਿਰ, ਬਹੁਤ ਬੁਧੀਜੀਵੀਆਂ ਦੇ ਕਥਨ ਅਨੁਸਾਰ, ਸੇੰਟ੍ਰਲ ਸੈਂਸਰ/ਸਰਟੀਫ਼ਿਕੇਸ਼ਨ ਬੋਰਡ  ਵਿੱਚ ਸੰਸ਼ੋਧਨ ਦੀ ਮੰਗ ਦਾ ਸਮਰਥਨ ਕਰ ਕੇ,  ਇੱਕ ਨੰਵੀ ਪਹਿਲ ਕਰਨੀ ਚਾਹੀ ਦੀ ਸੀ ⁉

12.  ਕੀ ਜਿਸ ਸਤਗੁਰੁ ਨਾਨਕ ਨੇ ਕਾੱਬੇ ਵਲ ਪੈਰ ਕਰ ਕੇ ਅਤੇ ਗੰਗਾ  ਦਾ ਪਾਣੀ ਸੂਰਜ ਨਹੀਂ, ਬਲਕੀਂ ਕੀਰਤਪੁਰ ਵੱਲ ਅਰਪਣ ਕਰ ਕੇ, ਇੱਕ ਖੁੱਲੀ ਅਤੇ ਸਾਇਨਟੀਫਿਕ ਸੋਚ ਦਾ ਪਰਚਮ ਲਹਿਰਾਯਾ, ਕੀ ਉਸ ਦੀ  ਛੇਂਵੀ ਜੋਤ, ਬਾਗੀਆਂ ਦੇ ਸਰਤਾਜ ਬਾਦਸ਼ਾਹ , ਸ਼੍ਰੀ ਗੁਰੂ ਹਰਗੋਬਿੰਦ ਜੀ ਦਵਾਰਾ ਸਥਾਪਿਤ ਅਕਾਲ ਤਖ਼ਤ ਤੇ ਅੱਜ, ਚੰਦ ਰਾਜਨੇਤਾਵਾਂ ਅਤੇ ਓਹਨਾਂ ਦਵਾਰਾ ਥਾਪੇ ਗਏ ਪੁਰੋਹਿਤਾਂ ਦਾ ਕਬਜ਼ਾ ਤਾਂ ਨਹੀਂ ਹੁੰਦਾ ਜਾ ਰਿਹਾ ⁉
🚩ਤੱਤ ਸੱਤ ਸ਼੍ਰੀ ਅਕਾਲ🚩
✒GBG⚔

https://youtu.be/BDo3WIOFHhA

No comments:

Post a Comment