ਪੰਜਾਬ ਵਿੱਚ ਕੈਪਟਨ ਰਾਜ ਦਾ ਅਸਲੀ ਸੰਸਥਾਪਕ ਕੌਣ ⁉ @ ✒ਗੁਰੂ ਬਲਵੰਤ ਗੁਰੂਨੇ⚔

1.   ਕਿਸੇ ਫੋਰਮ ਤੇ ਚੋਣਾਂ ਬਾਰੇ ਡਿਸਕਸ਼ਨ ਹੋ ਰਿਹਾ ਸੀ। 2019 ਵਿੱਚ ਹੋਣ ਵਾਲਿਆਂ ਚੋਣਾਂ ਵਿੱਚ, ਮੇਰੇ ਦਵਾਰਾ ਪ੍ਰਸਾਰਤ ਲੋਕਤਾਂਤਰਿਕ ਵ੍ਯਵਸ਼ਥਾ ਵਿੱਚ, ਗੈਰਜਿੱਮੇਵਾਰ ਅਤੇ ਗਪੌੜੀ ਲੀਡਰਾਂ ਨੂੰ ਸਿੱਧੇ ਕਰਨ ਦਾ ਸਿਧਾਂਤ  'ਬਦਲੀ ਕਰ ਬਦਲੀ ਕਰ,  ਹਰ ਬਾਰ ਬਦਲੀ ਕਰ'  ਦੇ ਉਪਲਕਸ਼ ਵਿੱਚ ਮੈਂ ਆਪਣਾ ਪੱਖ ਰੱਖ ਰਿਹਾ ਸੀ ।

2.   ਇੱਕ ਪਿਆਰੇ ਵੀਰ ਨੇ ਟਿਪਣੀ ਕੀਤੀ, ਕੇ ਬਦਲੀ ਕਰਨ ਨਾਲ ਕੀ ਹੋ ਜੁ ਗਾ ਗੁਰੂ ਜੀ। ਪੰਜਾਬ ਵਿੱਚ ਹੀ ਵੇਖ ਲਵੋ,  ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋ ਗਏ, ਲਿੱਦ ਚੱਕਣੀ ਪਈ। ਅਤੇੇ ਨਾਲ ਹੀ ਓਹਨਾਂ ਪਤੰਗ ਦੇ ਪੂੰਛੜ ਜੋੜ ਤੀ, ਕਹਿੰਦੇ 'ਚਾਈਂ ਚਾਈਂ ਲਿਆਂਦਾ ਸੀ ਕੈਪਟਨ', ਕੀ ਬਣਿਆ⁉

3.   ਹੁਣ ਗਾੱਟੀ ਅੜ ਗਈ, ਅਤੇ ਮੈਨੂੰ ਜਬਾਬ ਦੇਣਾ ਪਿਆ ਸੱਚੋ ਸੱਚ।  ਅਤੇ ਸੱਚ ਕੇਵਲ ਇਹ ਹੈ ਕੇ ਕੈਪਟਨ ਲਿਆਂਦਾ ਨਹੀਂ ਗਿਆ, ਬਾਬੇਓ, ਆ ਗਿਆ ਮਲੋਮੱਲੀ।

4.   ਜੇ ਹਰਸਿਮਰਤ ਕੌਰ ਦੀ ਕਿੱਕਲੀ  ਕਲੀਰ ਗਾਉਣ ਵਾਲੇ, ਰੋਜ਼ ਸ਼ਾਮ ਨੂੰ ਟੱਲੀ ਨਾ ਹੁੰਦੇ,  ਅਤੇ ਦਿੱਲੀ ਦੇ ਬਾਣੀਏ ਨੇ ਕਿਸੇ  ਸਿੱਖ ਨੂੰ ਪੰਜਾਬ ਦਾ ਮੁੱਖਮੰਤਰੀ, ਪੱਕੇ ਤੌਰ ਤੇ ਥਾਪ ਦਿੱਤਾ ਹੁੰਦਾ,  ਤਾਂ ਅੱਜ ਕੈਪਟਨ ਦੀ ਜਾਂ 'ਕਿਕਲੀ ਕਲੀਰ ਦੀ, ਤੇ ਪੱਗ ਮੇਰੇ ਵੀਰ ਦੀ' ਦੀ ਲੀਰ ਵੀ ਪੰਜਾਬ ਵਿੱਚ ਨਾ ਬਚੀ ਹੁੰਦੀ।

5.  ਕੈਪਟਨ 'ਆਪ ਪਾਰਟੀ' ਦੇ ਲੀਡਰਾਂ ਦੀ ਬੇਵਕੂਫੀਆਂ ਅਤੇ ਆਪਸੀ ਫੁੱਟ ਦੀ ਘੋੜਿਆਂ ਚੜ੍ਹ ਕੇ ਪਾਵਰ ਵਿੱਚ ਆਇਆ ਹੈ।

6.    ਜੇ ਕਿਧਰੇ ਆਪ ਆਲੇ ਖ਼ੁਦਗਰਜ਼ੀ ਅਤੇ Over Confidence ਦੀ  ਖੱਚਰਾਂ ਦੀ ਹਨੇਰੀਆਂ ਤੇ ਸਵਾਰ ਨਾ ਹੁੰਦੇ, ਤਾਂ ਅੱਜ ਪੰਜਾਬ ਵਿੱਚ ਕਹਾਣੀ ਕੁੱਜ ਹੋਰ ਹੋਣੀ ਸੀ।  ਆਪ ਆਲੇ ਤਾਂ ਆਪੁ ਵਿੱਚ ਮਿਨਿਸਟਰੀਆਂ ਵੰਡਦੇ ਫ਼ਿਰਦੇ ਸੀ। ਕਯੀ ਬਿਜਲੀ ਬੋਰਡ ਤੇ ਪਨਸਪ ਦੀ ਚੇਯਰਮੈਨੀਆਂ ਉੱਤੇ ਅੱਖ ਰੱਖੀ ਬੈਠੇ ਸੀ।

7.  ਜੇ ਆਪ ਆਲੇ ਬੰਦੇ ਦਾ ਪੁੱਤ ਬਣਦੇ, ਅਤੇ ਕਮਜ਼ਰਫੀਆਂ ਨਾਂ ਕਰਦੇ, ਤਾਂ ਜਿੱਤੀ ਹੋਇ ਬਾਜ਼ੀ ਕਦੇ ਨਾ ਹਾਰਦੇ, ਅਤੇ  ਅੱਜ ਇਹਨਾਂ ਦੇ NRI ਸਪੋਰਟ ਵੀ ਬਿਚਾਰੇ ਇਹੋ ਗਾਉਂਦੇ ਨਹੀਂ ਫ਼ਿਰਦੇੇ, 'ਦੱਸ ਕੀ ਖੱਟਿਆ ਮੈਂ ਤੇਰੀ ਹੀਰ ਬਣ ਕੇ'।

8.  ਇਸ ਲਈ ਇਹ ਕਹਿਣਾ ਗਲਤ ਹੈ ਕੇ ਕੈਪਟਨ ਨੂੰ ਲਿਆਂਦਾ ਗਿਆ ਹੈ, ਬਾਈ ਤਾਂ ਆ ਗਿਆ, ਅਗਲੀ ਬਾਰੀ ਫੇਰ ਅਮਲੀ ਹੁਣੀ ਆਣ ਗੇ, ਇਸੇ ਸਬ ਦੇ ਚਲਦੇ। ਕਾਮੇਡੀਅਨ ਬਾਈ ਅਗਲੀ ਬਾਰੀ ਕੈਪਟਨ ਤੇ ਸਿੱਧੂ ਦੀ ਕਿਕਲੀ ਗਾ ਗਾ ਕੇ ਅਮਲੀ ਤੇ ਚਿੱਟੇ ਨੂੰ ਲੈ ਕੇ ਆਉਣ  ਗੇ।  ਤੁਹਾਡੇ ਸਾਮਣੇ ਹੋਉ ਸਾਰਾ ਕੁੱਜ।

9.   ਇਸੇ ਵਾਸਤੇ ਮੈਂ ਕਹਿਨਾ ਹਾਂ, ਕੇ ਬਦਲੀ ਕਰ, ਬਦਲੀ ਕਰ। ਜੰਤਾ ਨੂੰ ਚਾਹਿਦਾ ਹੈ ਕੇ ਹਰ ਪੰਜ ਸਾਲ ਵਿੱਚ ਸਰਕਾਰ ਨਾਮੀ ਗਧੀ ਬਦਲ ਦੇਣ, ਅਤੇ ਜੇ ਹੋ ਸਕੇ ਤਾਂ ਹਰ ਬਾਰੀ ਗਧੀ ਉੱਤੇ ਸਵਾਰ ਬਿੱਲੇ ਵੀ ਬਦਲਣ, ਯਾਨੀ ਸਰਕਾਰ ਦੀ ਖੋੱਤੀ ਤੇ ਬੈਠਣ ਵਾਲੇ ਲੀਡਰ ਵੀ ਬਦਲੀ ਕਰਦੇ ਰਹਿਣ।   ਇਸ ਲਗਾਤਾਰ ਬਦਲਾਵ ਨਾਲ ਸਵਾਰੀ ਕਰਨ ਵਾਲਿਆਂ ਬਿੱਲੀਆਂ ਨੂੰ ਵੀ, ਆਪੇ ਹੀ ਠੇਚੇ ਠੱਲੇ ਖਾ ਕੇ, ਕਦੇ ਤਾਂ ਅਕਲ ਆ ਹੀ ਜਾਉ, ਅਤੇ ਜੰਤਾ ਵੀ ਘਟੋ ਘੱਟ ਖੋਤੇ ਤਾਂ ਚੰਗੇ ਮਾੜੇ ਪਰਖਣੇ ਸਿੱਖ ਲਉ। 

10.  ਵੈਸੇ ਜੋ ਹਾਲ ਚੱਲ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਇਹਨਾਂ ਪਤੰਦਰਾਂ ਨੇ ਹਵਾ ਤੇ ਵੀ ਟੈਕਸ ਲਾ ਦੇਣਾ ਹੈ, ਅਤੇੇ ਜੰਤਾ ਨੇ ਸਾਰੇ  ਰਾਜਨੀਤੀਕ ਅਤੇ ਸਰਕਾਰੀ ਬਿੱਲੇ, ਗਲੀਆਂ ਵਿੱਚ ਕੱਢ ਕੱਢ ਕੇ ਪੱਥਰਾਂ ਇੱਟਾਂ ਤੇ ਡਾਂਗਾਂ ਨਾਲ ਹੀ ਮਾਰ ਛੱਡਣੇ ਨੇ। ਏਕੇ ਸੰਤਾਲੀ  ਨੂੰ ਤਾਂ ਛੱਡੋ, ਮੈਨੂੰ ਨਹੀਂ ਲਗਦਾ ਕੇ 135 ਕਰੋੜ ਅਬਾਦੀ ਨੂੰ, ਆਪਣਾ ਗੁੱਸਾ ਕਢਣ ਲਈ ਕਿਸੇ ਬਾਰਾਂ ਬੋਰ ਜਾ ਦੇਸੀ ਕੱਟੇ ਦੀ ਵੀ ਲੋੜ ਪਊ। ਸਬ ਕੁੱਜ ਨਿਬੇੜ ਦੇਣਾ ਹੈ, ਜਿੱਦਣ ਜੰਤਾ ਦਾ ਗੁੱਸਾ ਦਿਮਾਗ ਚੋਂ ਚਾਰ ਪੌੜੀਆਂ ਉੱਤਰ ਕੇ ਗਲ਼ੀਆਂ ਵਿੱਚ ਆ ਗਿਆ।
🚩ਤੱਤ ਸੱਤ ਸ਼੍ਰੀ ਅਕਾਲ🚩
🚩ਸੱਚ ਹੀ ਰੱਬ ਹੈ, ਬਾਕੀ ਸਬ ਢੱਬ ਹੈ🚩
© @ ✒ ਗੁਰ ਬਲਵੰਤ ਗੁਰੂਨੇ⚔

No comments:

Post a Comment