Showing posts with label ਚੀਨ. Show all posts
Showing posts with label ਚੀਨ. Show all posts

🚩 ਆਪਣੇ ਅੰਦਰ ਝਾਤੀ ਮਾਰੋ। ਬੰਦੇ ਦੇ ਪੁੱਤ ਬਣੋ।🚩 @ ✒GBG⚔

1.  ਕੋਵਿਡ 19 ਤੋਂ ਬਾਦ ਚੀਨ ਵਿੱਚ ਹੈਂਟਾ ਦਾ ਵੀ ਲਗ ਸਕਦਾ ਹੈ ਫੈਂਟਾ। ਚੀਨ  ਦੇ ਯੂਨਾਨ ਪ੍ਰਾਂਤ ਵਿੱਚ ਇੱਕ ਨਂਵੇ ਵਾਇਰਸ ਦੀ ਅਫ਼ਵਾਹ ਗਰਮ ਹੈ। ਸੁਣਿਆ ਜਾਂਦਾ ਹੈ ਕਿ  ਬੱਸ ਵਿੱਚ ਸਫ਼ਰ ਕਰਦਾ ਇੱਕ ਚੀਨੀ ਮਰ ਗਿਆ, ਅਤੇ ਜਦੋਂ ਉਸਦਾ ਟੈਸਟ ਕੀਤਾ ਗਿਆ ਤਾਂ ਉਸ ਵਿੱਚ ਕੋਵਿਡ19 ਨਹੀਂ, ਬਲਕੀ ਇਕੱ ਨਂਵਾ ਹੀ ਵਾਇਰਸ ਨਿਕਲਿਆ, ਜਿਸ ਦਾ ਨਾਮ ਹੈ ਹੈਂਟਾ ਵਾਇਰਸ।   32 ਹੋਰ ਲੋਕਾਂ ਨੂੰ ਵੀ ਹੈਂਟਾ ਪੋਜ਼ੀਟਿਵ ਪਾਇਆ ਗਿਆ।  ਨਵੇਂ ਤੋਂ ਨਵੇਂ ਸੰਕ੍ਰਾਮਕ ਰੋਗ, ਦੁਨੀਆ ਵਿੱਚ ਤਬਾਹੀ ਦਾ ਨਗਾੜਾ ਵਜਾ ਰਹੇ ਹਨ, ਕੁਜ ਤਾਂ ਹੈ ਜਿਸ ਕਰਕੇ ਕੁਦਰਤ ਰੁਦ੍ਰ  ਤਾਂਡਵ ਕਰਨ ਤੇ ਉਤਾਰੂ ਹੈ।

 2.  ਜੇਕਰ ਗਹਿਰੀ ਸੋਚ ਦੇ ਬਸਤੇ ਵਿੱਚ ਹੱਥ ਪਾਈਏ, ਅਤੇ ਸੰਸਾਰ ਵਿੱਚ ਇੰਨਸਾਨੀ ਕਰਮਾ  ਨੂੰ ਫਰੋਲੀਏ, ਤਾਂ  ਅਕਾਲ ਪੁਰਖ/ ਮਹਾਸ਼ਿਵ/ਕੁਦਰਤ/ਮਹਾਕਾਲ, ਜੇ ਕਹਿਣਾ ਹੈ ਕਹ ਲਵੋ, ਯਾਨੀ ਜਗਤ ਦੀ Collective Conciousness  ਇੰਸਾਨ ਦੀ ਹੈਵਾਨੀਅਤ ਅਤੇ ਬੇਈਮਾਨੀ ਤੋਂ ਅੱਕ ਚੁੱਕੀ ਹੈ।

 4.  ਇਹ ਗੁੱਸਾਯਾ ਹੋਇਆ ਅਕਾਲ ਪੁਰਖ/ ਮਹਾਸ਼ਿਵ/ਕੁਦਰਤ/ਮਹਾਕਾਲ,  ਯਾਨੀ ਜਗਤ ਦਾ Collective Concious ਸਭ  ਕੁਝ ਉਲਟ ਪੁਲਤ ਕੇ ਰੱਖ ਦੁ। ਲੀਡਰਾਂ ਦੀ ਲੀਡਰੀ ਕੰਮ ਨਹੀਂ ਆਉਣੀ, ਡਾਕਟਰਾਂ ਦੀ ਡਾਕਟਰੀ ਪਈ ਰਹਿ ਜੁ।

5.  ਜਾਨਵਰਾਂ ਨੂੰ ਜਿਉਂਦੇ ਹੀ ਤਲ ਕੇ ਅਤੇ ਜਿਉਂਦੇ ਹੀ ਭੁੰਨ ਕੇ ਖਾਣ ਵਾਲੇ ਲੋਕ  ਕੁਦਰੱਤ ਨੇ ਆਪਣੀ ਭੱਠੀ ਵਿੱਚ ਝੋਂਕ ਦੇਣੇ ਆ।   ਬੰਦੇ ਦੇ ਪੁੱਤ ਬਣ ਜਾਵੇ ।  ਧਰਮਾਂ ਦੇ ਨਾਮ ਤੇ ਬੰਦੇ ਵੱਢਣ ਵਾਲਿਓ,   ਤੁਹਾਡੇ ਕਲਮੇ, ਮੰਤ੍ਰ, ਅਰਦਾਸਾਂ, ਨਮਾਜ਼ਾਂ ਅਖੰਡਪਾਠ, ਗੋਮੂਤਰ, ਬਲੀਆਂ ਸ਼ਲੀਆਂ, ਸਭ ਏਥੇ ਹੀ ਪਏ ਰਹਿ ਜਾਣ ਗੇ।  ਧਰਮ ਦੇ ਨਾਮ ਤੇ ਠੱਗੀਆਂ ਮਾਰਣ ਵਾਲਿਓ  ਠੱਗੋ, ਹੁਣ ਵੀ ਤੌਬਾ ਕਰ ਲਓ।   ਆਪੋ ਆਪਣੇ ਬਣਾਏ ਹੋਏ ਰੱਬਾਂ ਦਾ ਨਾਮ ਤੋਤੇ ਵਾਂਗੂੰ ਰਟ ਕੇ ਆਪਣੇ ਮਨ ਵੀ ਪਰਚਾਈ ਜਾਂਦੇ ਹੋਂ , ਅਤੇ ਪਾਪ ਅਤੇ ਜ਼ੁਲਮ ਦੇ ਬਸਤੇ ਵੀ ਭਾਰੀ ਕਰੀ ਜਾਨੇ ਹੋਂ।   ਯਾਨੀ ਰੱਬ ਤਾਂ ਤੁਹਾਡਾ ਸੋਪ ਵਾਟਰ ਨਾਲ ਭਿੱਜਿਆ ਪੋਚਾ ਹੋ ਗਿਆ, ਗੰਦ ਵੀ ਪਾਈ ਜਾਓ, ਤੇ ਰੱਬ ਦਾ ਪੋਚਾ ਵੀ ਫੇਰਦੇ ਜਾਓ।  ਇੱਦਾਂ ਕੰਮ ਨੀ ਚੱਲਣਾ ਪਿਆਰਿਓ।

6.   ਕੁਦਰਤ ਦੇ ਨਿਜ਼ਾਮ ਨੂੰ ਸਮਝ ਕੇ, ਦਰੱਖਤਾਂ ਨੂੰ, ਝੀਲਾਂ ਨੂੰ, ਪਹਾੜਾ ਨੂੰ, ਜੀਵਾਂ ਨੂੰ, ਸਾਫ਼ ਹਵਾ ਨੂੰ, ਮੁਹੱਬਤ ਨੂੰ, ਸੱਚਾਈ ਨੂੰ, ਇੱਕ ਦੂਜੇ ਨੂੰ ਮੱਥੇ ਟੇਕ ਲਵੋ।  ਤੁਹਾਡੇ ਮੰਦਿਰ,  ਮਾੜੀ, ਮਸਜਿਦ, ਕਲੀਸੇ,  ਗੁਰੂਦਵਾਰੇ ਚਰਚ, ਸੱਭ  ਬੇਕਾਰ ਨੇ, ਕਿਉਂ ਕੇ ਸਭ ਫਰਾਡ ਨੇ। ਰਾਮ ਵਾਲੇ ਰਾਮ ਦੇ ਨਾਮ ਤੇ, ਅੱਲਾਹ ਵਾਲੇ ਅੱਲਾਹ ਦੇ ਨਾਮ ਤੇ, ਵਾਹਿਗੁਰੂ ਵਾਲੇ ਵਾਹਿਗੁਰੂ ਦੇ ਨਾਮ ਤੇ, ਇੱਕ ਦੂਜੇ ਨੂੰ ਨਫਰਤ ਅਤੇ ਜ਼ੁਲਮ ਦਿਆਂ ਸੌਗਾਤਾਂ ਵੰਡਦੇ ਫਿਰਦੇ ਹਣ, ਜੇਕਰ ਗ਼ਲਤ ਹੈ ਤਾਂ ਦੱਸੋ।

7.    ਮੰਦਿਰ ਵਿੱਚੋਂ ਰਾਮ ਲਾਪਤਾ ਹੈ, ਮਸਜਿਦ ਵਿੱਚੋਂ ਅੱਲ੍ਹਾ, ਚਰਚ ਵਿੱਚੋਂ ਗੌਡ  ਅਤੇ ਗੁਰੂਦਵਾਰੇ ਵਿੱਚੋਂ ਰੱਬ ਗਾਇਬ ਹੈ। ਆਹ ਸਾਰੀ ਬਾਹਰੀ ਅਡੰਬਰਾਂ ਦੀ ਡਰਾਮੇਬਾਜ਼ੀ ਛੱਡੋ, ਅਤੇ ਕਾਦਰ ਨੂੰ ਉਸ ਦੀ ਕੁਦਰਤ ਵਿੱਚ ਵੇਖੋ।

6.  ਮਾਂਸ ਮੱਛੀ ਜੇਕਰ ਖਾਣੀ ਹੈ, ਤਾਂ ਜਾਨਵਰਾਂ ਨੂੰ ਦਰਦ ਰਹਿਤ ਮੌਤ ਦੇ ਕੇ ਹੀ ਓਹਨਾਂ ਦੇ ਸ਼ਰੀਰ ਦੀ ਮਿੱਟੀ ਨੂੰ ਛਕੋ। ਕੋਈ ਸ਼ੱਕ ਨਹੀਂ ਕੇ ਮਿੱਟੀ ਤਾਂ ਮਿੱਟੀ ਖਾਓ ਗੀ ਹੀ।  ਇਹ ਕੁਦਰਤ ਦਾ ਹੁਕਮ ਹੈ,  ਲੇਕਿਨ ਮਿੱਟੀ ਵਿੱਚ ਹੀ ਤਾਂ  ਰੱਬ  ਵਸਦਾ ਹੈ। ਮਿੱਟੀ ਦੇ ਜੀਵਾਂ ਦੇ, ਮਿੱਟੀ ਦੇ ਦਿੱਲਾਂ ਵਿੱਚ ਜੋ  ਦਿਨ ਰਾਤ ਧੜਕਦਾ ਹੈ,  ਓਏ ਪਿਆਰਿਓ,  ਓਹੀ ਤਾਂ ਰੱਬ ਹੈ, ਰੱਬ ਕਿਤੇ ਹੋਰ ਥੋੜੀ ਬੈਠਾ ਹੈ।  ਇਸ ਗੱਲ ਨੂੰ ਸਮਝੋ।

7.   ਧੰਨ ਦੌਲਤ ਦੀ ਹਵਸ ਵਿਚ ਇਕ ਦੂਜੇ ਦਾ ਕਤਲ, ਸੈਕਸ ਦੀ ਹਵਸ ਵਿਚ ਬੇਸਹਾਰਾ ਅਤੇ ਨਾਬਾਲਿਗ ਬਚਿਆਂ ਦੇ ਸ਼ਰਮਸਾਰ ਕਰ ਦੇਣ ਵਾਲੇ ਬਲਾਤਕਾਰ, ਛੋਟੇ ਛੋਟੇ ਬੱਚਿਆਂ ਨਾਲ ਬੱਚੇਬਾਜ਼ੀ,  ਅਤੇ ਜੀਭ  ਸਵਾਦ ਦੀ ਹਵਸ ਵਿਚ ਜਾਨਵਰਾਂ ਨੂੰ ਤੜਪਾ ਤੜਪਾ ਕੇ ਮਾਰਨਾ, ਜਿਉਂਦਿਆਂ ਨੂੰ ਹੀ ਤਲਣਾ, ਭੁੰਨਣਾ, ਜੀਵਿਤ ਰੱਖਦੇ ਹੋਏ, ਅਧੇ ਸ਼ਰੀਰ ਨੂੰ ਤਲ ਕੇ ਖਾਣਾ, ਇਹ ਸਭ ਕੁਦਰਤ ਕਦੋਂ ਤੱਕ ਬਰਦਾਸ਼ਤ ਕਰੂਗੀ ?

8.  ਇਹ ਸਭ ਕਰਨ ਲਈ ਤਾਂ ਇੰਨਸਾਨ ਨਹੀਂ ਬਣਿਆ। ਇੰਨਸਾਨ ਖਾਕੀ ਅਵੱਸ਼ ਹੈ, ਯਾਨੀ ਮਿੱਟੀ ਦਾ ਹੀ ਹੈ, ਲੇਕਿਨ ਉਸ ਵਿੱਚ ਮੌਜੂਦ ਆਕਾਸ਼ ਤੱਤ, ਯਾਨੀ conciousness, ਜਦੋਂ ਮਰਨੀ ਸ਼ੁਰੂ ਹੋ ਜਾਵੇ, ਤਦ Collective Conciousness, ਯਾਨੀ ਕੁਦਰਤ ਉਸ ਦੇ ਖਿਲਾਫ਼ ਡਾਂਗ ਚੁੱਕ ਲੈਂਦੀ ਹੈ। ਇਹ ਇੱਕ ਅਟੱਲ ਹੁਕਮ ਹੈ।

9.  ਸੋ,  ਜਾਨਵਰਾਂ ਨੂੰ ਤੜਪਾ ਕੇ ਨਾ ਮਾਰੋ, ਚੰਗੀ ਸਾਫ ਸੁਥਰੀ ਜ਼ਿੰਦਗੀ ਅਤੇ ਅੱਛੀ ਮੌਤ ਸਭ ਦਾ ਹੱਕ ਹੈ।  ਦਿਲ ਦੇ ਮੰਦਿਰ ਵਿੱਚ ਨ੍ਯਾਯ ਅਤੇ  ਸੰਵੇਦਨਾ ਦੀ ਜੋਤ ਜਗਾਈ ਰੱਖੋ। ਗਊ ਮੱਝ ਦਾ ਦੁੱਧ ਪੀਣਾ ਹੈ, ਤਾਂ ਓਹਨਾਂ ਦੀ ਪਾਲਣਾ ਪਿਆਰ ਅਤੇ ਸਤਿਕਾਰ ਨਾਲ ਕਰੋ, ਮੀਟ ਖਾਣਾ ਹੈ ਤਾਂ ਓਹਨਾਂ ਜਾਨਵਰਾਂ ਨੂੰ ਸਾਫ ਸੁਥਰੀ ਜ਼ਿੰਦਗੀ, ਅਤੇ ਦਰਦ ਤੋਂ ਬਿਨਾ  ਮੌਤ ਦੇਣ ਦਾ ਸਚੱਜਾ ਪ੍ਰਬੰਧ ਕਰਨਾ, ਇੰਨਸਾਨ ਦਾ ਫਰਜ਼ ਹੈ। ਯਾਨੀ ਪਾਪ ਦਾ ਪੱਲਾ ਛੱਡ ਕੇ  ਸਦਬੁੱਧੀ ਦਾ ਪੱਲਾ ਫੜੋ। ਕੁਦਰਤ ਦੇ ਅਸੂਲਾਂ ਵਿੱਚ ਸਭ ਕੁਝ ਵਝੀਆ ਹੋਇਆ ਹੈ। ਬੰਦਾ ਵੀ, ਕੁਦਰਤ ਆਪ ਵੀ, ਅਤੇ ਸਭ ਗਿਆਨ ਵਿਗਿਆਨ ਵੀ। ਹੁਕਮ ਨੂੰ ਪਛਾਣੋ, ਅਤੇ ਹੁਕਮ ਵਿੱਚ ਗੜਬੜ ਨਾ ਕਰੋ। ਬੁਰੀ ਤਰ੍ਹਾਂ ਮਾਰੇ ਜਾਓ ਗੇ।

10.  ਸਮਝ ਲੋ ਕੇ ਹਲੇ ਤਾਂ ਵਕਤ ਨੇ ਕੁੰਡੀ ਵਿੱਚ ਸੋਟਾ ਹੀ ਪਾਇਆ ਹੈ, ਰਗੜਾ ਹਲੇ ਬਾਕੀ ਹੈ। ਪਿਕਚਰ ਅਭੀ ਬਾਕੀ ਹੈ ਦੋਸਤ।   ਅੱਜ ਰੱਬ ਦੀਆਂ ਸਾਰੀਆਂ ਦੁਕਾਨਾਂ ਬੰਦ ਪਈਆਂ ਨੇ, ਲੇਕਿਨ ਹਰ ਆਤਮਾ ਲਈ   ਪਰਮਾਤਮਾ ਦਾ ਦ੍ਵਾਰਾ ਖੁੱਲਾ ਹੈ। ਆਪਣੇ ਅੰਦਰ ਝਾਤੀ ਮਾਰੋ। ਬੰਦੇ ਦੇ ਪੁੱਤ ਬਣੋ। ਮਨ ਤੂੰ ਜੋਤ ਸਰੂਪ ਹੈਂ, ਅਪਣਾ ਮੂਲ ਪਛਾਣ।  ਜੋਕਿਛ ਹੈ, ਅੰਦਰ ਹੀ ਹੈ, ਤੁਹਾਡੇ ਅੰਦਰ, ਮੇਰੇ ਅੰਦਰ, ਚਿੜੀਆਂ ਅੰਦਰ, ਜਾਨਵਰਾਂ ਅੰਦਰ, ਰੰਗਬਿਰੰਗੇ ਫੁੱਲਾਂ ਅੰਦਰ, ਅੰਦਰ ਹੀ ਹੈ ਮਸਤ ਕਲੰਦਰ। ਸੋਨੇ, ਚਾਂਦੀ, ਸੰਗੇਮਰਮਰ ਨਾਲ ਢੱਕੇ,  ਮਿੱਟੀ ਦੇ  ਮਕਾਨਾਂ ਵਿੱਚ ਕੋਈ ਰੱਬ ਨਹੀਂ, ਚਾਹੇ  ਮੱਕੇ ਬਣਾ ਲਵੋ, ਰੋਮ ਵਿੱਚ ਬਣਾ ਲਵੋ,  ਕਾਸ਼ੀ ਵਿੱਚ ਬਣਾ ਲਓ, ਜਾਂ ਅੰਮ੍ਰਿਤਸਰ  ਵਿੱਚ। 
🚩ਤੱਤ ਸੱਤ ਅਕਾਲ🚩
@✒ਗੁਰੂ ਬਲਵੰਤ ਗੁਰਨੇ⚔