🗡🗡 100 ਤੋਂ ਵੱਧ ਕੱਤਲ ਕਰਨ ਵਾਲੇ ਡਬਲ ਏਜੇਂਟ ਦੀ ਸੱਚੀ ਕਹਾਣੀ @ ⚔GBG⚔


1.   ਅੱਜ ਮੈਂ ਤੁਹਾਨੂੰ ਇੱਕ ਅਨੋਖੇ ਯੋਧਾ ਦੀ ਕਹਾਣੀ  ਸੁਣਾਉਂਦਾ ਹਾਂ, ਜੋ ਦੁਨੀਆ ਦੀ ਕੁੱਜ ਸਬ ਤੋਂ ਖਤਰਨਾਕ ਤਨਜ਼ੀਮਾਂ ਨਾਲ ਜੁੜਿਆ, ਅਤੇ ਜਿਸ ਨੇ ਵਿਸ਼ਵ ਦੇ ਸੱਬ ਤੋਂ ਖੌਫਨਾਕ ਜੰਗੀ ਇਲਾਕਿਆਂ ਵਿੱਚ ਓਪ੍ਰੇਟ ਕੀਤਾ। ਹਥਿਯਾਰ ਬੰਦ ਜੰਗਜੂ ਸਰਕਾਰੀ ਜਾਂ ਆਤੰਕੀ ਲੜਾਕਿਆਂ ਨੂੰ ਗੱਡੀ ਚੜਾਉਣ  ਦੀ ਸੈਂਚਰੀ ਬਣਾਉਣ ਵਾਲੇ  ਇਸ ਜਾਂਬਾਜ਼ ਯੋਧਾ ਨੂੰ ਜੇਕਰ ਅੱਜ ਕੋਈ,  ਤਨਜ਼ ਦੇ ਲਹਿਜੇ  ਵਿੱਚ ਕੁੱਜ ਕਹਿੰਦਾ ਹੈ, ਤਾਂ ਇਹ ਹੋਲੀ ਜਿਹੀ ਮੁਸਕਰਾ ਕੇ ਆਖ ਛਡਦਾ ਹੈ,  ਹਾਂਜੀ, ਮੈਂ ਤਾਂ ਬਸ ਇਹੋ ਜਿਹਾ ਹੀ ਹਾਂ।

22.  ਇਹ ਇੱਕ ਐਸੇ ਮਨੁੱਖ ਦੀ ਕਹਾਣੀ ਹੈ, ਜਿਸ ਨੇ ਇਹ ਕਤਲ ਖੁਦ ਨੂੰ ਬਹਾਦੁਰ ਸਾਬਿਤ ਕਰਨ ਵਾਸਤੇ ਨਹੀਂ ਕੀਤੇ ਸਨ, ਬਲਕਿ ਇਹ ਕਈ ਸਾਲਾਂ ਤੋਂ ਇੱਕ ਐਸੇ ਵਾਰ-ਜ਼ੋਨ ਵਿੱਚ ਰਹਿ ਰਿਹਾ ਸੀ, ਜਿਥੇ ਸਵੇਰ ਨੂੰ ਵੀ ਪਤਾ ਨਹੀਂ ਹੁੰਦਾ ਕੀ ਉਸ ਦੀ ਸ਼ਾਮ ਹੋਵੇ ਗੀ ਕੇ ਨਹੀਂ।

3.   ਇਹ ਇੱਕ ਆਮ ਆਦਮੀ ਦੀ ਕਹਾਣੀ ਹੈ, ਜੋ ਕਰਾਂਤੀ ਦੇ ਜਜ਼ਬੇ ਦੇ ਚਲਦੇ, ਸਰਕਾਰੀ ਮਸ਼ੀਨਰੀ ਦੇ ਧੱਕੇ ਚੜ੍ਹ ਗਿਆ, ਅਤੇ ਫਿਰ ਇਕ ਖ਼ਤਰਨਾਕ ਬਾਗ਼ੀ ਬਣ ਗਿਆ। 

4.  ਵਕ਼ਤ ਦੇ ਗੁਜ਼ਰਦਿਆਂ  ਜਦੋਂ ਰਿਵੋਲੂਸ਼ਨ ਦੇ ਜਜ਼ਬਾਤ ਨੂੰ ਸੱਚ ਦੀ ਕਸਵੱਟੀ ਤੇ ਰਗੜਿਆ, ਤਾਂ ਪਤਾ ਚਲਿਆ, ਕੇ ਕ੍ਰਾਂਤੀ ਦੇ ਨਾਮ ਤੇ ਲੜੀ ਜਾ ਰਹੀ ਜੰਗ, ਧਰਮ ਯੁੱਧ ਦੇ ਨਾਮ ਤੇ ਲੜੀ ਜਾ ਰਹੀ ਸਾਰੀ ਜੰਗ, ਕਿਸੇ ਨਾ ਕਿਸੇ ਰਾਜਨੀਤਿਕ ਧੜੇ ਦੀ ਜਾਂ ਤਾਂ ਨਿਰੋਲ ਸੱਤਾ ਪ੍ਰਾਪਤ ਕਰਨ ਦੀ ਜੰਗ ਹੈ ਅਤੇ ਜਾਂ ਫ਼ਿਰ ਧਰਤੀ  ਦੇ ਖਜਾਨਿਆਂ ਨੂੰ ਕੰਟਰੋਲ ਕਰਨ ਦੀ ਕਵਾਇਦ ਹੈ, ਹੋਰ ਕੁੱਜ ਵੀ ਨਹੀਂ।  ਇਹ ਸੋਝੀ ਆਉਣ ਤੋਂ ਬਾਦ 'ਖਾਲਿਦ' ਨੇ ਡਬਲ ਏਜੇਂਟ ਬਣਨ ਦਾ ਰਾਹ ਚੁਣ ਲਿਆ।

5.  ਇਹ ਕਹਾਣੀ ਸੀਰੀਆ ਨਾਲ ਸੰਬੰਧਤ ਖਾਲਿਦ ਨਾਮੀਂ ਨੌਜਵਾਨ ਦੀ ਕਹਾਣੀ ਹੈ,  ਜੋ 100 ਤੋਂ ਵਧੇਰੇ  ਕੱਤਲ (assassination) ਕਰ ਚੁਕਾ ਹੈ। ਉਸ ਨੂੰ ਇਹ ਸਾਰੇ ਕੱਤਲ ਕਰਣ ਦਾ ਕੋਈ ਪਛਤਾਵਾ ਨਹੀਂ, ਬਲਕੀ ਇਹਨਾਂ ਨੂੰ ਯਾਦ ਕਰ ਕੇ, ਇਕ ਰੂਹਾਨੀ ਸਕੂਨ ਮਿਲਦਾ ਹੈ।

6.   ਯਾਦ ਰਹੇ, ਇਹ ਕਤਲ ਖਾਲਿਦ  ਨੇ ਕਿਸੇ ਮਜ਼ਹਬੀ ਰੰਗ ਦੇ ਚੜ੍ਹਨ ਕਾਰਨ, ਜਾਂ ਕਿਸੀ ਲੁੱਟਮਾਰ ਜਾਂ ਸਿਆਸੀ ਫਾਇਦੇ ਲਯੀ, ਪੈਸੇ ਜਾਂ ਪੋਸਟ ਪਾਉਣ ਵਾਸਤੇ ਨਹੀਂ ਕੀਤੇ, ਉਸ ਨੇ ਇਹ ਕੱਤਲ  ਜ਼ਾਲਿਮ ਖਿਲਾਫ ਬਗਾਵਤ ਦੇ ਤੌਰ ਤੇ, ਆਪਣੀ ਰਕਸ਼ਾ ਖ਼ਾਤਿਰ, ਜਾਂ ਨਿਰੋਲ ਦੁਸ਼ਟ ਦਮਨ ਕਰਨ ਲਈ ਕੀਤੇ ।

7.  ਚਲੋ ਹੁਣ ਕਹਾਣੀ ਦੀ ਹੋਰ ਪਰਤਾਂ ਖੋਲੀਏ। ਕਈ ਸਾਲਾਂ ਤੋਂ ਸੀਰੀਆ ਵਿੱਚ ਗ੍ਰਹਿ ਯੁੱਧ ਚੱਲ ਰਿਹਾ ਹੈ। ਅੰਤਰਰਾਸ਼ਟਰੀ ਤਾਕਤਾਂ ਨੇਂ ਵੀ ਇਸ ਇਲਾਕੇ  ਨੂੰ ਆਪੋ ਆਪਣੀ ਤਾਕਤ ਅਜ਼ਮਾਉਣ ਦਾ ਅਖਾੜਾ ਬਣਾ ਰਖਿਆ ਹੈ। ਇਸਲਾਮਿਕ ਆਤੰਕਵਾਦ ਅੱਡ ਘੜਸੱਮ ਪਾਈ ਫਿਰਦਾ ਹੈ, ਇਜ਼ਰਾਈਲ ਵੀ ਦੇਰ ਸਵੇਰ ਇਸ ਜੰਗ ਦੀ ਚਲਦੀ ਚੱਕੀ ਤੇ ਆਪਣੇ ਦਾਣੇ ਪੀਹਣ ਆ ਪਹੁੰਚਦਾ ਹੈ,  ਯਾਨੀ ਕੁਲ ਮਿਲਾ ਕੇ ਸੀਰੀਆ ਬਹੁਤ ਮੁਸ਼ਕਿਲ ਹਾਲਾਤਾਂ ਵਿਚੋਂ ਗੁਜ਼ਰ ਰਿਹਾ ਹੈ।

8.   ਸੀਰੀਆ ਵਿੱਚ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਸਰਕਾਰ,  ਸਰਕਾਰ ਦੇ ਖ਼ਿਲਾਫ਼ ਖੜੇ ਬਾਗੀਆਂ, ਇਜ਼ਰਾਇਲ, ਅਮਰੀਕਾ, ਰੂਸ, ਤੁਰਕੀ, ਅਤੇ ਨਾਲ ਹੀ ਇਸਲਾਮਿਕ ਸਟੇਟ ਵਰਗੇ ਜੇਹਾਦੀ ਗਰੁੱਪਾਂ ਵਿੱਚ ਕਯੀ ਪੱਖੀ ਜੰਗ ਛਿੜੀ ਹੋਈ ਹੈ। ਰੱਕਾ ਸ਼ਹਿਰ ਲੜਾਈਆਂ ਦਾ ਗੜ੍ਹ  ਹੈ। ਇਹ ਕਹਾਣੀ ਰੱਕਾ ਦੇ ਹੀ ਇੱਕ ਯੁਵਾ ਪ੍ਰਦਰਸ਼ਨਕਾਰੀ ਦੀ ਹੈ, ਜਿਹੜਾ ਖ਼ੂਨ-ਖ਼ਰਾਬੇ  ਦੇ ਖੇਡ ਵਿੱਚ ਇੱਸ ਕਦਰ ਫੱਸ ਗਿਆ ਕੇੇ ਇੱਕ ਖ਼ਤਰਨਾਕ ਕਾਤਲ ਬਣ ਗਿਆ।

9.  ਖ਼ਾਲਿਦ ਨੇ ਰੱਕਾ 'ਚ ਚੱਲ ਰਹੀ ਹਿੰਸਾ ਅੱਖੀਂ ਦੇਖੀ ਸੀ। ਉਹ ਸਰਕਾਰ ਵਿਰੁੱਧ ਪ੍ਰਦਰਸ਼ਨ ਵਗੈਰਾ ਵੀ ਕਰਦਾ ਸੀ, ਲੇਕਿਨ ਉਸ ਨੇ ਹਥਿਯਾਰ ਚੁੱਕਣ ਬਾਰੇ ਕਦੇ ਕੋਈ ਗੱਲ ਨਹੀਂ ਸੀ ਸੋਚੀ।  ਉਹ ਯੁਵਾ ਸੀ, ਆਜ਼ਾਦੀ ਚਾਹੁੰਦਾ ਸੀ, ਰਾਜਨੀਤਿਕ ਵਿਚਾਰ ਕਹਿਣ ਸੁਣਨ ਦੀ ਆਜ਼ਾਦੀ, ਜੰਗ ਤੋਂ ਆਜ਼ਾਦੀ,  ਸਰਕਾਰ ਦੀਆਂ ਗਲਤ ਨੀਤੀਆਂ ਦੇ ਖ਼ਿਲਾਫ਼ ਬੋਲਣ ਦੀ ਆਜ਼ਾਦੀ, ਅਤੇ ਦੁਨੀਆਂ ਦੀ ਸੁਪਰ ਪਾਵਰਜ਼ ਦੇ ਧੱਕੇ ਤੋਂ ਆਜ਼ਾਦੀ।

10.  ਇਕ ਦਿਨ ਸਰਕਾਰ-ਵਿਰੋਧੀ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ  ਸੁਰੱਖਿਆ ਦਸਤਿਆਂ ਨੇ ਗ੍ਰਿਫ਼ਤਾਰ ਕਰ ਲਿਆ ਅਤੇ  ਬੁਰੀ ਤਰ੍ਹਾਂ ਕੁੱਟਿਆ। ਖਾਲਿਦ ਵੱਲ ਸ਼ੱਕ ਦੀ ਸੂਈ ਮੁੜੀ ਤਾਂ ਸੁਰੱਖਿਆ ਦਸਤੇ ਉਸ ਨੂੰ ਘਰੋਂ ਚੁੱਕ ਕੇ ਲੈ ਗਏ। ਇਸ ਤਰਹਾਂ ਖਾਲਿਦ ਕੇਂਦਰੀ ਜੇਲ੍ਹ  ਵਿੱਚ ਪਹੁੰਚ ਗਿਆ। 

11.  ਜੇਲ ਵਿੱਚ ਇੱਕ ਅਫ਼ਸਰ ਨੇ ਖਾਲਿਦ ਤੇ ਲਗਾਤਾਰ ਤਸ਼ਦੱਤ ਕੀਤਾ।  ਨਤੀਜਤਨ, ਖਾਲਿਦ ਨਾ ਤਾਂ ਤੁਰ ਸਕਦਾ ਸੀ ਤੇ ਨਾ ਸੌਂ ਸਕਦਾ ਸੀ । ਹਰ ਦੂਜੇ ਦਿਨ ਉਸ ਅਫਸਰ ਦੀ ਡਿਊਟੀ ਲੱਗਦੀ, ਤੇ ਉਹ ਖਾਲਿਦ ਤੇ ਟੁੱਟ ਕੇ ਤਸ਼ਦੱਤ ਢਾਹੁੰਦਾ।

12.   ਉਹ ਖਾਲਿਦ ਨੂੰ ਛੱਤ ਨਾਲ ਬਨ੍ਹ ਕੇ ਟੰਗ ਦਿੰਦਾ,  ਕੱਪੜੇ ਲਹਾ ਦਿੰਦਾ, ਤੇ ਫਿਰ ਖਾਲਿਦ ਨੂੰ ਟੌਰਚਰ ਕਰਦਾ। ਇਹ ਅਫਸਰ ਇੱਕ ਅੰਧ ਭਗਤ ਕਿਸਮ ਦਾ ਬੰਦਾ ਸੀ, ਅਤੇ ਅਸਦ ਦੇ ਦੁਸ਼ਮਣਾਂ ਨੂੰ ਖੱਤਮ ਕਰਨਾ ਚਾਹੁੰਦਾ ਸੀ। ਉਹ ਖਾਲਿਦ ਨੂੰ ਕੁੱਟ ਮਾਰ ਕੇ ਅਸਦ ਦੀ ਤਸਵੀਰ ਅੱਗੇ ਮੱਥਾ ਟੇਕਣ ਨੂੰ ਮਜਬੂਰ ਕਰ ਦਿੰਦਾ।

13.  ਕੋਈ ਮਹੀਨਾ ਕੁ ਮਗਰੋਂ,  ਖਾਲਿਦ ਅੱਧਮਰਿਆ  ਜਿਹਾ ਸਟ੍ਰੈਚਰ ਉੱਤੇ  ਜੇਲ ਵਿਚੋਂ ਨਿਕਲਿਆ। ਉਸ ਮਨ ਬਣਾ ਲਿਆ ਕੇ ਜੇ ਉਹ ਜਿਉਂਦਾ ਰਿਹਾ, ਤਾਂ ਹਸਪਤਾਲ ਵਿਚੋਂ ਰਿਹਾਈ ਹੋਣ ਤੋਂ ਬਾਅਦ  ਸਰਕਾਰ ਦੇ ਖ਼ਿਲਾਫ਼ ਹਥਿਆਰ ਚੱਕ ਲਵੇ ਗਾ।

14.  ਫ਼ਿਰ ਇੱਕ ਦਿਨ  ਕੁੱਜ ਚੋਣਵੇਂ ਲੋਕਾਂ ਨੂੰ ਇਕ ਖ਼ੁਫ਼ੀਆ ਹਵਾਈ  ਅੱਡੇ ਪਹੁੰਚਣ ਲਈ ਸੱਦਾ ਦਿਤਾ ਗਿਆ। ਖਾਲਿਦ ਇਹਨਾਂ ਵਿਚੋਂ ਇੱਕ ਸੀ। ਖ਼ੁਫ਼ੀਆ ਹਵਾਈ  ਅੱਡੇ ਤੇ ਇੱਕ ਫਰਾਂਸਿਸੀ ਨੇ ਇਹਨਾਂ ਨੂੰ ਪਿਸਤੌਲ, ਸਨਾਈਪਰ ਰਾਇਫ਼ਲ ਅਤੇ ਹੋਰ  ਹਥਿਆਰਾਂ ਨਾਲ ਕੱਮ ਕਰਨ ਦੀ ਟ੍ਰੇਨਿੰਗ ਦਿਤੀ।

15.  ਇਹ ਇਕ ਕਿਸਮ ਦੀ ਖ਼ੁਫ਼ੀਆ ਕੰਮਾਂਡੋ  ਟ੍ਰੇਨਿੰਗ ਸੀ, ਇੱਕ ਆਮ ਆਦਿਮ ਨੂੰ ਕਾਤਿਲ ਬਣਾਉਣ ਦੀ ਟ੍ਰੇਨਿਗ। ਖਾਲਿਦ ਇਹ ਸੋਚ ਕੇ ਹੈਰਾਨ ਸੀ ਕੇ ਜਿਸ ਨੇਂ ਕਦੇ ਮੁਰਗੀ ਵੀ ਹਲਾਲ ਨਹੀਂ ਸੀ ਕੀਤੀ, ਉਹ ਬੰਦੇ ਮਾਰਣ ਦੀ ਟਰੇਨਿੰਗ ਲੈ ਰਿਹਾ ਸੀ। 

14.  ਕਤਲ ਕਰਨ ਦੇ ਸਿੱਖੇ ਹੋਏ ਤਰਿਕਿਆਂ ਦੀ ਮਸ਼ਕ ਕਰਨ ਵਾਸਤੇ,  ਹਿਰਾਸਤ ਵਿੱਚ ਲਏ ਹੋਏ ਸਰਕਾਰੀ ਪੱਖ ਦੇ ਕੈਦੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ।  ਜੋ ਜਿਆਦਾ ਤਰ ਸਰਕਾਰੀ ਫੌਜੀ ਹੁੰਦੇ ਸੀ। ਜਾਂ ਤਾਂ ਕਿਸੇ ਕੈਦੀ ਫੌਜੀ ਨੂੰ ਕਿਸੇ ਮੁਸ਼ਕਿਲ ਜਗਹ ਉਤੇ ਪਹੁੰਚਾ ਕੇ, ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ, ਤੇ ਜਾਂ ਫਿਰ ਕੈਦੀਆਂ ਦੇ ਗਰੁੱਪ ਵਿਚੋਂ ਬਾਕੀਆਂ ਨੂੰ ਨੁਕਸਾਨ ਪਹੁੰਚਾਏ ਬਗੈਰ, ਕਿਸੇ ਇੱਕ ਨੂੰ ਨਿਸ਼ਾਨਾ ਬਣਾ ਕੇ ਪ੍ਰੈਕਟਿਸ ਕਰਾਈ ਜਾਂਦੀ।

15.  ਇਸ ਟ੍ਰੇਨਿੰਗ ਨੇ ਖਾਲਿਦ ਨੂੰ ਇਕ ਪੱਕਾ ਗੁਰੀਲਾ ਬਣਾ ਦਿੱਤਾ। ਖ਼ਾਲਿਦ ਨੇ ਲੋਕਾਂ ਦਾ ਪਿੱਛਾ ਕਰਨਾ ਸਿੱਖਿਆ। ਉਸ ਨੇ ਕਾਰਾਂ ਦੇ ਕਾਫ਼ਲੇ ਦਾ ਧਿਆਨ ਭਟਕਾਉਣ ਦਾ ਢੰਗ ਵੀ ਸਿੱਖਿਆ ਤਾਂ ਜੋ ਉਸ ਦਾ ਜੋੜੀਦਾਰ ਕਾਤਲ ਵੀ-ਆਇ-ਪੀ ਨੂੰ ਕਤਲ ਕਰ ਸਕੇ। 

16.  ਨਿਸ਼ਾਨਾ ਬਣਾਏ ਜਾਣ ਵਾਲੇ ਦੀ ਕਾਰ ਕੋਲ ਮੋਟਰਸਾਈਕਲ ਲੈ ਜਾ ਕੇ ਗੋਲੀ ਮਾਰਨ ਦੀ ਸਿਖਲਾਈ, ਹੋਰ ਕਯੀ ਕਿਸਮ ਦੀ ਜੰਗੀ ਸਿਖਲਾਈ ਖਾਲਿਦ ਨੂੰ ਇਸ ਖ਼ੁਫ਼ੀਆ ਹਵਾਈ  ਅੱਡੇ ਤੇ ਦਿੱਤੀ ਗਯੀ।   ਇਸ ਟ੍ਰੇਨਿਗ ਤੋਂ ਬਾਅਦ ਖਾਲਿਦ, 'ਅਹਰਾਰ-ਅਲ-ਸ਼ਾਮ' ਨਾਮਕ ਬਾਗ਼ੀ ਗਰੁੱਪ ਦਾ ਪੱਕਾ ਖਾੜਕੂ ਕਮਾਂਡਰ ਬਣ ਗਿਆ। ਇਹ ਗਰੁੱਪ ਸੀਰੀਆ ਦੇ ਉੱਤਰੀ ਖੇਤਰ ਨੂੰ ਆਪਣੇ ਕਬਜ਼ੇ ਵਿੱਚ ਲੈਣਾ, ਅਤੇ  ਵਿਰੋਧੀਆਂ ਦਾ ਖ਼ਾਤਮਾ ਕਰਨਾ ਚਾਹੁੰਦਾ ਸੀ।

17.  ਇਸ ਸਬ ਦੇ ਚਲਦੇ, ਖਾਲਿਦ ਨੇ ਕੋਈ ਤਿੰਨ ਦਰਜਨ  ਫੌਜੀ  ਜਵਾਨਾਂ ਨੂੰ ਫ਼ੌਜ 'ਚੋਂ ਭੱਜਣ ਵਿੱਚ ਮਦਦ ਵੀ ਕੀਤੀ। ਹੋਰ ਕਈ ਫ਼ੌਜੀਆਂ ਨੂੰ ਖ਼ਾਲਿਦ ਨੇ ਅਗਵਾ ਕੀਤਾ, ਅਤੇ ਮੁਆਵਜ਼ੇ ਦੀ ਰਕਮ ਨਾਲ ਬੰਦੂਕਾਂ ਖ਼ਰੀਦੀਆਂ।
 
18.  ਖਾਲਿਦ ਹਨੀਟ੍ਰੈਪ ਲਾਉਣ ਦਾ ਵੀ ਮਾਹਿਰ ਸੀ।  ਕੁਝ ਸੋਹਣੀਆਂ ਕੁੜੀਆਂ ਦੀ ਮਦਦ ਨਾਲ, ਪ੍ਰਦਰਸ਼ਨਕਾਰੀਆਂ ਉੱਤੇ ਤਸ਼ੱਦਦ ਕਰਨ ਵਾਲੇ ਅਫਸਰਾਂ ਨੂੰ ਝਾਂਸਾ ਦੇ ਕੇ ਫਸਾ ਲਿਆ ਜਾਂਦਾ, ਅਤੇ ਲੁੱਟ ਲਿਆ ਜਾਂਦਾ। ਓਹਨਾਂ ਦੇ ਵੀਡੀਓ ਬਣਾ ਲਏ ਜਾਂਦੇ, ਅਤੇ ਖੱਸੀ ਕਰ ਕੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ।  ਇਸ ਤਰ੍ਹਾਂ ਕਰਦੇ ਕਰਾਉਂਦੇ ਕਈਆਂ ਨੂੰ ਖਾਲਿਦ ਨੇ ਮੁਆਵਜ਼ੇ ਲੈ ਕਰ ਛੱਡ ਦਿੱਤਾ, ਪਰ ਜੋ ਪੱਕੇ ਅਸਦ ਭਗਤ ਸਨ, ਜਾਂ ਜੋ ਲੋਕਾਂ ਤੇ ਵਿਰੋਧ ਪ੍ਰਦਰਸ਼ਨ ਕਰਨ ਲਈ ਤਸ਼ੱਦਦ ਕਰਦੇ ਸਨ, ਉਹ ਅਫਸਰ ਯਾ ਫੌਜੀ ਖਾਲਿਦ ਨੇ ਮਾਰ ਛੱਡੇ।

19.  ਖਾਲਿਦ ਨੇ ਭੇਡਾਂ ਦੀਆਂ ਖੱਲਾਂ ਪਾਉਣ ਵਾਲੇ ਭੇੜੀਏ ਵੀ ਕਈ ਛੰਡੇ।  ਇਸਲਾਮ ਦੇ ਇਕ ਧਰਮਗੁਰੂ ਮੁੱਲਾ ਉੱਤੇ ਜਦ ਖਾਲਿਦ ਨੇ ਬੰਦੂਕ ਰੱਖੀ, ਤਾਂ ਉਸ ਦੀ ਪਤਨੀ ਨੇ ਰੋਣਾ ਸ਼ੁਰੂ ਕਰ ਦਿੱਤਾ।  ਲੇਕਿਨ ਖਾਲਿਦ ਉਦੋਂ ਹੈਰਾਨ ਹੋ ਗਯਾ, ਜਦ ਉਸ ਧਰਮ ਦੇ ਆਗੂ ਨੇ ਖਾਲਿਦ ਨੂੰ ਕਿਹਾ, 'ਤੁਸੀਂ ਕੀ ਚਾਹੁੰਦੇ ਹੋ, ਪੈਸਾ, ਜਿਨਾਂ ਹੈ ਸਾਰਾ ਲੈ ਜਾਓ, ਜੇ ਤੁਸੀਂ ਮੇਰੀ ਪਤਨੀ ਦੇ ਨਾਲ ਸੌਂਣਾ ਚਾਹੁੰਦੇ ਹੋ, ਤਾਂ ਸੌਂ ਜਾਓ, ਪਰ ਮੇਰੀ ਜਾਨ ਬਖ਼ਸ਼ ਦਿਓ'।  ਫਿਰ ਕੀ ਸੀ, ਖਾਲਿਦ ਨੇ  ਮੁੱਲਾ ਓਥੇ ਹੀ ਠੋਕ ਛਡਿਆ।

20.  ਤੁਸੀਂ ਵੀ ਸੋਚਦੇ ਹੋਂਵੋ ਗੇ, ਕੇ ਆਖਿਰ, ਉਸ ਜੇਲ ਅਫ਼ਸਰ ਦਾ ਕੀ ਬਣਿਆ,  ਜਿਹੜਾ ਖ਼ਾਲਿਦ ਉੱਪਰ ਤਸ਼ਦੱਦ ਢਾਹੁੰਦਾ ਸੀ। ਖਾਲਿਦ ਨੇ ਉਸ ਬੰਦੇ ਦਾ  ਪਤਾ ਉਸ ਦੇ ਮਹਿਕਮੇ ਵਾਲਿਆਂ ਤੋਂ ਹੀ ਲਗਾਇਆ, ਅਤੇ ਉਸ ਨੂੰ ਅਗਵਾ ਕਰ ਲਿਆ, ਉਸ ਨੂੰ ਕੇਂਦਰੀ ਜੇਲ੍ਹ ਦੇ ਕੋਲ  ਲੈ ਗਿਆ। ਓਥੇ  ਉਸ ਦੇ ਦੋਵੇ ਹੱਥ ਵੱਢ ਦਿੱਤੇ,  ਜ਼ੁਬਾਨ ਬਾਹਰ ਕੱਢ ਕੇ ਕੈਂਚੀ ਨਾਲ ਵੱਢ ਦਿੱਤੀ, ਟੌਰਚਰ ਕਰਨ ਦੇ ਕਈ ਤਰੀਕੇ ਅਪਣਾਏ, ਅਤੇ ਕਯੀ ਥਾਂਵਾਂ ਤੋਂ ਚੀਰ ਕੇ ਉਸ ਦੀ ਰੱਬ ਨਾਲ ਮੀਟਿੰਗ ਕਰਾ ਦਿੱਤੀ।

21.  ਹੁਣ ਤੱਕ ਸੀਰੀਆ, ਇਰਾਕ਼, ਲੀਬੀਆ ਅਤੇ ਹੋਰ ਇਲਾਕੇ, ਕਈ ਗੁੱਟਾਂ ਦਾ ਜੰਗੀ ਅਖਾੜਾ ਬਣ ਗਏ ਸਨ। ਘੜਸੱਮ ਪੂਰੇ ਜ਼ੋਰਾਂ ਤੇ ਸੀ। ਜੰਗ ਉਫਾਨ ਤੇ ਸੀ, ਅਤੇ ਦਹਸ਼ਤ ਅਰੂਜ਼ ਤੇ ਸੀ।

22.   ਦੋਸਤੀ, ਧੋਖਾ, ਜੰਗੀ ਓਪ੍ਰੇਸ਼ਨਜ਼  ਨੂੰ ਲੈ ਕੇ ਵਿਵਾਦ, ਸੱਤਾ ਵਿੱਚ  ਅਸੰਤੁਲਨ, ਅਤੇ ਰੋਜ਼ ਦੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਵਿੱਚ ਉਲਝੇੇ,  ਸੀਰੀਆ ਦੇ ਬਾਗ਼ੀ ਹਰ ਦੂਸਰੇ ਦਿਨ ਦਲ ਬਦਲਦੇ। 

23.  ਖ਼ਾਲਿਦ ਨੇ ਆਪਣੇ ਪਹਿਲੇ ਗਰੁੱਪ, 'ਅਹਰਾਰ-ਅਲ-ਸ਼ਾਮ' ਦਾ ਸਾਥ ਛੱਡਿਆ ਅਤੇ 'ਨੁਸਰਾ ਫਰੰਟ' ਨਾਲ ਜੁੜ ਗਿਆ। ਨੁਸਰਾ ਫਰੰਟ ਦੀ ਅਲਕਾਈਦਾ ਨਾਲ ਸੱਠ ਗੱਠ ਸੀ,  ਅਤੇ ਇਸ ਤਰ੍ਹਾਂ  ਅਲ-ਕਾਇਦਾ ਨਾਲ ਖਾਲਿਦ ਦੀ ਸਾਂਝ ਪੈ ਗਈ।

24.  ਫਿਰ ਸੀਰੀਆ ਦੇ ਰੱਕਾ ਉੱਪਰ ਇਸਲਾਮਿਕ ਸਟੇਟ/ISIS ਦੇ ਆਤੰਕੀਆਂ ਦਾ ਕਬਜ਼ਾ ਹੋ ਗਿਆ।  ਇਹ ਖਤਰਨਾਕ ਅਤੇ ਸੰਵੇਦਨਹੀਣ ਕਾਤਲ ਸਣ।

25.   ਇਸਲਾਮਿਕ ਸਟੇਟ ਜਾਂ ISIS ਦੇ ਆਤੰਕੀ ਸਬ ਗਰੁੱਪਾਂ ਉੱਪਰ ਭਾਰੂ ਪੈ ਗਏ। ਰੱਕਾ ਸ਼ਹਿਰ ਇਸਲਾਮਿਕ ਸਟੇਟ ਦੀ  ਰਾਜਧਾਨੀ ਬਣ ਗਿਆ। ਇਹ ਲੋਗ, ਲੋਕਾਂ ਨੂੰ ਡਰਾਉਣ ਲਈ ਚੌਕਾਂ 'ਤੇ ਲੋਕਾਂ ਦੇ ਸਿਰ ਵੱਢ ਕੇ ਟੰਗ ਦਿੰਦੇ, ਗੱਲ ਗੱਲ ਤੇ ਥੋੜਾ ਵੀ ਵਿਰੋਧ ਕਰਨ ਵਾਲੇ ਨੂੰ ਵਿੱਚ ਚੌਰਸਤੇ ਦੇ ਗੋਲੀ ਮਾਰ ਦਿੰਦੇ,  ਜਾਇਦਾਦ ਜ਼ਬਤ ਕਰ ਲੈਂਦੇ, ਤਸਵੀਰ ਲੈਣ, ਮੋਬਾਈਲ ਇਸਤੇਮਾਲ ਕਰਨ, ਸਿਗਰਟ ਪੀਣ ਤੇ ਸਜ਼ਾ ਦਿੰਦੇ। ਨਤੀਜਾ ਇਹ ਕੇ ਮਹੌਲ ਬਹੁਤ ਖੌਫ਼ਨਾਕ ਅਤੇ ਮਾਤਮੀ ਬਣ ਗਿਆ।

25.  ਕਤਲ, ਲੁੱਟਾਂ-ਖੋਹਾਂ ਅਤੇ ਬਲਾਤਕਾਰ, ਇਸਇਸ ਦੇ ਦਹਸ਼ਤਗਰਦਾਂ ਦੀ ਆਦਤ ਹਣ।  ਕਿਸੇ ਵੀ ਸ਼ਰੀਫ਼ ਔਰਤ ਤੇ ਜਿਨਸੀ ਸਬੰਧਾ ਦਾ ਦੋਸ਼ ਲਗਾ ਕੇ, ਉਸ ਨੂੰ ਪੱਥਰਾਂ ਨਾਲ ਮਾਰ ਦਿੰਦੇ, ਕਿਸੇ ਵੀ ਮੁੰਡੇ ਨੂੰ ਆਪ ਹੀ ਬੱਚਾਬਾਜ਼ੀ ਕਰ ਕੇ, ਹੋਮੋਸੇਕਸੁਅਲ ਕਹ ਦਿੰਦੇ, ਅਤੇ ਫ਼ਿਰ ਉੱਚੀ ਇਮਾਰਤਾਂ ਤੋਂ ਥੱਲੇ ਸਿੱਟ ਕੇ ਉਸ ਨੂੰ ਮਾਰ ਦਿੰਦੇ।

26.  ਇਹ ਸਬ ਦੇਖ ਕੇ ਖ਼ਾਲਿਦ ਦਾ ਕ੍ਰਾਂਤੀ  ਨਾਲ ਮੋਹ ਟੁੱਟ ਗਿਆ।  ਹੁਣ ਉਸ ਦਾ ਇੱਕ ਹੀ ਏਮ ਸੀ,  ਜ਼ਿੰਦਾ ਰਹਿਣਾ, ਅਤੇ ਉਸ ਨੇ ਇੱਕ ਖ਼ੌਫ਼ਨਾਕ ਸਮਝੌਤਾ ਕਰ ਲਿਆ।  ਉਹ ਇਸਿਇਸ ਨਾਲ ਜੁੜ ਗਿਆ।

27.  ਦੋ ਗਲਾਂ ਹੋਈਆਂ, ਇੱਕ ਤੇ ਜਿਹਾਦੀਆਂ  ਨੇ ਬਾਗ਼ੀ ਖਾਲਿਦ ਨੂੰ ਪੈਸਿਆਂ ਅਤੇ ਅਹੁਦਿਆਂ ਬਦਲੇ ਖ਼ਰੀਦ ਲਿਆ, ਦੂੱਜੇ ਬਿਕਣਾ ਖਾਲਿਦ ਦੀ ਮਜਬੂਰੀ ਵੀ ਸੀ। ਉਹ ਜਾਣਦਾ ਸੀ ਕੇ ਇਸ ਸਬ ਤੋਂ ਮੁਨਕਿਰ ਹੋਵਣ ਦਾ ਮਤਲਬ ਹੈ ਮੌਤ। ਖ਼ਾਲਿਦ ਨੂੰ ਸੁਰੱਖਿਆ ਮੁਖੀ ਦਾ ਅਹੁਦਾ ਦਿੱਤਾ ਗਿਆ ।

28.  ਖਾਲਿਦ ਅੰਦਰ ਹੀ ਅੰਦਰ ਆਈਸਸ/ਇਸਇਸ ਨਾਲ ਖੁਸ਼ ਨਹੀਂ ਸੀ, ਜਿਸ ਦੇ ਚਲਦੇ,  'ਅਲ-ਨੁਸਰਾ' ਜਥੇਬੰਦੀ ਦੇ  ਨੇਤਾ ਅਬੁ-ਅਲ-ਅੱਬਾਸ ਦੀ ਸਹਿਮਤੀ ਨਾਲ ਉਹ ਡਬਲ ਏਜੰਟ ਬਣ ਗਿਆ, ਸਾਹਮਣਿਓਂ ਇਸਲਾਮਿਕ ਸਟੇਟ ਦਾ ਦੋਸਤ  ਪਰ ਪਿੱਠ ਪਿੱਛੇ ਦੁਸ਼ਮਨ।

29.  ਖਾਲਿਦ ਇਸਲਾਮਿਕ ਸਟੇਟ ਨੂੰ ਹਰ ਉਹ ਜਾਣਕਾਰੀ ਦਿੰਦਾ ਜਿਹੜੀ ਅਬੁ-ਅਲ-ਅੱਬਾਸ ਚਾਹੁੰਦਾ ਕੇ ਉਹ ਦੇਵੇ।  ਕੁਝ ਜਾਣਕਾਰੀਆਂ ਸਹੀ ਹੁੰਦੀਆਂ, ਭਰੋਸਾ ਕਾਇਮ ਕਰਨ ਲਈ, ਨਾਲ ਹੀ ਇੱਸਇਸ ਦੀਆਂ ਜਾਣਕਾਰੀਆਂ ਅਬੁ-ਅਲ-ਅੱਬਾਸ ਨੂੰ ਦਿਤੀਆਂ ਜਾਂਦੀਆਂ।

30.  ਇਤਨਾ ਹੀ ਨਹੀਂ, ਖਾਲਿਦ ਨੇ ਇਸਲਾਮਿਕ ਸਟੇਟ ਦੇ ਕਈ ਆਤੰਕੀਆਂ ਨੂੰ ਅਗਵਾਹ ਵੀ ਕੀਤਾ ਅਤੇ ਅਤੇ ਉਨ੍ਹਾਂ ਦੇ ਕਤਲ ਵੀ ਕੀਤੇ। ਇਨ੍ਹਾਂ ਲੋਕਾਂ ਨੂੰ ਸਾਇਲੈਂਸਰ ਲੱਗੀ ਪਿਸਤੌਲ ਨਾਲ ਇਨ੍ਹਾਂ ਦੇ ਘਰਾਂ ਵਿੱਚ ਹੀ ਮਾਰਿਆ ਗਿਆ ਸੀ।

31.  ਖਾਲਿਦ ਨੇਂ ਇਹ ਵੀ ਨਜ਼ਦੀਕ ਤੋਂ ਵੇਖਿਆ ਸੀ ਕੇ ਕਿੰਵੇ ਇਸਇਸ ਦੇ ਵੱਡੇ ਨੇਤਾ ਅਯਾਸ਼, ਨਸ਼ੇੜੀ, ਬੱਚੇਬਾਜ਼, ਬਲਾਤਕਾਰੀ ਅਤੇ ਬਦਮਿਜ਼ਾਜ਼ ਦੋਗਲੇ ਸਨ, ਜੋ  ਆਪਣੇ ਖ਼ਿਲਾਫ਼ ਖੜੇ ਹੋਣ ਦੇ ਕਾਬਿਲ ਤਨਜ਼ੀਮਾਂ ਦੇ ਕਮਾਂਡਰਾਂ ਅਤੇ ਮੈਮਬਰਾਂ ਨੁੰ , ਕੰਪੀਟੀਸ਼ਨ ਤੋਂ ਡਰਦੇ, ਆਪ ਹੀ ਮਰਵਾ ਛੱਡਦੇ ਸਨ, ਅਤੇ ਇਲਜ਼ਾਮ ਰੂਸ ਯਾ ਅਮਰੀਕੀ ਹਵਾਈ ਹਮਲਿਆਂ ਉੱਪਰ ਮੜ੍ਹ ਦਿੰਦੇ ਸਨ।

32.  ਖ਼ਾਲਿਦ ਨੂੰ ਅਹਿਸਾਸ ਹੋ ਗਿਆ ਕਿ ਹੁਣ ਉਸ ਦਾ ਨੰਬਰ  ਕਦੇ ਵੀ ਆ ਸਕਦਾ ਹੈ, ਉਹ ਆਪਣੀ ਜਾਨ ਬਚਾ ਕੇ  ਤੁਰਕੀ ਪਹੁੰਚ ਗਿਆ' ਹੁਣ ਉਹ ਕਿੱਥੇ ਹੈ ਕੋਈ ਨਹੀਂ ਜਾਣਦਾ।

33. ਉਸ ਦਾ ਕਹਿਣਾ ਹੈ ਕੇ ਉਸ ਨੇ ਜੋ ਵੀ ਕੀਤਾ,  ਉਹ ਅਪਰਾਧ ਨਹੀਂ ਸੀ, ਉਸ ਜੋ ਕੀਤਾ ਉਹ  ਆਪਣੀ ਸੁਰੱਖਿਆ ਲਈ, ਅਤੇ ਯਾ ਸਮਾਜ ਸੇਵਾ ਦਾ ਕੱਮ ਸਮਝ ਕੇ ਕੀਤਾ। ਵੈਸੇ ਬੀ ਜ਼ਾਲਿਮ ਦਾ ਕਤਲ ਕੋਈ ਜ਼ੁਲਮ ਨਹੀਂ, ਬਲਕਿ ਸਬੱਬ ਦਾ ਕੱਮ ਹੈ।

34.  ਖਾਲਿਦ ਦਾ ਕਹਿਣਾ ਹੈ, "ਸਰਕਾਰ ਅਤੇ ਇਸਲਾਮਿਕ ਸਟੇਟ ਖ਼ਿਲਾਫ਼ ਲੜਾਈ ਵਿੱਚ ਮੈਂ 100 ਤੋਂ ਵੱਧ ਲੋਕਾਂ ਦਾ ਕਤਲ ਕੀਤਾ, ਪਰ ਕਦੇ ਕੋਈ ਬੇਗੁਨਾਹ ਨਹੀਂ ਮਾਰੀਆ। ਮੈਨੂੰ ਕੋਈ ਅਫ਼ਸੋਸ ਨਹੀਂ ਹੈ,  ਮੈਨੂੰ ਰਾਤ ਨੂੰ ਸਕੂਨ ਨਾਲ ਨੀਂਦ ਆਉਂਦੀ ਹੈ, ਕਿਉਂ ਕੇ ਹਰ ਉਹ ਵਿਅਕਤੀ ਜਿਸ ਨੂੰ ਮਾਰਨ ਲਈ ਮੈਨੂੰ ਕਿਹਾ ਗਿਆ, ਜਾਂ ਜਿਸ ਨੂੰ ਮਾਰਨ ਦਾ ਨਿਸ਼ਚੈ ਮੈਂ ਆਪ ਕੀਤਾ,  ਉਹ ਮਰਨ ਦੇ ਹੀ ਲਾਇਕ ਸੀ।"
ਹੁਣ ਜਦੋਂ ਕੋਈ ਖਾਲਿਦ ਨੂੰ ਮੰਦਾ ਚੰਗਾ ਆਖਦਾ ਹੈ,  ਉਹ ਬਸ  ਮੁਸਕਰਾ ਕੇ ਆਖ ਛਡਦਾ ਹੈ,   ਹਾਂਜੀ, ਕੀ ਕਰਾਂ, ਮੈਂ ਤਾਂ ਬਸ ਇਹੋ ਜਿਹਾ ਹੀ ਹਾਂ।
🚩ਤੱਤ ਸੱਤ ਸ਼੍ਰੀ ਅਕਾਲ🚩
✒ਗੁਰੂ ਬਲਵੰਤ ਗੁਰੂਨੇ⚔
(ਇਸ ਕਹਾਣੀ ਦੇ ਮੇਨ ਪਾਤਰ ਦਾ ਅਸਲੀ ਨਾਮ ਅਤੇ ਪਹਿਚਾਣ,  ਸੀਕ੍ਯੂਰਿਟੀ ਕਾਰਨਾਂ ਕਰ ਕੇ ਲੁੱਕਾ ਲਏ ਗਏ ਹਣ)

No comments:

Post a Comment