Showing posts with label नानक. Show all posts
Showing posts with label नानक. Show all posts

🚩ਨਾਨਕ, ਅਵਤਾਰ, ਪੈਗੰਬਰ, ਪ੍ਰੋਫੇਟ, ਜਾਂ ਇੱਕ ਵਿਚਾਰਕ ਰੇਵੋਲਯੂਸ਼ਨਰੀ?🚩@✒GBG⚔

1. ਨਾਨਕ  ਨੂੰ ਇੱਕ ਰੇਵੋਲੂਸ਼ਨੀ ਵਿਚਾਰਕ ਅਤੇ ਸਮਾਜ ਸੁਧਾਰਕ ਫਿਲੋਸਫਰ, ਚਿੰਤਕ, ਗੁਰੂ ਕਹਿਣਾ ਠੀਕ ਹੈ।  ਨਾਨਕ ਨੂੰ ਰੱਬ ਬਣਾਉਣ ਦੇ ਚੱਕਰ ਵਿੱਚ, ਕਈ ਮੂਰਖ  ਸਤਿਗੁਰੂ ਦਾ ਕੱਦ ਛੋਟਾ ਕਰਦੇ ਹਣ, ਓਹਨਾਂ ਨੂੰ ਚਮਤਕਾਰ ਵਿਖਾਉਣ ਵਾਲਾ ਕੋਈ ਜਾਦੂਗਰ  ਬਣਾ ਕੇ, ਜਦੋਂ ਕਿ ਸਤਿਗੁਰੂ ਸਾਹਿਬ  ਪਖੰਡਾਂ ਦਾ ਖੰਡਣ ਕਰਨ ਵਾਲੇ ਮਹਾਂਪੁਰਸ਼ ਸਨ। ਸਤਿਗੁਰੂ ਨੇੇ ਦਕੀਆਨੂਸੀ ਹਿੰਦੁਇਜ਼ਮ ਅਤੇ ਕੱਟੜ ਇਸਲਾਮ ਤੋਂ ਹਟ ਕੇ  ਇਕ ਨਵੀਂ ਰਾਹ ਬਣਾਈ, ਇਹ ਓਹਨਾਂ ਦੀ ਮਹਾਨਤਾ ਹੈ, ਬਨਿਸਬਤ ਇਸ ਦੇ ਕਿ ਓਹਨਾਂ ਨੇ ਪੱਥਰ ਤੇ ਪੰਜੇ ਛਾਪੇ, ਯਾ ਪੱਥਰ ਨੂੰ ਮੋਮ ਬਣਾਇਆ।

2.  ਕੀ ਜਰੂਰੀ ਹੈ ਕਿ ਸਤਿਗੁਰੂ ਤੇ ਅਵਤਾਰ ਜਾਂ ਪੈਗੰਬਰ ਹੋਣ ਦਾ ਠੱਪਾ ਲਾਇਆ ਜਾਵੇ ? ਇੰਜ ਕਰਨ ਨਾਲ ਸਿੱਖੀ ਵਿੱਚ ਭੇੜਾਂ ਦੇ ਇੱਜੜ ਤਾਂ ਵੱਧ ਸਕਦੇ ਹਨ, ਪਰ ਸੂਝਵਾਨ ਅਤੇ ਸੱਚ ਝੂਠ ਨੂੰ ਪਰਖਣ ਵਾਲੇ ਲੋਗ ਘਟ ਰਹੇ ਹਣ । ਨਾਨਕ ਨੂੰ ਰੱਬ ਠੱਪ ਕੇ,  ਨਾਨਕ ਦੀ ਤਸਵੀਰਾਂ ਉੱਪਰ ਆਸਥਾ  ਤਾਂ ਵਧੀ ਹੈ, ਲੇਕਿਨ ਨਾਨਕ ਦੇ ਸੰਦੇਸ਼ ਵੱਲੋਂ ਧਿਆਨ ਘੱਟ ਗਿਆ ਹੈ।  ਇਥੋਂ ਹੀ ਸਾਰੀਆਂ ਕੁਰੀਤੀਆਂ ਚੱਲੀਆਂ ਹਣ।  ਦਰਿਆਂਵਾਂ ਨੂੰ ਪਵਿੱਤਰ ਠੱਪ ਕੇ ਓਹਨਾਂ ਵਿੱਚ ਨਹਾਉਣ ਤੋਂ ਮੁੱਖ ਫੇਰਨ ਵਾਲੇ ਗੁਰੂ ਦੇ ਸਿੱਖ  ਅੱਜ ਸਰੋਵਰਾਂ,  ਵਿੱਚ ਡੁਬਕੀਆਂ ਲਾਉਂਦੇ ਫਿਰਦੇ ਨੇ। ਗ੍ਰੰਥ ਸਾਹਿਬ ਵਿੱਚ ਦਰਜ ਸ਼ਬਦ ਰੂਪੀ ਸੱਚ ਦੀ ਜਗ੍ਹਾ, ਗੁਰੂ ਗ੍ਰੰਥ ਸਾਹਿਬ ਨੂੰ ਸਟੇਜ ਤੇ ਰੱਖ ਕੇ ਆਪਣੀ ਮਹਿਮਾ ਵਧਾਉਣ ਵਿਚ ਲੱਗੇ ,  ਖੁੱਦ ਨੂੰ ਸੰਤ  ਅਖਵਾਉਣ ਵਾਲਿਆਂ ਵਿੱਚ, ਲੋਕਾਂ ਦੀ ਸ਼ਰਧਾ ਜਿਆਦਾ ਵਧੀ ਹੈ।

3.  ਅੱਗੇ ਗੱਲ ਬਾਤ ਸ਼ਬਦਾ ਰਾਹੀਂ ਹੀ ਸੰਭਵ ਹੈ। ਚਲੋ ਮੋਟੇ ਤੌਰ ਤੇ ਕੁਜ ਸ਼ਬਦਾ ਦੇ ਅਰਥ ਸਾਫ਼ ਕਰਦੇ ਹੋਏ ਅੱਗੇ ਦੀ ਗੱਲਬਾਤ ਕਰੀਏ। ਸੁਕਰਾਤ ਬਾਬਾ ਜੀ ਦਾ ਇਹ ਸੰਦੇਸ਼ ਹੈ, ਕਿ ਕਿਸੇ ਵੀ ਗੱਲਬਾਤ ਯਾਂ ਬਹਸ ਵਿਚ ਪੈਣ ਤੋਂ ਪਹਿਲਾਂ ਸ਼ਬਦਾ ਦੇ ਅਰਥ ਸਾਂਝੇ ਅਵੱਸ਼ ਕਰ ਲੈਣੇ ਚਾਹੀਦੇ ਹਨ। ਕੁੱਛ ਪਾਪੂਲਰ ਸ਼ਬਦਾਂ ਦੇ ਮੀਨਿੰਗ ਫਰੋਲ਼ਦੇ ਹੋਏ ਅੱਗੇ ਵਧਦੇ ਹਾਂ, ਜਿਵੇਂ ਕੀ, ਬਾਬਾ, ਸੰਤ, ਸਾਧੂ ਵਗੈਰਾ।

4. ਬਾਬਾ ਕੌਣ ਅਖਵਾ ਸਕਦਾ ਹੈ। ਵੈਸੇ ਤਾਂ ਕਿਸੇ ਵੀ ਉਮਰਦਰਾਜ ਇੰਸਾਨ ਨੂੰ ਬਾਬਾ ਯ ਬਾਬਾ ਜੀ ਸ਼ਬਦ ਨਾਲ ਸੰਬੋਧਿਤ ਕਰਨ ਦੀ ਰੀਤ ਹੈ, ਲੇਕਿਨ ਅਧਿਆਤਮਿਕ ਜਗਤ ਵਿੱਚ, ਮਾਨਸਿਕ ਰੂਪ ਵਿੱਚ ਉਮਰ ਦਰਾਜ਼  ਕਿਸੇ ਇੰਨਸਾਨ ਨੂੰ ਹੀ ਬਾਬਾ ਸੱਦਣ ਦੀ ਰਿਵਾਯਤ ਹੈ, ਜਿਸ ਕੋਲ  ਬਹੁਪੱਖੀ ਤਜਰਬਾ ਅਤੇ ਸੂਖਮ ਵਿਸ਼ਲੇਸ਼ਣ  ਦੀ ਯੋਗਿਤਾ ਹੋਵੇ।

5. ਪ੍ਰੋਫ਼ਟ ਕੌਣ ਹੈ ?  ਜੌ ਕੋਈ ਪ੍ਰੋਫੈਸੀ ਕਰੇ, ਯਾਨੀ ਭਵਿਖ ਬਾਰੇ ਦੱਸੇ।   ਇਸ ਵਿੱਚ ਕੋਈ ਰੱਬੀ ਕਿਸਮ ਦੀ  ਗੱਲ ਨਹੀਂ। ਵੱਡੀ ਗੱਲ ਹੈ ਤਾਂ ਇਹ, ਕਿ ਵਿਗਿਆਨਿਕ ਤਾਂ ਸਮਾਜ ਦੇ ਕੰਮ ਆਵਣ ਵਾਲਿਆਂ ਗੱਲਾਂ ਦੱਸਦੇ ਹਨ, ਤੇ ਬਾਕੀ ਸਭ ਰੱਬ, ਸਵਰਗ ਨਰਕ ਦੀਆਂ ਦੱਸਣ ਵਾਲੇ ਕੂੜ ਪ੍ਰਚਾਰਕ ਹਣ, ਜੇ  ਤੁੱਕੇ ਮਾਰਦੇ ਹਨ ਤੇ ਬਕਵਾਸ ਕਰਦੇ ਹਣ।

6.  ਪੈਗੰਬਰ  ਪੈਗ਼ਾਮ ਲਿਆਵਣ ਵਾਲੇ ਨੂੰ ਕਿਹਾ ਜਾਂਦਾ ਹੈ।   ਪੈਗ਼ਾਮ ਨੂੰ ਰੱਬ ਨਾਲ ਜੋੜ ਕੇ ਤਾਂ ਕੋਈ ਵੀ ਕਿਸੇ ਵੀ ਕਿਸਮ ਦੇ ਦਾਵੇ ਕਰ ਸਕਦਾ ਹੈ। ਇਹ ਇੱਕ ਪੁਰਾਣਾ ਖੇਡ ਹੈ। ਰੱਬ ਦੇ ਨਾਮ ਉੱਪਰ ਕੁਜ ਵੀ ਕਹਿ ਜਾਓ, ਅਖੇ ਕੌਣ ਹੈ  ਜੋ ਰੱਬ ਕੋਲੋਂ ਜਾ ਕੇ ਪੁਛੁ, ਰੱਬ ਜੀ, ਤੁਸੀ ਇਹ ਕਿਹਾ ਸੀ ਕੇ ਨਹੀਂ। ਰੱਬ ਦੇ ਨਾਮ ਤੇ ਭੇਡਾਂ ਹੱਕਣ ਦਾ ਫੈਸ਼ਨ ਪੁਰਾਣਾ ਹੈ।

7.   ਪੈਗੰਬਰ ਦਰਅਸਲ ਓਹ ਹੁੰਦਾ ਹੈ, ਜਿਸ ਦਾ ਪੈਗ਼ਾਮ ਆਰਿਜਿਨਲ  ਹੋਵੇ। ਇਸ ਦਾ ਰੱਬ ਰੁੱਬ ਨਾਲ ਕੋਈ ਵਾਸਤਾ ਨਹੀਂ। ਪੈਗ਼ਾਮ ਇੱਕ ਮੈਸੇਜ ਹੀ ਹੁੰਦਾ ਹੈ,  ਕਿਸੇ ਦੀ ਰਾਜ਼ੀ ਖੁਸ਼ੀ ਦਾ ਵੀ ਹੋ ਸਕਦਾ ਹੈ, ਯਾ ਕਿਸੇ ਚਿੰਤਕ ਦਾ ਸਮਾਜ ਵਾਸਤੇ ਪੈਗ਼ਾਮ ਵੀ ਹੋ ਸਕਦਾ ਹੈ ।  ਇਸ ਹਿਸਾਬ ਨਾਲ ਤਾਂ  ਸੁਕਰਾਤ, ਅਰਸਤੂ ਅਤੇ ਐਪਿਕੁਰਸ  ਇਤਆਦਿ  ਵੀ  ਪੈਗੰਬਰ ਹਣ। ਓਹਨਾਂ ਨੇ ਵੀ ਸੰਸਾਰ ਨੂੰ  ਅਪਣਾ ਅਪਣਾ  ਯੂਨੀਕ ਪੈਗਾਮ ਦਿੱਤਾ ।  ਵੱਡੇ ਵਗੀਆਨਿਕ ਵੀ ਫ਼ਿਰ ਤਾਂ ਪੈਗੰਬਰ ਹਣ, ਜਾਂ ਪ੍ਰੋਫੇਟ। ਵਗੀਆਨੀਂ ਤਾਂ ਕਿੰਨੀਆਂ ਹੀ ਸੱਚ ਹੋ ਜਾਵਣ ਵਾਲਿਆਂ  ਪ੍ਰੋਫੇਜ਼ੀਜ਼ ਕਰਦੇ ਰਹੇ ਹਣ, ਅਤੇ ਕਿੰਨੇ ਹੀ ਵਿਗਿਆਨਕ ਪ੍ਰਮਾਣ ਅਤੇ ਪੈਗਾਮ ਓਹਨਾ ਨੇ ਜਗਤ ਨੂੰ ਦਿੱਤੇ।

8.   ਪੈਗੰਬਰ ਜਾਂ ਪ੍ਰੌਫਟ ਸ਼ਬਦ ਨੂੰ ਰੱਬ ਦਾ  ਤੜਕਾ ਲਾ ਕੇ,  ਆਮ ਆਦਮੀ ਪੁਜਾਰੀ ਵਰਗ ਦਾ,  ਯਾ ਲੀਡਰਾਂ ਸ਼ੀਡਰਾ ਦਾ ਹੀ ਫ਼ਾਇਦਾ ਕਰਦੇ ਹਣ।   ਕਿਸੇ ਵਧੀਆ ਸਮਾਜਿਕ ਪੈਗ਼ਾਮ ਨੂੰ, ਚਿੰਤਕ ਦਾ ਪੈਗਾਮ ਨਾ ਕਹਿ ਕੇ ਰੱਬ ਦਾ ਪੈਗ਼ਾਮ ਕਹਿਣ ਨਾਲ, ਇੱਕ ਤਾਂ ਚਿੰਤਕ ਦਾ ਕੱਦ ਘਟਦਾ ਹੈ,  ਦੂਜਾ ਪੈਗ਼ਾਮ ਦੀ ਅਸਲੀਅਤ ਗੁੰਮ ਹੋ ਜਾਂਦੀ ਹੈ । ਰੱਬ ਨਾਲ ਪੈਗ਼ਾਮ ਜੋੜ ਕੇ  ਪੁਜਾਰੀ ਵਰਗ ਆਪਣੇ ਵਾਸਤੇ ਰੱਬ ਦੀ ਦੁਕਾਨ ਖੜੀ ਕਰਦਾ ਹੈ, ਅਤੇ ਲੀਡਰ ਆਪਣੇ ਲਈ ਭੇਡਾਂ ਦਾ, ਯਾਨੀ ਵੋਟਾਂ ਦਾ ਜੁਗਾੜ ਕਰਦੇ ਹਣ।

9. ਇੱਥੇ ਇਹ ਕਹਿਣਾ ਬਣਦਾ ਹੈ ਕੇ ਨਾਨਕ ਦਾ ਪੈਗ਼ਾਮ ਆਰਿਜਿਨਲ ਸੀ, ਅਤੇ ਹੈ, ਕਯੋਂ ਕਿ ਨਾਨਕ ਇੱਕ ਆਰਿਜਿਨਲ ਚਿੰਤਕ ਸੀ। ਲੇਕਿਨ  ਇਹ ਵੀ ਸੱਚ ਹੈ, ਕੇ ਨਾਨਕ ਦੇ ਪੈਗ਼ਾਮ ਨੂੰ ਕਿਤਾਬ ਵਿਚ ਛਾਪ ਕੇ, ਉਸ ਨੂੰ ਪੜ੍ਹਨ ਸਮਝਣ ਦੀ ਜਗ੍ਹਾ, ਉਸ  ਦੀ ਪੂਜਾ ਕਰਨ ਦੀ ਰਿਵਾਇਤ ਗਲਤ ਹੈ।

10.  ਗੁਰੂ ਗ੍ਰੰਥ ਸਾਹਿਬ, ਗੁਰੂ ਉਦੋਂ ਹੀ ਬਣਦੇ ਹਣ, ਜਦੋਂ ਗੁਰੂ ਸਿਖਿਆ ਲੈਣ ਵਾਲੇ ਸਿੱਖਾਂ ਦ੍ਵਾਰਾ ਗੁਰੂ ਸ਼ਬਦ ਵਿੱਚ ਦਰਜ ਵਿਚਾਰਾਂ ਨਾਲ ਇੱਕ ਮਿੱਕ ਹੋ ਕੇ ਜੀਵਨ ਹੰਢਾਇਆ ਜਾਵੇ। ਅਗਰ ਪੱਥਰ ਦੀ ਕਿਸੇ ਮੂਰਤੀ ਨੂੰ ਰਿਪਲੇਸ ਕਰਨ ਦਾ ਕੰਮ ਹੀ ਗੁਰੂ ਸਾਹਿਬ ਜੀ ਤੋਂ ਲੈਣਾ ਹੈ, ਫ਼ਿਰ ਤਾਂ ਓਹ  ਇਕ ਪੁਸਤਕ ਹੀ ਹੈ।

10.  ਇਸ ਨੂੰ ਸਮਝਣਾ ਬਹੁਤ ਆਸਾਨ ਹੈ। ਜਿੰਵੇ  ਸਕੂਲ ਵਿੱਚ ਹਰ ਕਲਾਸ ਵਿੱਚ ਮਾਸਟਰਾਂ ਨੂੰ ਕੱਢ ਕੇ, ਓਹਨਾਂ ਦੀਆਂ ਮੂਰਤੀਆਂ ਰੱਖਣ ਨਾਲ ਵਿਦਿਆ ਪ੍ਰਾਪਤ ਨਹੀਂ ਹੋ ਸਕਦੀ, ਮਾਸਟਰ ਨੂੰ ਲੱਸੀ ਪਿਆ ਕੇ, ਪਰਸ਼ਾਦੇ ਛਕਾ ਕੇ ਵੀ ਗਿਆਨ ਨਹੀਂ ਮਿਲ ਸਕਦਾ।  ਗਿਆਨ ਤਾਂ ਮਾਸਟਰ ਜਾਂ ਗੁਰੂ ਦੀ ਗੱਲ ਸੁਣ ਕੇ ਹੀ ਮਿਲੂ। ਇਸ ਹੀ ਤਰ੍ਹਾਂ   ਕਿਸੇ ਕਿਤਾਬ ਨੂੰ ਧੂਫ਼ ਦੀਪ ਕਰ ਕੇ, ਚੰਵਰ ਡੁਲਾ ਕੇ, ਸੁੰਦਰ ਰੁਮਾਲੇ ਨਾਲ ਢੱਕ ਕੇ, ਗੱਲ ਨਹੀਂ ਬਣਨੀ। ਗੱਲ ਤਾਂ ਪੁਸਤਕ ਵਿੱਚ ਪ੍ਰਕਾਸ਼ਿਤ ਗਿਆਨ ਨੂੰ ਸ਼ਬਦ ਰਾਹੀਂ ਮਨ ਵਿੱਚ ਉਤਾਰ ਕੇ ਹੀ ਬਣੂ।

11.  ਕਿਤਾਬ ਦੀਆਂ ਪ੍ਰਤੀਆਂ ਥਾਂ ਥਾਂ ਰੱਖ ਕੇ,  ਉਸ ਦੇ ਇਰਦ ਗਿਰਦ ਇਮਾਰਤਾਂ ਉਸਾਰਨ ਅਤੇ ਨੋਟ  ਕਮਾਵਣ ਦਾ ਧੰਦਾ ਬਣਾਉਣ ਦੀ ਰਿਵਾਇਤ ਗਲਤ ਹੈ।  ਇਹ ਕੁਰੀਤੀ  ਹਿੰਦੂਵਾਦ ਵਿੱਚੋਂ ਆਈ ਹੈ, ਜਿੱਥੇ ਰਾਮ ਅਤੇ ਕ੍ਰਿਸ਼ਨ ਦੇ ਕਿਰਦਾਰ ਨੂੰ ਆਦਰਸ਼ ਬਣਾ ਕੇ, ਓਹਨਾਂ ਆਦਰਸ਼ਾਂ ਦੇ ਅਨੁਸਾਰ ਜੀਵਨ ਜੀਣ ਦੀ ਜਗਹ, ਓਹਨਾਂ ਦੀਆਂ ਮੂਰਤੀਆਂ ਬਣਾ ਕੇ ਪੁੱਜਣ ਦੀ ਪ੍ਰਥਾ ਪ੍ਰਚਲਿਤ ਹੈ।

12.  ਥਾਂ ਥਾਂ ਗੁਰੂਦਵਾਰੇ ਬਣਾ ਕੇ ਵੀ ਗੱਲ ਨਹੀੰ ਬਣਨੀ। ਨਾਨਕ ਦਾ ਸੰਦੇਸ਼ ਹੈ,  ਹਰ ਘਰ ਧਰਮਸ਼ਾਲ। ਯਾਨੀ ਤੁਹਾਡੇ ਘਰ ਵਿਚ, ਮਨ ਵਿੱਚ ਮੋਬਾਈਲ ਵਿਚ ਪਈ ਗੁਰੂ ਬਾਣੀ ਕਰਮ ਵਿੱਚ ਉਤਰੇ, ਕੋਈ ਤੁਹਾਡੇ ਦਵਾਰੇ ਤੋਂ ਭੁੱਖਾ ਨਾ ਜਾਵੇ, ਤਾਂ ਘਰ ਹੀ ਗੁਰੂਦਵਾਰਾ ਹੈ।

13.  ਗਰੂ  ਗ੍ਰੰਥ ਸਾਹਿਬ ਦੀ ਸੰਪੂਰਨ ਬਾਣੀ ਤਾਂ ਅੱਜ ਕਲ ਸਮਾਰਟ ਫੋਨ ਦੇ ਮੇਮਰੀ ਕਾਰਡ ਵਿੱਚ ਵੀ ਸਟੋਰ ਹੈ। ਤਾਂ ਮੋਬਾਇਲ ਨੂੰ ਹੁਣ ਸਿਰ ਤੇ ਰੱਖਣਾ ਸ਼ੁਰੂ ਕਰੋ ਗੇ ਕਿ , ਯਾ ਮੋਬਾਈਲ ਫੋਨ ਅੱਗੇ ਅਰਦਾਸ ਕਰੋ ਗੇ ?

14.  ਅਰਦਾਸ ਅਕਾਲ ਪੁਰਖ ਅੱਗੇ ਕਰਨੀ ਹੈ, ਅਤੇ ਉਸ ਵਾਸਤੇ  ਕਿਸੇ ਤਸਵੀਰ, ਮੂਰਤੀ ਯਾ ਗ੍ਰੰਥ ਨੂੰ ਸਾਹਮਣੇ ਰੱਖਣ ਦੀ ਲੋੜ ਨਹੀਂ। ਅਕਾਲ ਪੁਰਖ ਸਰਵ ਵਿਆਪੀ, ਅੱਲਖ ਅਤੇ  ਨਿਰੰਜਨ ਹੈ।  ਉਸ ਦਾ ਲੱਭਣਾ ਭਾਲਣਾ ਬੇਵਕੂਫੀ ਹੈ।  ਗੁਰੂ ਜਾਂ ਉਸ ਦੀ ਸਿੱਖਿਆ ਪੁੱਜਣ ਦੀ ਵਸਤੂ ਨਹੀਂ, ਅਮਲ ਕਰਨ ਦਾ ਵਿਸ਼ਾ ਹੈ।

15. ਚਲੋ ਫੇਰ ਮੂਲ ਮੁੱਦੇ ਵੱਲ ਮੁੜੀਏ।  ਕੀ ਨਾਨਕ  ਰੇਵਿਲੁਸ਼ਨਰੀ ਸੀ ?
ਜੀ ਹਾਂ ਇਹ ਸੱਚ ਹੈ।   ਰੇਵਿਲੁਸ਼ਨਰੀ ਉਹ ਵਯਕਤੀ ਹੁੰਦਾ ਹੈ ਜੇ ਸਮਾਜ ਨੂੰ ਘੁਮਾ ਦੇਵੇ, ਅਤੇ  ਨਂਵੀ ਦਿਸ਼ਾ  ਦੇਵੇ।  ਪੁਰਾਣੇ  ਪੈਂਡੇ ਤੋਂ ਹਟ ਕੇ ਗੱਲ ਕਰੇ।  ਸੋ ਨਾਨਕ ਰੇਵਿਲੁਸ਼ਨਰੀ ਅਵੱਸ਼ ਸੀ। ਸਤਿਗੁਰੂ ਸਾਹਿਬ ਨੇ ਸਮੇਂ  ਦੇ  ਦੋ ਪ੍ਰਚਲਿਤ ਪੰਥਾਂ ਯਾਨੀ ਰਾਹਾਂ ਤੋਂ ਹਟ ਕੇ, ਤੀਜਾ ਪੰਥ ਯਾ ਰਸਤਾ ਦੱਸਿਆ, ਜੋ ਪੁਰਾਣੀਆਂ ਰਾਹਾਂ ਦੇ ਜੰਜਾਲਾਂ ਤੋਂ ਅਜ਼ਾਦ ਹੈ।

16. ਕੀ ਨਾਨਕ  ਸੰਤ ਸੀ ? ਸੰਤ   ਓਹ ਵਿਅਕਤੀ ਹੈ,  ਜੌ ਸੰਤੋਸ਼ ਕਰ ਲਵੇ। ਦੁੱਖ ਸੁੱਖ ਵਿੱਚ ਸਮ ਹੋ ਰਹੇ।   ਇਹ ਮਾਨਸਿਕ ਅਵਸਥਾ ਹੈ।   ਇਹ ਅਵਸਥਾ  ਮਾਨਸਿਕ ਯੋਗ ਦਾ ਨਤੀਜਾ ਹੁੰਦੀ ਹੈ।  ਜਦੋਂ ਤ੍ਰਿਨੇਤਰ ਖੁੱਲ ਜਾਵੇ, ਯਾਨੀ ਅੰਦਰਲੀ ਅੱਖ ਜਾਗ ਜਾਵੇ, ਯਾਨੀ ਬੰਦਾ ਆਪਣੀ ਹੋਂਦ ਵਿੱਚ ਸਥਾਪਿਤ ਹੋ ਜਾਵੇ, ਤਾਂ ਉਹ ਸੰਤ ਬਣ ਜਾਂਦਾ ਹੈ। ਪਾਖੰਡ ਰਹਿਤ ਸੰਤੋਸ਼ ਇਸ ਅਵੱਸਥਾ ਦੀ ਵੱਡੀ  ਨਿਸ਼ਾਨੀ ਹੈ। ਇਸ ਸਿੱਟੇ ਤੇ ਸਤਿਗੁਰੂ ਜੀ ਇੱਕ ਮਹਾਨ ਸੰਤ ਸਨ।

17.   ਤ੍ਰਿਨੇਤਰ ਜਾਂ  ਤੀਜੀ ਅੱਖ ਮਨ ਦੀ ਅੱਖ ਨੂੰ ਕਹਿੰਦੇ ਹਣ, ਜਿਸ ਦੀ ਦ੍ਰਿਸ਼ਟੀ ਬਹੁਤ ਵਿਸਤ੍ਰਿਤ ਹੈ, ਇਹ ਕਾਲ ਤੋਂ ਅਜ਼ਾਦ ਹੈ। ਇਹ ਸਮੇਂ ਦੀ ਹੱਦਾਂ ਤੋਂ ਪਾਰ ਦੇਖਣ ਦੀ ਗਿਆਨ ਇੰਦਰੀ ਹੈ। ਸੰਸਾਰ ਦੇ ਗੁੱਝੇ ਰਹੱਸ ਸਮਝਣ, ਦੂਸਰੇ ਦੇ ਮਨ ਵਿਚ ਝਾਕਣ  ਅਤੇ ਪਰਖਣ ਲਈ, ਇਸ ਅੱਖ ਦਾ ਖੁੱਲਣਾ ਜਰੂਰੀ ਹੈ।  ਇਹ  ਅੰਤਰਮਨ ਦੇ ਗਹਿਰੇ ਸਾਗਰ ਵਿਚ ਡੁਬਕੀ ਲਾ ਕੇ ਸੋਚ ਦੇ ਸੁੱਚੇ ਮੋਤੀ ਲੱਭਣ ਦੇ ਕੰਮ ਆਉਂਦੀ ਹੈ । ਯਾਨੀ ਨਾਨਕ ਦੀ ਤੀਜੀ ਅੱਖ ਖੁਲੀ ਹੋਈ ਸੀ। ਓਹ ਤ੍ਰਿਕਾਲ ਦਰਸ਼ੀ ਮਹਾਤਮਾ ਸਨ।

19.  ਸਾਧੂ ਓਹ ਜੌ ਸਾਧਨ ਕਰੇ, ਸਾਧਨਾ ਕਰੇ। ਇਸ ਵਿਚ ਕੋਈ ਵੱਡੀ ਗੱਲ ਨਹੀਂ।  ਆਪਣੇ ਲਈ, ਆਪਣੇ ਪਰਿਵਾਰ ਲਈ ਡੰਗਰ ਪਸ਼ੂ ਵੀ ਸਾਧਨ ਕਰਦਾ ਹੈ। ਕੁਜ ਲੋਗ ਬੇਗਾਨਿਆ ਲਈ ਵੀ ਸਾਧਨਾ ਕਰਦੇ ਹਨ। ਲੇਕਿਨ ਸਾਧੂ ਓਹ, ਜੌ ਸਾਧਨ ਕਰੇ।  ਅਸਲੀ ਸਾਧੂ ਓਹ ਹੈ ਜਿਸ ਦੀ ਸਾਧਨਾ ਜਗਤ ਸੁੱਖ ਦ੍ਵਾਰਾ ਪ੍ਰੇਰਿਤ ਹੋਵੇ।  ਨਾਨਕ ਵੀ ਜਗਤ ਸੁੱਖ ਦਾ ਅਭਿਲਾਸ਼ੀ ਸੀ, ਯਾਨੀ ਅਵੱਸ਼ ਹੀ ਨਾਨਕ ਸਾਧੂ ਵੀ ਸੀ।

20.  ਸਿਧ ਓਹ ਹੈ, ਜੌ ਕਿਸੇ ਵੀ ਕੰਮ ਵਿਚ ਨਿਰੰਤਰ ਸਾਧਨਾ ਕਰ ਕੇ ਪਰਫ਼ੇਕਟ ਹੋ ਜਾਵੇ।  ਇੱਕ ਗਾਇਕ, ਅਚੂਕ ਨਿਸ਼ਾਨਾ ਲਾਉਣ ਵਾਲਾ ਸ਼ੂਟਰ,  ਚੰਗਾ ਪਾਇਲਟ, ਇਹ ਸੱਭ ਇਸ ਸ਼੍ਰੇਣੀ ਵਿੱਚ ਆਉਂਦੇ ਨੇ। ਨਾਨਕ ਗਿਆਨ ਯੋਗ, ਸਹਿਜ ਯੋਗ ਅਤੇ ਵਿਹੰਗਮ ਯੋਗ ਦਾ ਪੁਜੀਆ ਹੋਇਆ ਸਿੱਧ ਯੋਗੀ ਸੀ।

21.  ਮਹੰਤ   ਕੋਈ ਵੀ ਡੇਰੇ ਸ਼ੇਰੇ ਦਾ ਮੁਖੀ ਹੁੰਦਾ ਹੈ। ਇਹ ਮੈਨਜੇਰੀਯਲ  ਪੋਸਟ ਹੈ, ਹੋਰ ਕੁਝ ਵੀ ਨਹੀਂ। ਇਹੋ ਜਿਹੀ ਦੁਨਿਆਵੀ ਪੋਸਟਾਂ ਨਾਲ ਨਾਨਕ ਨੂੰ ਉੱਕਾ ਵੀ ਲਗਾਵ ਨਹੀਂ ਸੀ। ਨਾਨਕ ਨੇਂ ਅਫ਼ਸਰੀ ਕਰ ਕੇ ਛੱਡੀ ਸੀ। ਓਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਸੀ। ਨਾਨਕ ਤੱਤ ਸੱਤ ਦਾ ਆਸ਼ਿਕ ਸੀ।

22.  ਪਰਮਾਤਮਾ ਸ਼ਬਦ ਨੂੰ ਵੀ ਜਾਣ ਲਵੋ।   ਪਰਮਾਤਮਾ ਆਕਾਸ਼ ਵਿੱਚ ਬੈਠੀ ਕੋਈ ਵਿਸ਼ੇ ਵਸਤੂ ਨਹੀਂ। ਇਹ ਸਾਰੇ ਸੰਸਾਰ ਦੇ ਸਾਰੇ ਹੀ  ਚੇਤਨ ਸਮੂਹ ਦੀ, ਸਮੂਹਿਕ ਚੇਤਨਾ ਦਾ ਨਾਮ ਹੈ। ਦਰਖਤ, ਚਿੜੀ ਚਕੋਰ, ਦੋਪਾਏ,  ਚਊਪਾਏ,    ਕੀੜੇ ਅਤੇ ਇਨਸਾਨ,  ਅਤੇ  ਸਬੇ  ਚੇਤਨਾਵਾਂ ਦਾ ਸਮੂਹਿਕ ਮੈਟ੍ਰਿਕਸ ਹੀ ਪਰਮਾਤਮਾ ਹੈ।   ਇਸ ਤੋਂ ਮੁਕਤ ਹੋਣਾ ਅਸੰਭਵ ਹੈ, ਇਸ ਵਿੱਚ ਲੀਨ ਹੋ ਜਾਣਾ ਪੋਸਿਬਲ ਹੈ। ਰਸਤਾ ਹੈ ਸਹਿਜ ਯੋਗ। ਵਿਹੰਗੰਮ ਦ੍ਰਿਸ਼ਟੀ।  ਨਿਸ਼ਕਾਮ ਕਰਮ। ਇਹੋ ਨਾਨਕ ਦਾ ਰਸਤਾ ਹੈ।
🚩🔱ਤੱਤ ਸੱਤ ਅਕਾਲ🔱🚩
© ✒ਗੁਰੂ ਬਲਵੰਤ ਗੁਰਨੇ ⚔