🚩 ਸੱਚ ਹੀ ਰੱਬ ਹੈ, ਬਾਕੀ ਸਬ ਢੱਬ ਹੈ🚩@✒GBG⚔

🚩 ਸੱਚ ਹੀ ਰੱਬ ਹੈ, ਬਾਕੀ ਸਬ ਢੱਬ ਹੈ🚩@✒GBG⚔

1.  ਕੋਈ ਕਹਿੰਦਾ ਹੈ ਹਿੰਦੂ ਜਾਂ ਈਸਾਈ  ਧਰਮ ਸਿੱਖ ਧਰਮ ਲਈ ਖਤਰਾ ਹੈ। ਕੋਈ ਕਹਿੰਦਾ ਹੈ ਕਿਸੇ ਇੰਨਸਾਨ ਨੂੰ ਆਪਣਾ ਗੁਰੂ ਯਾ ਮੁਰਸ਼ਿਦ ਮਨਣਾਂ ਗਲਤ ਹੈ, ਲੇਕਿਨ  ਉਹ ਹੀ ਕਹਿੰਦੇ ਹਨ, ਕਿਸੇ ਤਸਵੀਰ ਨੂੰ,  ਜਾਂ ਪੱਥਰ ਦੀ ਮੂਰਤੀ ਨੂੰ ਜਾਂ ਕਿਸੇ ਵੀ ਕਿਤਾਬ ਨੂੰ,  ਊੰਚੀ ਮੰਜੀ ਜਾਂ ਥੜੇ  ਉੱਤੇ ਰੱਖਣਾ ਅਤੇ ਰੱਬ ਮੰਨ ਕੇ ਪੂਜਣਾ ਦਰੁਸਤ ਹੈ...... ਕਿੰਵੇ⁉

2.   ਜਿੱਸ ਮੰਜੀ ਉੱਤੇ ਕੋਈ ਧਾਰਮਕ ਪੁਸਤਕ ਰੱਖੀ ਗਈ ਹੋਵੇ, ਜਾਂ ਕੋਈ ਕਿਸੇ ਭਗਵਾਨ ਦੀ ਮੂਰਤੀ ਰੱਖੀ ਹੋਵੇ,  ਓਹਨੂੰ ਮੰਜੀ ਸਾਹਿਬ, ਉੱਤੇ ਟੰਗੀ ਚਾਨਣੀ ਨੂੰ ਚਾਨਣੀ ਸਾਹਿਬ, ਚੌਰ ਕਰਨ ਵਾਲੇ ਜਾਨਵਰਾਂ ਦੇ ਲੰਬੇ ਬਾਲਾਂ ਨਾਲ ਬਣੇ  ਉਪਕਰਣ ਨੂੰ ਚੌਰ ਸਾਹਿਬ, ਜੇ ਕੋਈ ਭੁੱਲਿਆ ਭਟਕਿਆ ਬਾਜ਼ ਗੁਰੁਦਵਾਰੇ ਆ ਵੜੇ ਤਾਂ ਬਾਜ਼ ਸਾਹਿਬ, ਅੱਜ ਕੱਲ ਤਾਂ ਲੰਗਰ ਨੂੰ ਵੀ ਲੰਗਰ ਸਾਹਿਬ ਕਹਿਣ ਵਾਲੇ  ਲੋਗ ਕਿਸੇ ਦਾਨਿਸ਼ਮੰਦ, ਪੜ੍ਹੇ ਲਿਖੇ ਗਿਆਨ ਦਾਤਾ ਇਨਸਾਨ ਨੂੰ, ਮਾਸਟਰ ਸਾਹਿਬ, ਪ੍ਰੋਫੈਸਰ ਸਾਹਿਬ, ਗੁਰੂ ਸਾਹਿਬ ਯਾ ਪੀਰ ਸਾਹਿਬ ਕਹਿਣ ਵਾਲਿਆਂ ਉੱਤੇ ਕਿੰਤੂ ਪ੍ਰੰਤੂ ਕਰਨ ਦਾ, ਕੀ  ਹੱਕ ਰੱਖਦੇ ਹਨ ❓

3.  ਇਹਨਾਂ ਸਾਰੇ ਹੀ ਲੋਕਾਂ ਨੂੰ ਮੇਰਾ ਪਹਿਲਾ ਸਵਾਲ ਹੈ....
ਗੀਤਾ ਮੰਨਣ ਦੀ ਚੀਜ ਹੈ ਜਾਂ ਪੜ੍ਹਨ ਦੀ ❓
ਰਾਮਾਇਣ ਮੰਨਣ ਦੀ ਚੀਜ ਹੈ ਜਾਂ ਪੜ੍ਹਨ ਦੀ ❓
ਪੁਰਾਣ ਮੰਨਣ ਦੀ ਚੀਜ ਹਣ ਜਾਂ ਪੜ੍ਹਨ ਦੀ ❓

4.   ਕੁਰਾਨ,  ਬਾਈਬਲ , SGGS  ਅਤੇ ਹੋਰ ਧਰਮ ਗ੍ਰੰਥ ਵੀ, ਕੋਈ ਮੰਨਣ ਵਾਸਤੇ, ਪੂਜਣ ਵਾਸਤੇ, ਜਾਂ ਧੂਫ਼ਾਂ ਦੇਣ ਵਾਸਤੇ ਲਿਖੇ ਗਏ ਹਣ, ਜਾਂ ਪੜ੍ਹਨ ਸਮਝਨ ਅਤੇ  ਫਿਰ, ਉਹਨਾਂ ਵਿੱਚ ਦਰਜ ਸਿਖਿਆ ਉੱਤੇ ਅਮਲ ਕਰਨ ਵਾਸਤੇ ⁉

5.  ਦੂਜਾ ਸਵਾਲ ਇਹ ਹੈ ਕੇ  ਕਿਸੇ ਵੀ ਵਯਕਤੀ ਨੂੰ ਆਪਣਾ ਮਾਸਟਰ/ ਗੁਰੂ/ ਟੀਚਰ / ਮੁਰਸ਼ਿਦ ਇਤਆਦਿ ਮੰਨਣ ਉੱਤੇ ਕਿੰਤੂ ਪਰੰਤੁ ਕਰਨ ਵਾਲੇ ਲੋਗ ਇਹ ਕਿਉਂ ਭੁੱਲ ਜਾਂਦੇ ਨੇ, ਕੇ ਇਹ ਸਾਰੇ ਗ੍ਰੰਥ ਵੀ, ਕਿਸੇ ਬੰਦੇ ਨੇ,  ਕਿਸੇ ਵਯਕਤੀ ਨੇ ਹੀ ਲਿਖੇ ਹਨ,  ਜਾਂ ਸੰਪਾਦਿਤ ਕੀਤੇ ਹਨ ❕❕❕❕❕❕⁉

6.  ਗੀਤਾ ਗੁਰੂ ਵੇਦ ਵਿਆਸ ਨੇ ਲਿਖੀ ਹੈ, ਮਹਾਭਾਰਤ ਗ੍ਰੰਥ ਦੇ ਇੱਕ ਨਿੱਕੇ ਜਿਹੇ ਹਿੱਸੇ ਦੇ ਰੂਪ ਵਿੱਚ। ਬਾਈਬਲ  ਸਦੀਆਂ ਪਹਿਲਾਂ ਹੋਏ ਇੱਸਾਈ ਰਿਸ਼ੀਆਂ ਮੁੰਨੀਆਂ, ਗੁਰੂਆਂ ਪੀਰਾਂ ਨੇ ਲਿੱਖੀ ਹੈ, ਕੁਰਾਨ ਮੋਹੰਮਦ ਸਾਹਿਬ ਨੇ ਲਿਖੀ ਹੈ, ਅਤੇ SGGS ਨੂੰ, 6 ਗੁਰੂ ਸਾਹਿਬਾਨ ਨੇ ਲਿਖਿਆ ਅਤੇ ਸੰਕਲਿਤ, ਅਤੇ ਸੰਪਾਦਿਤ ਕੀਤਾ ਹੈ।

7.   ਇਹ ਪ੍ਰਮਾਣਿਤ ਸੱਚ ਹੈ ਕੀ  ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਵੀ ਦਰਜ ਹੈ। 6 ਗੁਰੂ ਸਾਹਿਬਾਨ, ਜਿਨ੍ਹਾਂ ਦੀ ਬਾਣੀ SGGS ਜੀ ਵਿੱਚ ਦਰਜ਼ ਹੈ, ਦੇ ਨਾਮ ਹਣ, ਗੁਰੂ ਨਾਨਕ ਦੇਵ ਜੀ,
ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ  ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ  ਗੁਰੂ ਤੇਗ ਬਹਾਦਰ ਜੀ। 

8.   ਜਿਨਾਂ 15 ਭਗਤਾਂ ਦੀ ਬਾਣੀ SGGS ਜੀ ਵਿੱਚ ਦਰਜ ਹੈ, ਉਹ ਹਨ ਭਗਤ ਕਬੀਰਜੀ, ਜਿਨ੍ਹਾਂ ਦੇ 54o ਸ਼ਬਦ ਤੇ ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਭਗਤ ਰਵਿਦਾਸ ਜੀ ਦੇ 40 ਸ਼ਬਦ, ਭਗਤ ਨਾਮਦੇਵ  ਜੀ ਦੇ 61 ਸ਼ਬਦ, ਸ਼ੇਖ਼ ਫ਼ਰੀਦ ਜੀ ਦੇ ਚਾਰ ਸ਼ਬਦ ਅਤੇ 130 ਸਲੋਕ ਦਰਜ ਹਨ। ਹੋਰ ਭਗਤਾਂ ਦੇ ਨਾਮ ਹਣ, ਧੰਨਾ ਜੱਟ ਜੀ,  ਬੇਣੀ ਜੀ,  ਭੀਖਨ  ਸ਼ਾਹ ਜੀ, ਸਧਨਾ ਜੀ, ਪੀਪਾ ਜੀ , ਤ੍ਰਿਲੋਚਨ ਜੀ, ਰਾਮਾਨੰਦ ਜੀ,  ਜੈਦੇਵ ਜੀ, ਪਰਮਾਨੰਦ ਜੀ,  ਸੂਰਦਾਸ ਜੀ ਅਤੇ, ਸੈਣ ਜੀ। 11 ਭੱਟਾਂ ਦੇ ਨਾਮ ਹਣ, ਕਲਸ ਹਾਰ ਜੀ , ਜਾਲਪ ਜੀ, ਕੀਰਤ ਜੀ , ਭਿਖਾ ਜੀ , ਸਲ੍ਹ ਜੀ, ਭਲ੍ਹ ਜੀ, ਨਲ੍ਹ ਜੀ, ਬਲ੍ਹ ਜੀ,  ਸਯੰਦ ਜੀ, ਸਥਰਾ ਜੀ,  ਅਤੇ ਹਰਿਬੰਸ ਜੀ। ਇਹਨਾਂ ਤੋਂ ਇਲਾਵਾ 4 ਗੁਰੂ ਘਰ ਦੇ ਪ੍ਰੇਮੀਆਂ ਦੀ ਬਾਣੀ ਵੀ SGGS ਜੀ ਵਿੱਚ ਦਰਜ ਹੈ। ਓਹਨਾਂ ਦੇ ਨਾਮ ਹਣ, ਬਾਬਾ ਸੁੰਦਰ ਜੀ, ਭਾਈ ਮਰਦਾਨਾ ਜੀ, ਸੱਤਾ ਡੂਮ ਜੀ , ਅਤੇ ਰਾਏ ਬਲਵੰਤ/ਬਲਵੰਡ ਜੀ।

9.   ਵਿਚਾਰ ਕਰੀਏ ਤਾਂ ਇਹ ਸਬ ਵੀ ਇਨਸਾਨ ਹੀ ਸਨ, ਅਤੇ ਇਹ ਸਾਰੀ ਬਾਣੀ  ਇਨਸਾਨਾਂ ਦੀ ਹੀ ਲਿਖਤ ਹੈ, ਜੋ ਆਪੋ ਆਪਣੇ ਹੱਕ ਵਿੱਚ ਸੰਤ, ਪੀਰ ਫ਼ਕੀਰ, ਮੁਰਸ਼ਿਦ, ਗੁਰੁਜਣ ਅਤੇ ਮਹਾਂਪੁਰੁਸ਼ ਸਣ।

10.  ਤਾਂ ਫ਼ਿਰ,  ਕੀਤਾਬਾਂ ਅਤੇ ਪੱਥਰ ਦੀ ਮੂਰਤੀਆਂ ਦੀ ਪੂਜਾ ਕਯੋਂ?  ਇਨਸਾਨਾਂ ਨਾਲ ਇਤਨਾ ਵੈਰ ਕਿਓਂ ?  ਮੇਰਾ ਸਿੱਧਰਾ ਜਿਹਾ ਸੰਦੇਸ਼ ਹੈ, ਸਾਰੀਆਂ ਦਾ ਹੀ ਮਾਣ ਸੱਮਾਨ ਕਰੀਂ ਚੱਲੋ। ਵੈਸੇ ਪੱਥਰ ਪੂਜਣ ਬਾਰੇ ਤਾਂ  'ਕਬੀਰ ਜੀ ਲਿਖ ਗਏ ਹਨ, 'ਪਾਹਨ(ਪੱਥਰ) ਪੂਜੇ ਹਰੀ ਮਿਲੇ, ਤੋ ਮੈਂ ਪੂਜੂੰ ਪਹਾੜ,' ਅਤੇ ਅਗੇ ਲਿਖਦੇ ਹਨ, 'ਪੋਥੀ ਪੜ੍ਹ ਪੜ੍ਹ ਜਗ ਮੁਆ, ਪੰਡਿਰ ਭਯਾ ਨ ਕੋਏ, ਏਕੇ ਆਖਰ ਪ੍ਰੇਮ ਕਾ, ਪੜ੍ਹੇ ਸੋ ਪੰਡਿਤ ਹੋਏ'। ਯਾਦ ਰਹੇ ਕਬੀਰ ਜੀ ਦੀ ਬਾਣੀ SGGS ਵਿੱਚ ਦਰਜ ਹੈ ਅਤੇ ਓਹਨਾਂ ਦੀ ਬਾਣੀ, ਗੁਰੂ-ਬਾਣੀ ਹੈ।

11.    ਧਰਮ ਦੇ ਝਗੜੇ ਮਿਟਾਉਣ ਲਈ, ਆਹ ਠੀਕ ਹੈ, ਆਹ ਗਲਤ ਹੈ, ਉਹ ਊਂਚਾ ਹੈ, ਉਹ ਨੀਂਵਾ ਹੈ, ਉਹ ਤੁਹਾਡਾ ਹੈ, ਆਹ ਸਾਡਾ ਹੈ, ਵਰਗੇ ਵਤੀਰੇ ਨੂੰ ਛੱਡ ਦਿਓ।  ਜੋ ਜਿਂਵੇ ਕਰਦਾ ਕਰੀ ਜਾਣ ਦੀਓ, ਹਰ ਇੱਕ ਨੂੰ ਆਪਣੇ ਹਿਸਾਬ ਨਾਲ ਜੀਣ ਦਾ ਹਕ਼ ਹੈ।

12.   ਤੁਸੀਂ ਆਪਣੀ ਰਾਹ ਇਮਾਨਦਾਰੀ ਨਾਲ ਲੱਗੇ ਰਹੋ, ਹੋਰਨਾਂ ਦੀ ਫ਼ਿਕਰ ਕਰਨੀ ਛੱਡ ਦਿਓ।

13.   ਜੇ ਕੋਈ ਪਰਮਾਤਮਾ ਹੈ ਤਾਂ ਸਬ ਨੂੰ ਸੋਝੀ ਦੇਵੇ ਗਾ, ਵਰਨਾਂ ਇਹ ਸਬ ਬੁਨਿਯਾਦੀ ਤੌਰ ਤੇ ਹੀ ਫ਼ਜ਼ੂਲ ਦਾ ਝਗੜਾ ਹੈ, ਜਿੱਸ ਵਿੱਚ ਇਹ ਬੇਅਕਲਾ ਰੌਲਾ ਪਾ ਕੇ, ਕਿੱਸੇ ਨੂੰ ਕੁੱਜ ਨਹੀਂ ਗਾ ਮਿਲਨਾ।
ਅੱਪਣੇ ਗਿਰੇਬਾਨਂ ਮੇਂ ਸਿਰ ਨੀਂਵਾ ਕਰ ਕੇ ਦੇਖ।।

14.  ਇਥੇ ਮੇਰਾ ਇਹ ਕਹਿਣਾ ਵੀ ਅਵਸ਼ਯਕ ਹੈ, ਕੇ ਮੇਰੇ ਸਾਰੇ ਤਰਕ ਨੂੰ ਕਿਸੇ ਫਰਜੀ ਬੰਦੇ ਨੂੰ ਰੱਬ ਮਨਣ ਦਾ ਸੱਬਬ ਨਾਂ ਸਮਝਿਆ ਜਾਵੇ। ਮੜ੍ਹੀ ਮਸਾਣ ਤੇ ਬੈਠੇ  ਲੋਗ, ਕਬਰਾਂ ਦੇ ਖਿਦਮਤਗਾਰ,  ਜੋ ਖੁਦ ਨੂੰ ਪੀਰ ਅਖਵਾਉਂਦੇ ਨੇ,  ਸਾਧਾਂ ਦੀਆਂ ਸਮਾਧਾਂ ਤੇ ਬੈਠੇ ਚਮਤਕਾਰ ਦੇ ਦਾਵੇ ਕਰਨ ਵਾਲੇ  ਬੰਦੇ ਨੂੰ, ਜਾਂ ਕਿਸੇ ਕਰਤਬਕਾਰ ਮਦਾਰੀ ਨੂੰ, ਉਸਦੀ ਹੱਥ ਦੀ ਸਫਾਈ ਦੇ ਚਲਦੇ,  ਗੁਰੂ ਪੀਰ ਮੰਨਣਾ ਗਲਤ ਹੈ। ਹਾਂ ਉਹ ਮਦਾਰੀ ਆਪਣੇ ਚੇਲੇਆਂ ਦਾ ਗੁਰੂ ਤਾਂ ਅਵਸ਼ ਹੋ ਸਕਦਾ ਹੈ, ਕਯੋਂ ਕੇ ਮਦਾਰੀ ਪੁਣੇ ਦਾ ਗੁਰ ਤਾਂ ਉਹ ਹੀ ਸਿੱਖਲਾ ਸਕਦਾ ਹੈ। ਜਿਸ ਕੋਲ ਗੁਰ ਹੈ, ਅਤੇ ਉਹ ਆਪਣੇ ਗੁਰ ਨੂੰ ਕਿਸੇ ਨੂੰ ਸਿਖਲਾਉਣ ਵਾਸਤੇ ਰਾਜ਼ੀ ਹੈ, ਤਾਂ ਉਹ ਗੁਰੂ ਹੈ।  ਇੱਕ ਬੰਦੇ ਦਾ ਗੁਰੂ ਦੂਜੈ ਦਾ ਵੀ ਗੁਰੂ ਹੋਵੇ, ਕੋਈ ਜਰੂਰੀ ਨਹੀਂ। ਸਬ ਦੀ ਆਪਣੀ ਪਿਆਸ ਹੈ, ਸਬ ਦਾ ਆਪਣਾ ਖੂਹ।

15.  ਆਪਣੇ ਟੀਚਰ, ਕੋਚ, ਪ੍ਰੋਫੈਸਰ, ਯਾ ਕਿਸੇ ਵੀ ਕਲਾ ਯਾ ਵਿਸ਼ੇ ਵਿੱਚ ਨਿਪੁੰਣ ਆਪਣੇ ਸ਼ਿਕਸ਼ਕ, ਇੰਸਟਰਕਟਰ  ਯਾ ਪਥ-ਪਰਦਰਸ਼ਕ  ਨੂੰ ਗੁਰੂ, ਪੀਰ, ਮੁਰਸ਼ਿਦ ਕਹਿਣ ਵਿੱਚ ਕੋਈ ਸੰਕੋਚ ਨਹੀਂ ਹੋਣਾ ਚਾਹਿਦਾ।  ਤੁਸੀਂ ਆਪਨੇ ਅਧਯਾਤਮੀਕਿ ਅਤੇ ਫਿਲਾਸਫੀ ਦੇ ਸਿਖਲਾਈ ਕਾਰ ਨੂੰ ਗੁਰੂ ਆਂਖੋਂ, ਤਾਂ ਕੋਈ ਹਰਜ਼ ਨਹੀਂ। ਬੰਦਾ ਅਤੇ ਪੁਸਤਕ, ਦੋਂਵੇ ਹੀ ਗੁਰੂ ਅਵਸ਼ ਹੋ ਸਕਦੇ ਹਣ, ਲੇਕਿਨ ਰੱਬ ਨਹੀਂ ।
ਰੱਬ ਅਲੱਖ ਹੈ ਅਤੇ ਨਿਰੰਜਨ ਵੀ। ਓਹਦੀ ਗੱਲ ਉਹ ਹੀ ਕਰਦਾ ਹੈ ਜੋ ਜਾਣਦਾ ਨਹੀਂ।
ਭੀਖਾ ਬਾਤ ਅਘਮ ਕੀ, ਕਹਿਣ ਸੁਣਨ ਕੀ ਨਾਹੀਂ,
ਜੋ ਜਾਣੇ, ਸੋ ਨਾਂ ਕਹੇ,  ਜੋ ਕਹੇ, ਸੋ ਜਾਣੇ ਨਾਹੀਂ ।।

📿ਤੱਤਸੱਤ ਸ਼੍ਰੀਅਕਾਲ⚔
©✒ਪ੍ਰੇਰਕ ਗੁਰੂ ਬਲਵੰਤ ਗੁਰੂਨੇ⚔🔱⛩🚩

No comments:

Post a Comment