🚩ਨਾਨਕ ਸ਼ਾਹ ਫਕੀਰ ਫਿਲਮ ਤੇ ਫੇਰ ਹੋਈ ਭੋਂਡੀ ਰਾਜਨੀਤੀ🚩@ © ✒ਪ੍ਰੇਰਕ ਗੁਰੂ ਬਲਵੰਤ ਗੁਰੂਨੇ⚔1.   ਸਤਿਗੁਰੁ ਨਾਨਕ, ਆਪਣੇ ਜਿਉਂਦੇ ਜੀ ਕਿਸੇ ਧਰਮ ਦਾ ਸੰਸਥਾਪਕ ਯਾ ਫੇਰ ਕੋਈ ਧਰਮ ਦਾ ਸੁਪਰ-ਸਟਾਰ ਨਹੀਂ ਸੀ। ਉਹ ਸੱਚ ਦਾ ਆਸ਼ਿਕ਼ ਸੀ, ਦਕੀਆਨੂਸੀ ਅਤੇ ਅੰਧ ਵਿਸ਼ਵਾਸੀ ਧਾਰਨਾਵਾਂ ਦੇ ਖਿਲਾਫ ਸੀ, ਧਾਰਮਿਕ ਕੱਟੜਤਾ ਦੇ ਖਿਲਾਫ ਸੀ, ਕਲਾਸ ਡਿਵੀਜ਼ਨ ਦੇ ਖਿਲਾਫ ਸੀ, ਇਕ ਖੋਜੀ ਮਹਾਤਮਾ ਸੀ, ਜਿਸ ਨੇ ਆਪਣੀ ਸਾਰੀ ਜ਼ਿੰਦਗੀ, ਹੱਕ਼ ਸੱਚ ਦੇ ਪ੍ਰਸਾਰਣ ਨੂੰ ਸਮਰਪਿਤ ਕੀਤੀ, ਅਤੇ ਅਖ਼ੀਰ ਆਪਣੀ ਸੋਚ ਤੇ ਪਹਿਰਾ ਦੇਣ ਲਈ ਆਪਣੇ ਇੱਕ ਸਿੱਖ, ਯਾਨੀ ਸ਼ਿਸ਼ਯ, ਅੰਗਦਦੇਵ ਜੀ ਨੂੰ ਮਨੋਨੀਤ ਕਰ ਗਿਆ ।

2.   ਨਾਨਕ ਨੇ ਆਪਣੇ ਜੀਵਨ ਵਿੱਚ ਸੱਚ ਦੀ ਰਾਖੀ ਲਈ ਰੁਸਵਾ ਹੋਣਾ ਤੱਕ ਮਨਜੂਰ ਕੀਤਾ, ਵਕ਼ਤ ਦੇ ਬਾਦਸ਼ਾਹਾਂ ਅਤੇ ਦਾਨਿਸ਼ਵਰਾਂ, ਵਾਈਜ਼ਾਂ, ਮੁਲਾਣਿਆਂ,  ਪੰਡਤਾਂ, ਯਾਨੀ ਉਸ ਵੇਲੇ ਦੇ so called , ਪੀਐਚਡੀਆਂ, ਡਾਕਟਰਾਂ,  ਪ੍ਰੋਫੈਸਰਾਂ ਆਦਿ ਦਾ ਖੋਖਲਾਪਣ ਏਕਸਪੋਜ਼ ਕੀਤਾ,  ਸੂਰਜ ਦੀ ਥਾਂ ਗੰਗਾ ਦਾ ਪਾਣੀ ਆਪਣੇ ਖੇਤਾਂ ਵਲ ਅਰਪਣ ਕੀਤਾ, ਮੱਕੇ ਵਿੱਚ ਕਾੱਬੇ ਵੱਲ ਪੈਰ ਕਰ ਕੇ ਰੱਬ ਦੇ ਹਰ ਥਾਂ ਹੋਣ ਦਾ ਸੰਦੇਸ਼ ਦਿੱਤਾ, ਸੱਜਣ ਠੱਗ ਦੀਆ ਪੂਰੀਆਂ ਛੱਡ ਕੇ ਲਾਲੋ ਦੇ ਘਰ ਸੁੱਕੀ ਰੋਟੀ ਖਾ ਕੇ ਕਲਾਸ ਡਿਫ਼ਰੈਂਸ ਨੂੰ ਖਤਮ ਕੀਤਾ, ਅਤੇ  ਪਰਮਾਤਮਾ ਦੇ ਇੱਕ ਹੋਣ ਦਾ, ਅਤੇ ਇੰਸਾਨੀਯਤ ਅਤੇੇ ਭਾਈ ਚਾਰੇ ਦਾ ਸੰਦੇਸ਼ ਦਿੱਤਾ।

3  ਸਤਗੁਰੁ ਨਾਨਕ ਨੇ ਨੌਕਰੀ ਵੀ ਕੀਤੀ, ਵਿਆਹ ਵੀ ਕੀਤਾ, ਪਰ ਫਿਰ ਵੀ ਉਦਾਸੀਆਂ ਵਿੱਚ ਉੱਤਰ ਗਏ, ਅਤੇ ਇਕ ਫਕ਼ੀਰਾਨਾ ਜ਼ਿੰਦਗੀ ਦਾ ਸਵਾਦ ਵੀ ਦੱਬ ਕੇ ਚੱਖਿਆ। ਤੁਰ ਕੇ ਹੀ ਨਾਨਕ ਨੇ ਉਸ ਵੇਲੇ ਦੀ ਦੁਨੀਆ ਗਾਹ ਦਿਤੀ, ਜੀਵਨ ਜੀਣ ਦੇ ਕਈ ਪ੍ਰਚਲਤ ਤਰੀਕਿਆਂ ਤੇ ਸ਼ੋਧ ਕੀਤਾ, ਨੰਵੀ ਸੋਚ ਦੀ ਜੋਤ ਜਗਾਈ, ਅਤੇ ਪ੍ਰਚਲਤ ਹਿੰਦੂ ਅਤੇ ਇਸਲਾਮਿਕ ਸੋਚ ਤੋਂ ਕੁੱਜ ਹਟਵੀਂ ਤਰੀਕਤ ਦਾ ਆਗਾਜ਼ ਕੀਤਾ, ਜਿਸ ਨੂੰ, ਸਿੱਖੀ ਦਾ ਨਾਮ ਮਿਲਿਆ, ਯਾਨੀ ਜੋ ਨਾਨਕ ਦਾ ਸਿਸ਼ਯ, ਜੋ ਨਾਨਕ ਤੋਂ ਸਿੱਖਣ ਲਈ ਰਾਜ਼ੀ, ਉਹ ਨਾਨਕ ਦਾ ਸਿੱਖ/ਸਿਸ਼ਯ ਕਹਿਲਾਉਣ  ਲਗ ਪਿਆ।

4.     ਬਾਦ ਵਿੱਚ ਚਲਦੇ ਚਲਦੇ ਨਾਨਕ ਦਾ ਰਾਹ, ਨਾਨਕ ਦਾ ਪੰਥ ਬਣ ਗਿਆ। ਪੰਜਵੇ ਗੁਰੂ ਦੇ ਆਉਂਦੇ ਆਉਂਦੇ ਗੁਰੂ ਗੱਦੀ ਜਾਗੀਰਾਂ, ਅਤੇ ਸਰਮਾਏ ਦੀ ਮਾਲਿਕ ਬਣੀ, ਅਤੇ ਉਸ ਉੱਤੇ ਕਈ  ਨਜ਼ਰਾਂ ਟਿਕਿਆ। ਗੱਦੀ ਉੱਪਰ ਕਈ ਦਾਵੇਦਾਰਾਂ ਦੀ ਨਜ਼ਰ ਕਾਰਣ, ਅਤੇ ਸਿੱਖ ਸੰਗਤ ਦੇ ਇੱਕ ਅਮੀਰ ਸਿੱਖ ਸਮਾਜ ਬਣਨ ਦੇ ਕਾਰਨ,  ਸਿੱਖ ਦੋਖੀ ਵੀ ਪੈਦਾ ਹੋ ਗਏ।  ਜ਼ਹਿਰੀਲੀਆਂ ਜ਼ੁਬਾਨਾਂ ਨੇ ਵਕ਼ਤ ਦੇ ਹੁਕਮਰਾਨਾਂ ਨੂੰ ਸਿੱਖ ਗੁਰੂਆਂ ਪ੍ਰਤੀ ਭੜਕਾਉਣਾ ਸ਼ੁਰੂ ਕਰ ਦਿੱਤਾ, ਜਿਸ ਦੇ ਚਲਦੇ ਪੰਜਵੇ ਗੁਰੂ ਨੂੰ ਬੇਇੰਤਿਹਾ ਤਸੀਹੇ ਦੇ ਕੇ ਲਾਹੌਰ ਵਿਖੇ ਕਤਲ ਕਰ ਦਿੱਤਾ ਗਯਾ, ਅਤੇ ਗੁਰੂ ਦੀ ਮ੍ਰਿਤ ਦੇਹ ਰਾਵੀ ਦਰਿਆ ਵਿੱਚ ਸੁੱਟ ਦਿੱਤੀ ਗਯੀ।

5.   ਛੇਂਵੇ ਗੁਰੂ ਨੇ ਸਮਝ ਲਿਆ ਕੇ ਗੱਲ ਹੱਥ ਬੰਨ ਕੇ ਨਹੀਂ ਬਣਨੀ। ਓਹਨਾਂ ਤਲਵਾਰ ਚੁੱਕ ਲਈ, ਹਕੂਮਤ ਦੀ ਤਲਵਾਰ ਨਾਂਲ ਤਲਵਾਰ ਲੜਾ ਦਿੱਤੀ, ਹਕੂਮਤ ਦੇ ਬਾੱਜ਼ ਖਿਲਾਫ ਬਾਜ਼ ਉੜਾ ਦਿੱਤੇ ਸਿਰਾਂ ਤੇ ਕਲਗੀਆਂ ਸਜਾ ਦਿੱਤੀਆਂ, ਘੋੜੇ, ਬਖਤਰ, ਤੀਰ ਨੇਜ਼ੇ,  ਸਬ ਨਿਸ਼ਾਨ ਆਪਣੀ ਥਾਂ ਖੜੇ ਕਰ ਦਿੱਤੇ, ਅਤੇ ਦਿੱਲੀ ਔਰ ਲਹੌਰ ਦੇ ਤੱਖਤ ਦੇ ਬਰਖਿਲਾਫ਼,  ਅਕਾਲ ਤਖ਼ਤ ਖੜਾ ਕਰ ਕੇ ਹਕੂਮਤ ਦੇ ਨਿਸ਼ਾਨ ਦੇ ਖਿਲਾਫ, ਆਪਣਾ ਨਿਸ਼ਾਨ ਸਾਹਿਬ ਬੁਲੰਦ ਕਰ ਦਿੱਤਾ, ਅਤੇ ਇਸ ਤਰ੍ਹਾਂ ਸਿੱਖ ਗੁਰੂ ਬਾਗੀ ਗੁਰੂ ਬਣ ਗਿਆ।

6.  ਹੁਣ ਸਿੱਖ ਹੋਣ ਦੇ, ਦੋ ਅਰਥ ਸਨ, ਇੱਕ ਤਾਂ ਨਾਨਕ ਦੀ 'ਤਰੀਕਤ' ਤੇ ਪਹਿਰਾ ਦੇਣਾ, ਅਤੇ ਦੂਜਾ ਨਿਸ਼ਾਨੇ ਬਗਾਵਤ ਬੁਲੰਦ ਕਰਨਾ।   ਇਸ ਤੋਂ ਬਾਦ, ਸਿੱਖਾਂ ਨੂੰ, ਯਾ ਨਾਨਕ ਪੰਥੀਆਂ ਨੂੰ ਇੱਕ ਧਰਮ ਦੇ ਤੌਰ ਤੇ ਐਸਟੈੇਬਲਿਸ਼ ਕਰਨ ਦਾ ਕੰਮ ਕਿੱਤਾ, ਮੁਗ਼ਲਾਂ ਦੇ  ਜ਼ੁਲਮਾਂ ਨੇਂ। ਮੁਗਲਾਂ ਨੇ ਸਿੱਖ ਗੁਰੂਆਂ ਨੂੰ ਪੱਕੇ ਤੌਰ ਤੇ ਨਿਸ਼ਾਨੇ ਬਗਾਵਤ ਮੰਨ ਲਿਆ। ਇਸ ਦੇ ਚਲਦੇ ਕਈ ਬਾਰ ਸਿੱਖ ਗੁਰੂਆਂ ਨਾਲ, ਮਸਲੇ ਰਾਜਨੀਤੀ ਨਾਲ ਨਿਪਟਾਉਣ ਦੀ, ਅਤੇ ਕਈ ਵਾਰ ਗੁਰੂਆਂ ਅਤੇ ਓਹਨਾਂ ਦੇ ਸਿੱਖਾਂ ਨੂੰ ਹੀ ਨਿਪਟਾਉਣ ਦੀ ਕੋਸ਼ਿਸ਼ਾਂ ਜਾਰੀ ਰਹੀਆਂ। ਲੇਕਿਨ ਬਗਾਵਤੀ ਸੋਚ, ਜੋ ਸੱਚ ਤੇ ਪਹਿਰਾ ਦਿੰਦੀ ਹੋਵੇ, ਕਦੇ ਖਤਮ ਨਹੀਂ ਹੁੰਦੀ। ਸਿੱਟਾ ਇਹ ਕੇ ਸਿੱਖ ਤਾਂ ਅੱਜ ਵੀ ਹਣ, ਬਥੇਰੇ ਦੇਸ਼ ਵਿਦੇਸ਼ ਵਿੱਚ ਫੈਲ ਗਏ ਹਣ, ਲੇਕਿਨ ਇਹਨਾਂ ਨੂੰ ਬਗਾਵਤੀ ਠੱਪ ਕੇ ਖਤਮ ਕਰਨ ਵਾਲਿਆਂ ਹਕੂਮਤਾਂ ਕਦੋਂ ਦੀਆਂ ਲੱਦ ਗਈਆਂ।

7.    ਨਾਨਕ ਤੋਂ ਚਲੀ ਹੱਕ ਸੱਚ ਦੀ ਨਿਰਮਲੀ  ਧਾਰਾ, ਗੁਰੂ ਗੋਬਿੰਦ ਤੱਕ ਪਹੁੰਚਦਿਆਂ, ਇੱਕ ਪੱਕੀ ਬਾਗੀ ਸੋਚ ਬਣ ਗਯੀ, ਜਿਸ ਨੇ ਨਾਨਕ ਦੀ ਹੱਕ ਸੱਚ ਦੀ ਜੋਤ ਨੂੰ ਬਲਦੀ ਰੱਖਣ ਲਯੀ, ਹੁਣ ਇਸ ਜੋਤ ਵਿੱਚ ਘਿਯੁ ਤੇਲ ਨਹੀਂ, ਬਲਕਿ ਆਪਣੇ ਜਿਸਮ ਦੇ ਲਹੂ ਦੀ ਆਹੂਤੀ ਦੇਣਾ, ਇਕ ਪ੍ਰਥਾ ਬਣਾ ਲਈ। ਫਿਰ ਬਾਬਾ ਬੰਦਾ ਬਹਾਦੁਰ ਸਾਹਿਬ ਦਾ ਸਮਾਂ ਆਯਾ, ਗੁਰੂ ਨਾਲ ਜੁੜੇ ਇਸ ਜੋਗੀ ਸਿੱਖ ਨੇ ਬਾਕਮਾਲ ਕਿਰਦਾਰ ਅਦਾ ਕੀਤਾ,  ਮੁਗ਼ਲਾਂ ਦੀਆਂ ਜੜਾਂ ਹਿਲਾ ਦਿਤੀਆਂ, ਖ਼ਾਲਸਾ ਰਾਜ ਸਥਾਪਿਤ ਕੀਤਾ, ਨਾਨਕ ਨਾਂਮ ਦੇ ਸਿੱਕੇ ਚਲਾਏ, ਮੁਖਲਿਸਗੜ੍ਹ ਵਿੱਚ ਰਾਜਧਾਨੀ ਬਣਾਈ, ਬਹੁਤ ਲੋਹ ਲਸ਼ਕਰ ਨੂੰ ਚੰੜਧੀ ਕਲਾ ਬਖਸ਼ੀ, ਜਾਗੀਰਦਾਰੀ ਸਿਸਟਮ ਨੂੰ ਨਕੇਲ ਪਾਈ, ਹਲਵਾਹਕਾਂ ਨੂੰ ਜ਼ਿਮੀਂਦਾਰ ਬਣਾ ਦਿੱਤਾ, ਮੰਡੀ ਚੰਬੇ ਦੀਆਂ ਰਾਜਕੁਮਾਰੀਆਂ ਨਾਲ ਵਿਆਹ ਕੀਤਾ, ਅਨੇਕਾਂ ਜੰਗਾਂ ਲੜੀਆਂ ਅਤੇ ਜਿੱਤੀਆਂ, ਲੇਕਿਨ ਆਪਣੇ ਹੀ ਲੋਕਾਂ, ਸਿੱਖ ਭਰਾ ਜਥੇਦਾਰਾਂ ਦੀ ਜਲਣ, ਚੁਗਲੀ, ਅਤੇ ਭੈੜੀ ਰਾਜਨੀਤੀ ਦਾ ਸ਼ਿਕਾਰ ਹੋਇਆ, ਅਤੇ ਮੁਗ਼ਲਾਂ ਹੱਥੀਂ ਸ਼ਹੀਦ ਕਰ ਦਿੱਤਾ ਗਿਆ।

8.   ਫਿਰ ਰਣਜੀਤ ਸਿੰਘ ਦਾ ਦੌਰ ਆਇਆ, ਲਾਹੌਰ ਦਰਬਾਰ ਕਾਇਮ ਹੋਇਆ, ਖਾਲਸਾ ਰਾਜ ਕੈਯਮ ਹੋਇਆ, ਪਰ ਮਹਾਰਾਜੇ ਦੇ ਮਰਦੇ ਹੀ, ਸਬ ਖੇਰੂ ਖੇਰੂ ਹੋ ਗਿਆ। ਇਥੇ ਵੀ ਆਪਣੇ ਹੀ ਆਪਣੀਆਂ ਦੇ ਵਿਨਾਸ਼ ਦਾ ਕਾਰਨ ਬਣੇ।

9.  ਹੁਣ ਸਿੱਖ ਫਿਰੰਗੀ ਦੇ ਹੱਥ ਚੜ ਗਏ, ਜਿਸ ਨੇ 1857 ਦੇ ਗਦਰ ਤੋਂ ਸਬਕ ਸਿਖਿਆ ਸੀ, ਅਤੇ ਫਿਰੰਗੀ ਨੇ ਸਿਖਾਂ  ਨੂੰ ਦੱਬ ਕੇ ਵਰਤਿਆ, ਕਿੰਵੇ, ਇਹ ਆਪਣੇ ਆਪ ਵਿੱਚ ਇਕ ਵ੍ਰਿਤਾਂਤ ਹੈ, ਲੇਕਿਨ ਇਹਨਾਂ ਕਹਿਣਾ ਕਾਫੀ ਹੋਵੇ ਗਾ, ਕੀ  ਫਿਰੰਗੀ ਨੇ ਸਿਖਾਂ ਵਿੱਚ ਸਿੱਖ ਹੋਣ ਦੀ, ਹਿੰਦੂਆਂ ਤੋਂ ਵੱਖ ਹੋਣ ਦੀ ਭਾਵਨਾ ਨੂੰ ਪੱਕਾ ਕੀਤਾ, ਅਤੇ ਸਿੱਖਾਂ ਦੀ ਬਾਗ਼ੀ ਸੋਚ ਨੂੰ, ਅਤੇ ਮੁਗ਼ਲਾਂ ਦੇ ਸਿਖਾਂ ਉੱਤੇ ਕੀਤੇ ਤਸ਼ਦਤ ਨਾਲ ਮੁਗ਼ਲਾਂ ਨਾਲ ਸਿੱਖ ਨਫਰਤ ਨੂੰ, ਆਪਣੇ ਫਾਇਦੇ ਲਈ ਇਸਤੇਮਾਲ ਕੀਤਾ।

10.  ਸੋ ਸਿੱਖ ਧਰਮ ਦੇ ਮੌਜੂਦਾ ਧਾਰਮਿਕ ਸਵਰੂਪ ਅਖਤਿਆਰ ਕਰਨ ਵਿੱਚ ਪਹਿਲਾ ਵੱਡਾ ਯੋਗ ਦਾਨ ਹੈ ਮੁਗ਼ਲਾਂ ਦਾ, ਸਿੱਖਾਂ ਨੂੰ ਬਗਾਵਤ ਕਰਨ ਤੇ ਮਜਬੂਰ ਕਰ ਕੇ, ਅਤੇ ਦੂਜਾ ਯੋਗਦਾਨ ਹੈ ਫਿਰੰਗੀ ਦਾ, ਅਤੇ ਉਸ ਦੇ  ਸ਼ਾਤਿਰ ਦਿਮਾਗ਼ ਦਾ।

11.  ਫੇਰ ਦੇਸ਼ ਆਜ਼ਾਦ ਹੋਇਆ।  ਰਾਜਨੀਤੀ ਵਿੱਚ ਧਰਮ, ਜਾਤ ਪਾਤ ਦੇ ਝਗੜੇ ਜਾਰੀ ਰਹੇ। ਸਿੱਖ ਆਪਣੇ ਲਈ ਲਾਹੌਰ ਦਰਬਾਰ ਦੇ ਖੁੰਜਣ ਦਾ ਕੋਈ ਬਦਲ, ਯਾਨੀ ਕੋਈ ਸਿੱਖ ਦੇਸ਼ ਤਾਂ ਫ਼ਿਰੰਗੀਆਂ ਕੋਲੋ ਲੈ ਨਾ ਸਕੇ, ਬਲਕਿ ਹੁਣ ਉਹ ਭਾਰਤ ਦਾ ਹਿੱਸਾ ਬਣ ਗਏ, ਅਤੇ ਫਿਰ ਤੋਂ ਵੰਡੋ ਅਤੇ ਰਾਜ ਕਰੋ ਦੀ ਗੰਦੀ ਰਾਜਨੀਤੀ ਵਿੱਚ ਉਲਝ ਗਏ।

12. ਸਿੱਟਾ ਇਹ ਕੇ ਅੱਜ, ਕੁੱਜ ਸਿੱਖ ਜਥੇਬੰਦੀਆਂ , ਕੁੱਜ ਚਿੰਤਕ ਅਤੇ ਕੁੱਜ ਸਿੱਖੀ ਦੇ ਗਿਆਨ ਦਾ ਵੱਡਾ ਦਮ ਭਰਨ ਵਾਲੇ  ਅਖੌਤੀ ਵਿਦਵਾਨ, ਫ਼ਿਲਮਾਂ ਆਦਿ ਦੇ ਰਿਲੀਜ਼ ਕਰਨ ਯਾ ਨਾ ਕਰਨ ਵਰਗੇ ਮੁੱਦਿਆਂ  ਉੱਪਰ ਲੜਦੇ ਝਗੜਦੇ ਨੇਂ, ਕੁੱਜ ਛੋਟੇ ਮੋਟੇ ਨੰਵੇ ਫ਼ਿਲਮਕਾਰਾਂ ਨੂੰ ਪੰਥ ਵਿਚੋਂ ਨਿਸ਼ਕਾਸਿਤ ਕਰਦੇ ਰਹਿੰਦੇ ਹਨ, ਅਤੇ ਕੁੜੀਆਂ ਮੁੰਡਿਆਂ ਦੇ ਝੁੱਗੀ ਝੱਗੇ ਪਾਉਣ ਤੇ, ਇਸ ਨੂੰ ਉਸ ਨੂੰ ਛੇਕਣ ਦੇ ਫਤਵੇ ਕੱਢਦੇ ਰਹਿੰਦੇ ਨੇਂ।

13.  ਇਸ ਦੇ ਚਲਦੇ ਹੀ, ਮਹਾਨ ਬਾਗ਼ੀ ਗੁਰੂ ਸਾਹਿਬਾਨ ਦੀ, ਸ਼ਾਨਦਾਰ ਰਿਵਾਇਤ ਦੇ, ਮੌਜੂਦਾ ਅਖੌਤੀ ਲਾਣੇਦਾਰ, ਫਿਲਮ ਨਾਨਕ ਸ਼ਾਹ ਫ਼ਕੀਰ ਤੇ ਭੜਥੂ ਪਾਈ ਬੈਠੇ ਨੇਂ।

14.   ਹੁਣ ਉਸ ਮਹਾਨ ਅਕਾਲ ਤਖ਼ਤ ਤੋਂ, ਜਿਸ ਨੇ ਕਦੇ ਦਿੱਲੀ ਦੇ ਤਖ਼ਤ ਦੀਆਂ ਜੜਾਂ ਹਿਲਾ ਦਿੱਤੀਆਂ ਸੀ, ਜੋ ਦਿੱਲੀ ਵਿੱਚ ਕੌਣ ਬਾਦਸ਼ਾਹ ਬਣੂ, ਕੌਣ ਨਹੀਂ, ਇਸ ਲੈਵਲ ਦੀ ਰਾਜਨੀਤਿਕ ਅਤੇ ਫੌਜੀ ਕਾਰਵਾਈ ਕਰਨ ਦੇ ਕਾਬਿਲ ਬਣ ਗਿਆ ਸੀ, ਅੱਜ ਕੱਲ ਫ਼ਿਲਮਾਂ ਤੇ ਬੈਨ ਲਾਉਣ ਜੋਗਾ ਬੌਣਾ ਜਿਹਾ ਸੈਂਸਰ ਬੋਰਡ ਬਣ ਕੇ ਹੀ ਰਹਿ ਗਿਆ ਹੈ, ਅਤੇ ਮੇਰੇ ਵਰਗੇ ਵਿਚਾਰਕ ਇਹੋ ਗੱਲ ਕਹਿੰਦੇ ਹਨ, 'ਓਏ ਯਾਰੋ, ਸ਼ਰਮ ਤੁਮ ਕੋ ਕੇ ਕਿਯੋਂ ਨਹੀਂ ਆਤੀ". ਕੋਈ ਆਪਣੇ ਇਤਿਹਾਸ ਕੰਨੀ ਨਜ਼ਰ ਪਾਓ, ਤੁਹਾਨੂੰ ਐਸੀਆਂ ਹੋਛੀਆਂ ਹਰਕਤਾਂ ਕਰਦੇ ਸ਼ਰਮ ਕਿਯੋਂ  ਨਹੀਂ ਆਉਂਦੀ।  ਤੁਸੀਂ ਭੁੱਲ ਕਿੰਵੇ ਜਾਨੇ ਹੋਂ, ਕੇ ਹਜ਼ਾਰਾਂ ਸ਼ਹੀਦਾਂ ਦੀ ਸ਼ਹੀਦੀ ਨਾਲ ਉਸਾਰਿਆ ਗਿਆ ਅਕਾਲ ਤਖ਼ਤ, ਕੋਈ ਫਿਲਮ ਸੈਂਸਰ ਬੋਰਡ ਨਹੀਂ। ਮੀਰੀ ਪੀਰੀ ਦੇ ਸ਼ਹਿਨਸ਼ਾਹ ਦੀ ਥਾਪੀ ਹੋਇ ਅਕਾਲ ਪੁਰਖ ਦੀ ਗੱਦੀ  ਨੂੰ ਦਾਗ ਨਾਂ ਲਾਓ ਓਏ ਕਮਜ਼ਰਫ਼ੋਂ।

15.  ਕੋਈ ਕਹਿ ਜਾਂਦਾ ਹੈ, ਨਾਨਕ ਨੂੰ ਫ਼ਕੀਰ ਕਿੰਵੇ ਕਹਿ ਤਾ।  ਹੁਣ ਕੋਈ ਪੁੱਛੇ ਕੇ ਭਾਈ ਹੋਰ ਕੀ ਨਾਨਕ ਸਾਹਿਬ ਬਗਦਾਦ ਦੇ ਸੁਲਤਾਨ ਸੀ। ਇਕ ਆਮ ਪਰਿਵਾਰ ਵਿੱਚ ਜਨਮ ਲਿਆ, ਸੁਲਤਾਨਪੁਰ ਦੇ ਨਵਾਬ ਦੇ ਮੋਦੀ ਖਾਨੇ ਦੀ ਨੌਕਰੀ ਕੀਤੀ, ਵਿਆਹ ਵੀ ਕੀਤਾ, ਪਰ ਕਿਯੋਂ ਕੀ ਬਚਪਨ ਤੋਂ ਹੀ ਮਨ ਬਾਗੀ ਸੀ, ਤੇ ਖੋਜੀ ਵੀ, ਬਾਬਾ ਜੀ ਨੇ ਆਖ਼ਿਰ ਫ਼ਕੀਰੀ ਮੱਲ ਲਯੀ। ਫਕ਼ੀਰਾਨਾ ਲਿਬਾਸ, ਫਕੀਰਾਨਾ ਸੋਚ, ਫਕ਼ੀਰਾਨਾ ਭ੍ਰਮਣ, ਅਤੇ ਇਸ ਸਬ ਵਿਚੋਂ ਉਪਜੀ ਸ਼ਹਿਨਸ਼ਾਹੀ, ਅਖੇ ਜਿਸ ਕੋ ਕੁਛ ਨਾ ਚਾਹੀਏ, ਸੋ ਨਰ ਸ਼ਹਿਨਸ਼ਾਹ।

16.  ਮਸ਼ਹੂਰ ਹੈ, ਸਤਗੁਰੁ ਨਾਨਕ ਬਾਰੇ,
'ਨਾਨਕ ਸ਼ਾਹ ਫ਼ਕੀਰ, ਹਿੰਦੂ ਕਾ ਗੁਰੂ, ਮੁਸਲਿਮ ਕਾ ਪੀਰ'।
ਪਰ ਹੁਣ ਇਸ ਗੱਲ ਤੇ ਵੀ ਕੁੱਜ ਲੋਕਾਂ ਨੂੰ ਦਿੱਕਤ ਹੈ।  ਕੋਈ ਕਹਿੰਦਾ ਹੈ ਗੁਰੂ ਨਾਨਕ ਇਨਸਾਨ ਨਹੀਂ ਸੀ, ਪੈਗੰਬਰ ਸੀ, ਅਤੇ ਬਾਣੀ ਕੁਰਾਨ ਵਾਂਗੂ ਇਹਲਾਮ ਹੈ। ਫਿਰ ਕਬੀਰ, ਰਵਿਦਾਸ,  ਅਤੇ  ਫ਼ਰੀਦ, ਜੀ ਨੂੰ ਗੁਰੂ ਕਿਯੋਂ ਨਹੀਂ ਮੰਨਦੇ। ਮੈਂ ਤਾਂ ਕੁਰਾਨ ਨੂੰ ਵੀ ਇਹਲਾਮ ਨਹੀਂ ਮੰਨਦਾ, ਉਹ ਵੀ ਮੁਹੰਮਦ ਦੇ ਦਿਮਾਗ ਦੀ ਉੱਪਜ ਹੈ, ਬੱਸ।

17.  ਸਿੱਖ ਇਤਿਹਾਸ  ਤਾਂ ਇਤਿਹਾਸ ਹੈ, ਕੋਈ ਮਿੱਥਿਹਾਸ ਨਹੀਂ, ਇਸ ਤੋਂ ਤਾ ਕੋਈ ਮੂੰਹ ਨਹੀਂ ਮੋੜ ਸਕਦਾ।  ਗੁਰੂ ਗ੍ਰੰਥ ਸਾਹਿਬ  ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿੱਚ ਅਕਤੂਬਰ 1708 ਨੂੰ  ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ। ਕਯੋਂ ਬਈ ਪ੍ਰੋਫੈਸਰੋ, ਹੁਣ ਤੁੱਸੀਂ ਹੀ ਦੱਸੋ, ਇਹ ਸੱਚ ਹੈ ਕੇ ਨਹੀਂ। ਵੱਡਿਯੋ ਧਰਮ ਦੀਓ ਜਾਣਕਾਰੋ, ਕੱਪੱਤੀ ਰੰਨਾਂ ਵਾਂਗ ਐਂਵੇ ਪਾਣੀ ਵਿੱਚ ਮਧਾਹਣੀ ਨਾ ਪਾ ਕੇ ਬੈਠਿਆ ਕਰੋ ।

18.  ਇਹ ਵੀ ਇਤਿਹਾਸ ਹੈ, ਜੋ ਮੈਂ ਹੁਣ ਲਿਖ ਰਿਹਾ ਹਾਂ। ਤੁਹਾਡੇ ਪੀਊ ਦਾ ਪੀਊ ਵੀ ਇਸ ਤੋਂ ਮੂੰਹ ਨਹੀਂ ਮੋੜ ਸਕਦਾ।  ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ ਅਰਜਨ ਦੇਵ  ਜੀ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈ ਹਿੰਦੂ ਅਤੇ ਇਸਲਾਮ ਧਰਮ ਵਿੱਚ ਵਿਸ਼ਵਾਸ ਰੱਖਦੇ ਸਨ, ਦੀ ਬਾਣੀ ਸੰਕਲਿਤ ਕਰ ਕੇ ਕੀਤਾ, ਅਤੇ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਸਾਰੀ ਬਾਣੀਆਂ ਨੂੰ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ।

19.  ਸੋ ਮੇਰਾ ਤਾਂ ਵਡੀਆਂ ਪ੍ਰੋਫੈਸਰਾਂ ਨੂੰ ਇਹੋ ਸੰਦੇਸ਼ ਹੈ,
'ਬਹੁਤਾ ਭਾਰ ਉਠਾ ਨਾਂ ਯਾਰਾ ਖੋਤਿਆਂ,
ਭਾਰ ਨਾਲ ਦੱਬ ਜਾਈਂ ਨਾਂ ਅਕਲੀਂ ਥੋਥੀਆ।।'
ਐਂਵੇਂ ਹੀ ਸਰਬ ਸਾਂਝੀ ਗੁਰਬਾਣੀ ਨੂੰ ਕੁਰਾਨ ਨਾਲ ਜੋੜ ਕੇ ਇਹਲਾਮ ਇਤਆਦਿ ਕਹਿ ਕੇ ਆਮ ਲੋਕਾਂ ਨੂੰ ਤੁਸੀਂ ਬਰਗਲਾ ਸਕਦੇ ਹੋ, ਲੇਕਿਨ ਸਤਿਗੁਰੂਆਂ ਦੀ ਬਾਣੀ ਨਾਲ ਸਾਡੇ ਇਸ਼ਕ ਦੀ ਤੰਦ ਤੁਸੀਂ ਨਹੀਂ   ਤੋੜ ਸਕਦੇ।

20.  ਨਾਨਕ ਸ਼ਾਹ ਵੀ ਸੀ ਤੇ ਫ਼ਕੀਰ ਵੀ, ਇਸ ਵਿੱਚ ਕੋਈ ਸ਼ਕ਼ ਨਹੀਂ ਹੋਣਾ ਚਾਹੀ ਦਾ।  ਜੇ ਤੁਸੀਂ ਫ਼ਕੀਰ ਹੋਣੋ ਡਰਦੇ ਹੋਂ, ਤਾਂ ਡਰੀ ਜਾਓ, ਲੇਕਿਨ ਨਾਨਕ ਫਕ਼ੀਰ ਹੋਣੋ ਨਹੀਂ ਸੀ ਡਰਦਾ, ਕਿਉਂ ਕੇ ਨਾਨਕ ਨੂੰ ਕਿਸੇ ਗੋਲਕ , ਗੱਲੇ ਜਾਂ ਤਗਮੇ, ਸਿਰੋਪੇ ਦੀ ਝਾਕ ਨਹੀਂ ਸੀ। ਨਾਨਕ ਤੁਹਾਡੇ ਵਾਂਗੂ ਕਿਸੇ ਨੇਤਾ ਦਾ ਗ਼ੁਲਾਮ ਨਹੀਂ ਸੀ।  ਸਤਗੁਰੁ ਨਾਨਕ  ਬਾਗ਼ੀ ਬਾਦਸ਼ਾਹ ਸੀ, ਇੱਕ ਆਜ਼ਾਦ ਰੂਹ, ਅਤੇ ਅੱਸੀ ਉਸ ਦੇ ਸੱਚੇ ਸੁੱਚੇ ਰਾਹ ਤੇ ਤੁਰਦੇ ਹਾਂ, ਅਤੇ ਤੁਰਦੇ ਰਹਾਂ ਗੇ।

21.  ਮਸ਼ਹੂਰ ਸੂਫ਼ੀ ਰੂਮੀ ਨੇ ਬੜੀ ਖੂਬਸੂਰਤ ਗੱਲ ਕਹੀ,  .ਕੋਈ ਵੀ ਗੁਰੂ, ਪੀਰ ਯਾ ਕਿਤਾਬ ਆਖ਼ਿਰੀ ਕਦੇ ਹੋ ਹੀ ਨਹੀਂ ਸਕਦੀ। ਇਸ ਦੁਨੀਆਂ ਵਿੱਚ ਜਿੰਨੇ ਇੰਸਾਨ ਨੇ, ਅਤੇ ਜਿੰਨੀਆਂ ਓਹਨਾਂ ਦੀਆਂ ਸਾਂਹਾਂ ਨੇ, ਰੱਬ ਤਕ ਪਹੁੰਚਣ ਦੀਆਂ ਉਤਨੀਆਂ ਹੀ ਰਾਹਾਂ ਨੇ।

22.  ਨਾਨਕ ਕੋਈ ਭਾਂਡੇ ਵਿੱਚ ਪੈਣ ਵਾਲੀ ਵਸਤੂ ਨਹੀਂ, ਨਾਨਕ ਤਾਂ ਹਵਾ ਵਿੱਚ ਵਰਤਦੀ ਆਕਸੀਜਨ  ਵਾਂਗ ਹੈ,  ਜੋ ਵੀ ਚਾਹੇ, ਆਪਣੀ ਸੋਚ ਦੇ ਸਾਂਹ ਨਾਲ ਨਾਨਕ ਨੂੰ ਆਪਣੇ ਅੰਦਰ ਖਿੱਚ ਸਕਦਾ ਹੈ। ਨਾਨਕ ਕਿਸੇ ਮੰਦਿਰ ਯਾ ਗੁਰੁਦਵਾਰੇ ਦੇ ਪਿੰਜਰੇ ਵਿੱਚ ਬੈਠਾ ਤੋਤਾ ਨਹੀਂ, ਜੋ ਤੁਹਾਡੀ ਬੋਲੀ ਬੋਲੇ। ਨਾਨਕ ਸ੍ਰਵਵਿਆਪੀ ਸੱਚ ਹੈ, ਉਹ ਅਲੱਖ ਨਿਰੰਜਨ ਦਾ ਆਸ਼ਿਕ਼ ਸੀ, ਜੋ ਅੱਜ ਆਪ ਵੀ ਅਲਖ ਨਿਰੰਜਨ ਵਿੱਚ ਲੀਨ ਹੈ। ਨਾਨਕ ਨੂੰ ਸਮਝਣ ਦਾ ਇੱਕੋ ਮੰਤਰ ਹੈ,  ਜਿਨ ਪ੍ਰੇਮ ਕੀਆ ਤਿੰਨ ਹੀ ਪ੍ਰਭ ਪਾਇਆ।

23.  Thus in light of my above thoughts, it is unfair and prejudiced decision by  official Sikh Clergy to ban the film on Nanak, which was duly wetted, discussed and passed by the last set of members, of SGPC.

24.    As GURU Nanak Sahib is no one's personal property, the ban on this film, which has been made by a Sikh having deep faith in Shri Guru Nanak dev ji,  is a straight case of breach and undermining of the freedom of expression and his religious feedom. The decision of excommunicating the producer of film is unfortunate.


25.  All this will only push the Sahajdhari Sikhs, the Sindhi Nanak Naam levas, and other ardent lovers of Nanak, away from the Panth.   This exercise of excommunicating a person and calling for his social boycott is an effort at, politicization,  Islamization and fundamentalization of panth. It is unethical for Akal Takht to go back on its last decision of approving the film ? Akal Takht is not a group of people alone, but an institution, and those running it must maintain its dignity, by upholding the decisions of Past,  rather than dilute themselves, by changing stances, every now and then.
      🚩ਤੱਤ ਸੱਤ ਅਕਾਲ🚩
©✒ਮੋਟੀਵੇਸ਼ਨਲਗੁਰੂ ਬਲਵੰਤ ਗੁਰੂਨੇ⚔

No comments:

Post a Comment