1. ਮੈਂ ਕੋਈ ਚਮਤਕਾਰ, ਕਰਾਮਾਤ, ਜਾਦੂਗਰੀ ਇਤਆਦਿ ਦਿਖਾਵਣ ਵਾਲਾ ਗੁਰੂ/ਪੀਰ/ਬਾਬਾ/ਸੰਤ/ਯੋਗੀ ਇਤਆਦਿ ਨਹੀਂ। ਮੈਂ ਇਲਮੋਂ-ਅਦਬ ਦਾ ਉਹ ਤਾਲਿਬ ਹਾਂ, ਜਿਸ ਨੇ ਪਾਗਲਾਂ ਦੇ ਪਿੰਡ ਵਿੱਚ ਜੰਮ ਕੇ ਵੀ ਅਪਣੇ ਹੋਸ਼ ਨਹੀਂ ਖੋਏ। ਆਮ ਲੋਗ ਕਿਸੇ ਬੀ ਵਯਕਤੀ ਨੂੰ, ਸੰਸਾਰੀ ਪਦਾਰਥਾਂ ਦੀ ਹਵਸ ਦੇ ਚਲਦੇ, ਰੱਬ ਬਣਾ ਦਿੰਦੇ ਹਨ, ਗੁਰੂ ਪੀਰ ਨੂੰ ਰੱਬ ਬਣਾ ਦਿੰਦੇ ਹਣ, ਕਿਸੇ ਸਥਾਨ ਯਾ ਚੀਜ਼ ਨੂੰ ਰੱਬ ਦਾ ਸਥਾਨ ਯਾ ਚੀਜ਼ ਬਣਾ ਦਿੰਦੇ ਹਨ, ਅਤੇ ਫਿਰ ਐਕਸਪੇਕਟ ਕਰਦੇ ਹਨ ਚਮਤਕਾਰ। ਇਹ ਉਹ ਲੋਗ ਹਨ ਜੋ ਕਿਸੇ ਵੀ ਤੱਥ ਨੂੰ ਜਾਣੇ ਬਿਨਾ ਹੀ ਮੰਨ ਲੈਂਦੇ ਨੇ। People want to conclude without thinking and wish to reach without a journey.
2. ਮਦਾਰੀ ਨੁਮਾ ਗੁਰੂ ਇਹਨਾਂ ਖੋਤਿਆਂ ਨੂੰ ਨਿੱਕੀ ਮੋਟੀ ਮੈਜਿਕ ਟ੍ਰਿਕਸ ਦਿਖਾ ਕੇ ਰੱਬ ਬਣ ਜਾਂਦੇ ਹਨ ਅਤੇ ਇਹਨਾਂ ਭੇਡਾਂ ਨੂੰ ਐਕਸਪਲੋਈਟ ਕਰ ਕੇ ਰੱਬ ਹੋਣ ਦਾ ਨਾਟਕ ਵੀ ਕਰਦੇ ਹਨ। ਮੈਂ ਕੋਈ ਰੱਬ ਨਹੀਂ, ਨ ਕੋਈ ਅਵਤਾਰ, ਮੇਰਾ ਧੰਦਾ ਹੈ ਪੜ੍ਹਨਾ ਪੜ੍ਹਾਉਣਾ, ਗਯਾਨ ਨੂੰ ਵੇਚਣਾ, ਯਾ ਕਦੇ ਮੁਫ਼ਤ ਹੀ ਵੰਡਣਾ, ਸੋ I am simply in the business of being a Guru. A Motivational Guru, a Corporate Guru, a Martial arts Guru, a Ghazal Guru, a Weapons Guru, and an Adhyaymic Guru too. I have earned it by my training, qualification and mastering certain skills. I am not a sectarian guru, or a ਜੰਤਰ ਮੰਤਰ ਬਾਬਾ। ਆਹ ਇੱਕ ਗੱਲ ਕਲੀਯਰ ਹੋਈ।
3. ਦੂਜਾ ਇਹ ਕਿ ਇਹਨਾਂ ਜੰਤਰ ਮੰਤਰ ਬਾਬਿਆਂ ਦੇ ਚੇਲੇ, ਯਾ ਢਕੌਂਸਲੇ ਵਰਗੇ ਰੱਬ ਦੇ ਭਗਤ, ਪਹਿਲਾਂ ਆਪਣਾ ਆਪਣਾ ਰੱਬ ਨੁਮਾਂ ਟੇਡੀ ਬੀਅਰ ਲੱਭ ਲੈਂਦੇ ਹਨ, ਅਤੇ ਫਿਰ ਇਹ ਪੁੱਠੇ ਸਿਧੇ ਕੱਮ ਸ਼ੁਰੂ ਕਰ ਦਿੰਦੇ ਹਨ। ਮੰਨਤਾਂ ਮੰਗਦੇ ਹਨ, ਸੁੱਖਾਂ ਸੁੱਖਦੇ ਹਨ, ਚਿੱਲੇ ਚਲਿਸੇ ਕੱਟਦੇ ਹਨ, ਧੂਣੀਆਂ ਲਾਉਂਦੇ ਹਨ, ਦੁੱਧ ਜਵਾਕਾਂ ਨੂੰ ਪਿਲਾਉਣ ਦੀ ਜਗਹ, ਸ਼ਿਵਲਿੰਗ ਤੇ ਸਿੱਟੀ ਜਾਂਦੇ ਹਨ, ਮੰਦਿਰ ਗੁਰੁਦਵਾਰੇ ਦੇ ਫਰਸ਼ ਬਛੇੜੀਆਂ ਅਤੇ ਜਵਾਕਾਂ ਦੇ ਮੂੰਹੋਂ ਖੋਹੇ ਹੋਏ ਦੁੱਧ ਨਾਲ ਧੋਇ ਜਾਂਦੇ ਹਨ, ਗ੍ਰੰਥਾਂ ਅਤੇ ਪੱਥਰ ਦੀਆਂ ਮੂਰਤੀਆਂ ਉੱਪਰ ਕੱਪੜੇ, ਗਹਿਣੇ, ਰੁਮਾਲੇ ਇਤਿਆਦਿ ਚੜ੍ਹਾਈ ਜਾਂਦੇ ਹਨ, ਪੱਥਰ ਦਿਆਂ ਮੂਰਤੀਆਂ ਵਾਸਤੇ AC ਹੀਟਰ ਫਿੱਟ ਕਰਿ ਜਾਂਦੇ ਹਨ, ਕਬਰਾਂ ਤੇ ਚਾਦਰਾਂ ਚੜ੍ਹਾ ਕੇ ਧਮਾਲ ਪਾਈ ਜਾਂਦੇ ਹਨ, ਸਾਲਿਯੋ ਜੇ ਕੀਤੇ ਤੁਹਾਡੇ ਪੀਰ ਦਾ ਪਿੰਜਰ ਅਸਲ ਵਿੱਚ ਹੀ ਕਬਰ ਵਿਚੋਂ ਉਠ ਕੇ ਨਾਲ ਭੰਗੜੇ ਪਾਉਣ ਲੱਗ ਪਿਆ, ਤਾਂ ਤੁਸੀਂ ਭੱਜ ਜੋਂ ਗੇ, ਅਤੇ ਮੁੜ ਦਰਗਾਹ ਉੱਪਰ ਨਹੀਂ ਦਿਸਨ ਗੇ।
4. ਗਲ ਇਥੇ ਹੀ ਨਹੀਂ ਮੁਕਦੀ, ਕੋਈ ਕੋਈ ਚੌਲਾਂ ਅਤੇ ਇਲੈਚੀਆਂ ਤੇ ਮੰਤਰ ਫੂੰਕ ਕੇ ਕਿਸੇ ਨੂੰ ਬਸ ਵਿੱਚ ਕਰਨ ਦੇ ਉਪਰਾਲੇ ਕਰਦਾ ਫਿਰਦਾ ਹੈ, ਕੋਈ ਸ਼ਰੀਕਾਂ ਤੇ ਟੂਣੇ ਕਰਦਾ ਫਿਰਦਾ ਹੈ, ਕੋਈ ਤਵੀਤ ਲਿਖ ਕੇ ਗੋਡਿਆਂ ਨਾਲ ਬੰਨੀ ਫਿਰਦਾ ਹੈ, ਕੋਈ ਪੀਰ ਯਾ ਦੇਵੀ ਦੀ ਸਵਾਰੀ ਬਣ ਜਾਂਦਾ ਹੈ, ਸਾਬ ਉੱਲੂ ਦੇ ਪੱਠੇ ਹਨ। ਦਰਅਸਲ ਇਹ ਸਬ ਦਿਮਾਗ ਦੇ ਹਕੀਕਤ ਤੋਂ ਮਨਫ਼ੀ ਹੋਣ ਦੇ ਪੁੱਖਤਾ ਸਬੂਤ ਹਨ।
5. ਲਾਲਚੀ ਅਤੇ ਹਵਸ ਦੇ ਸ਼ਿਕਾਰ ਮੂਰਖਾਂ ਨਾਲ ਮੇਰਾ ਵਾਹ ਜਨਮ ਤੋਂ ਹੀ ਪੈ ਗਿਆ, ਉਨ੍ਹਾਂ ਲੋਕਾਂ ਨਾਲ ਵਾਹ, ਜਿਹੜੇ ਜਰ-ਜਮੀਨ ਪੈਸੇ ਲੱਤੇ ਪਿੱਛੇ ਆਪਣੇ ਖੂਨ ਤਕ ਨੂੰ ਕਬਰਾਂ ਦੇ ਚਰਾਗਾਂ ਦਾ ਤੇਲ ਬਣਾ ਦਿੰਦੇ ਹਣ। ਮੰਦਿਰ, ਗੁਰਦਵਾਰੇ ਸਵਾਦ ਪ੍ਰਸ਼ਾਦੇ ਲੈ ਜਾਵਣ ਵਾਲੇ ਲੋਗ, ਜੋ ਢਿੱਡਲ ਭਾਈ ਜੀ ਯਾ ਪੰਡਿਤ ਜੀ ਨੂੰ ਕੜਾਹ ਪੂਰੀਆਂ, ਛੋਲੇ ਖੀਰ ਅਤੇ ਸਵਾਦੀਸ਼ਟ ਫਲ਼ ਫਰੂਟ ਖਵਾ ਕੇ ਸੋਚਦੇ ਹਨ ਕੇ ਉਹ ਇਹ ਭੋਜਨ ਭਾਈ ਯਾ ਬਾਹਮਣ ਨੂੰ ਨਹੀਂ, ਬਲਕਿ ਆਪਣੇ ਮਰੇ ਹੋਏ ਪੀਊ ਨੂੰ ਖਵਾ ਰਹੇ ਹਨ। ਜਿਯਉਂਦੇ ਨੂੰ ਸਾਲੀਆਂ ਨੇ ਭਾਂਵੇ ਬੁਰਕੀ ਨਾਂ ਪੁੱਛੀ ਹੋਵੇ। ਜੋ 500₹ ਦਾ ਪ੍ਰਸ਼ਾਦ ਯਾ 5000 ਦਾ ਰੁਮਾਲਾ ਰਿਸ਼ਵਤ ਵਜੋਂ ਰੱਬ ਨੂੰ ਦਿੰਦੇ ਹਣ, ਇਹ ਹੀ ਲੋਗ ਕਿਸੇ ਗਰੀਬ ਰਿਕਸ਼ੇ ਵਾਲੇ ਨਾਲ 5 ਰੁਪਏ ਵੱਧ ਦੇਣ ਤੇ ਵੀ ਬਹਿਸ ਕਰਦੇ ਨੇ।
6. ਚਲੋ ਕਿੱਸਾ ਮੜ੍ਹੀ ਮਸੀਤਾਂ ਦਾ ਛੇੜ ਹੀ ਲਿਆ ਤਾਂ ਇਕ ਲਘੂ ਕਥਾ ਵੀ ਸੁਣ ਹੀ ਲਉ। ਇੱਕ ਪਰਿਵਾਰ ਦਾ ਪਿਓ ਫੌਜੀ ਸੀ, ਰੋਜ ਰੰਮ ਪੀਂਦਾ ਸੀ ਤੇ ਮੁਰਗਾ ਛਕਦਾ ਸੀ। ਉਹ ਮਰ ਗਿਆ। ਅਚਾਨਕ ਪੈਨਸ਼ਨ ਆਉਣੀ ਬੰਦ ਹੋ ਗਈ, ਅਤੇ ਪਰਿਵਾਰ ਵਿੱਚ ਟੈਨਸ਼ਨ ਆਉਣੀ ਸ਼ੁਰੂ ਹੋ ਗਈ। ਇਕ ਦਿਨ ਘਰ ਦੀ ਬਹੁ ਦੇ ਦਿਮਾਗ ਵਿੱਚ ਕੋਈ ਵਹਿਮ ਫਂਸ ਗਿਆ, ਤੇ ਉਹ ਮਰਹੂਮ ਫੌਜੀ ਬਾਬੇ ਵਾਰੇ ਸੋਚੀ ਗਯੀ। ਜਦ ਸਾਰਾ ਦਿਨ ਆਪਣੇ ਬਜ਼ੁਰਗ ਬਾਰੇ ਹੀ ਸੋਚੀ ਗਈ, ਤਾਂ ਨੈਚੁਰਲੀ ਰਾਤ ਸੁਪਨੇ ਵਿੱਚ ਬਾਬਾ ਰੰਮ ਤੇ ਮੁਰਗਾ ਮੰਗਣ ਲੱਗ ਪਿਆ। ਸੁਪਨਾ ਇਤਨਾ ਸਟਰੌਂਗ ਸੀ ਕੇ ਕੁੜੀ ਦੇ ਦਿਮਾਗ ਤੇ ਅਸਰ ਕਰ ਗਿਆ, ਕੁੜੀ ਨੀਮ ਕਮਲੀ ਹੋ ਗਯੀ। ਹੁਣ ਸਿਆਣੇ ਬੁਲਾਏ ਗਏ। ਸਿਆਣੇ ਨੇ ਚਾਰ ਕੁ ਹਫਤੇ ਵੀਰਵਾਰ ਨੂੰ ਪਿੰਡ ਦੇ ਬਾਹਰ ਤੂਤਾਂ ਕੋਲ ਰੰਮ ਦੀ ਬੋਤਲ ਅਤੇ ਮੁਰਗਾ ਰੱਖਣ ਦੀ ਸਲਾਹ ਦਿੱਤੀ। ਕਮ ਸ਼ੁਰੂ ਹੋ ਗਿਆ, ਸਿਆਣੇ ਵਾਸਤੇ ਰੰਮ ਅਤੇ ਮੁਰਗੇ ਦਾ ਇੰਤਜ਼ਾਮ ਹੋ ਗਿਆ।
7. ਬਹੂ ਵੀ ਹੁਣ ਸਿਆਣੇ ਦੀ ਭਗਤ ਬਣ ਗਯੀ, ਫੇਰ ਸਰਪੰਚ ਦਾ ਟੱਬਰ ਨਾਲ ਲੱਗ ਗਿਆ, ਫੇਰ ਕੀ ਸੀ, ਗ੍ਰਾੰਟ ਦੇ ਪੈਸੇ ਨਾਲ ਇਕ ਕਮਰਾ ਪਾ ਦਿੱਤਾ ਗਯਾ, ਰਸੋਈ ਬਣ ਗਯੀ, ਫਿਰ ਸੰਗਤਾਂ ਨੇ ਲੰਗਰ ਹਾਲ ਵੀ ਬਣਾ ਦਿੱਤਾ, ਵੀਰਵਾਰ ਦੀ ਵੀਰਵਾਰ ਮੇਲਾ ਭਰਨ ਲਗ ਪਿਆ, ਬਾਬੇ ਦੀ ਬਹੁ ਉਸ ਸਿਆਣੇ ਜਾਂ ਪੀਰ ਦੀ ਸੇਵਾ ਵਿੱਚ ਹੀ ਪੱਕੀ ਰਹਿਣ ਲੱਗ ਪਾਈ। ਹੋਰ ਵੀ ਅੱਠ ਦਸ ਜਨਾਨੀਆਂ ਓਥੇ ਹੀ ਟਿਕਣ ਲਗ ਪਈਆਂ। ਸ਼ਰਾਬ ਤਾਂ ਚੜ੍ਹਦੀ ਹੀ ਸੀ, ਚਰਸ ਬੂਟੀ ਦਾ ਖੁੱਲ੍ਹਾ ਪ੍ਰਸ਼ਾਦ ਯਾਰਾਂ ਨੂੰ ਮਿਲਣ ਲਗ ਪਿਆ, ਰੰਨਾਂ ਦੀ ਰੌਣਕ ਵੱਖਰੀ, ਕਮਰੇ ਹੋਰ ਬਣਾਏ ਗਏ, ਡੇਰਾ ਵੱਡਾ ਬਣ ਗਯਾ, ਅਤੇ ਮਸ਼ਹੂਰ ਹੋ ਗਯਾ ਫੌਜੀ ਪੀਰ ਦੇ ਡੇਰੇ ਦੇ ਨਾਮ ਤੋਂ।
8. ਸੰਗਰਾਂਦ ਦੀ ਸੰਗਰਾਂਦ ਵੱਡਾ ਮੇਲਾ ਭਰਨ ਲੱਗ ਪਿਆ, ਬੜੇ ਬੜੇ ਗਾਉਣ ਆਲੇ ਆਉਣ ਲੱਗ ਪਏ, ਬਾਬਾ ਕੁੱਜ ਨੋਟ ਗਾਉਣ ਵਾਲੇ ਤੋਂ ਵਾਰ ਦਿੰਦਾ, ਕੁੱਜ ਨੋਟ ਬਾਬੇ ਦੇ ਚਮਚੇ ਬਾਬੇ ਤੋਂ ਵਾਰ ਦਿੰਦੇ, ਬਸ ਫੇਰ ਕੀ ਸੀ, ਇੱਕ ਵੱਡਾ ਕਰਾਮਾਤੀ ਡੇਰਾ ਸ਼ੁਰੂ ਹੋ ਗਿਆ, ਇਕ ਦਿਨ ਕੁੱਜ ਚੇਲਿਆਂ ਨੇ ਨਸ਼ੇ ਵਿੱਚ ਟੂਲ ਸਿਆਣੇ ਬਾਬੇ ਨੂੰ, ਜੋ ਹੁਣ ਕਾਫੀ ਵਿਰੁੱਧ ਹੀ ਗਿਆ ਸੀ, ਜਿਉਂਦੇ ਹੀ ਸਮਾਧੀ ਵਿੱਚ ਗੱਡ ਤਾ। ਫੇਰ ਤਾਂ ਪੁਛੋ ਹੀ ਨਾਂ, ਦੇਸ ਵਿਦੇਸ਼ ਤੋੰ ਸੰਗਤ ਆਉਣ ਲਗੀ, ਬਾਬਾ ਜੀ ਨੂੰ ਰੰਮ ਅਤੇ ਬੱਕਰਾ ਮੁਰਗਾ ਹੁਣ ਵੀ ਸ਼ਰਧਾ ਜਾਂ ਡਰ ਦੇ ਅਨੁਪਾਤ ਅਨੁਸਾਰ ਚੜ੍ਹਦਾ ਹੈ। ਇੰਜ ਮਸ਼ਹੂਰ ਹੋ ਗੇ ਗਿਆ ਫੌਜੀ ਪੀਰ ਦਾ ਡੇਰਾ।
9. ਇਹ ਸੱਬ ਪਿੰਡਾਂ ਸ਼ਹਿਰਾਂ ਵਿੱਚ ਆਮ ਹੈ, ਗਰੀਬ ਆਦਮੀ ਅਮੀਰ ਹੋਣ ਦੀ ਆਸ ਵਿੱਚ ਅਤੇ ਅਮੀਰ ਆਦਮੀ ਗਰੀਬ ਹੋਣ ਦੇ ਡਰ ਦਾ ਮਾਰਾ, ਥਾਂ ਥਾਂ ਘੀਸੀਆਂ ਕਰਦਾ ਫਿਰਦਾ ਹੈ। ਮੈਂ ਜੱਟਾ ਵਿੱਚ ਜੰਮਿਆਂ, ਜਿਥੇ ਜੇ ਕੋਈ ਛੋਟਾ ਵੀਰ ਜੰਮੇ, ਤਾਂ ਉਸ ਨੂੰ ਵੀਰ ਨਹੀਂ, ਸ਼ਰੀਕ ਸਮਝਿਆ ਜਾਂਦਾ ਹੈ, ਜੇ ਕੋਈ ਧੀ ਜੰਮੇ ਤਾਂ ਉਸ ਨੂੰ ਅੱਜ ਨਹੀਂ ਤਾਂ ਕੱਲ ਸਿਰੋਂ ਉਤਾਰਨ ਵਾਲਾ ਭਾਰ ਸਮਝਿਆ ਜਾਂਦਾ ਹੈ । ਯਾਨੀ ਇਹ ਕੌਮ ਨਿਡਰ ਹੋਣ ਦਾ ਸਵਾਂਗ ਤਾਂ ਕਰਦੀ ਹੈ, ਪਰ ਹਨ ਪੱਕੇ ਹਿਪੋਕਰੇਟ। ਗੁਰੁਦਵਾਰੇ ਵੀ ਜਾਣ ਗੇ, ਮੜ੍ਹੀ ਮਸਾਣ ਵੀ ਪੂਜੀ ਜਾਂਦੇ ਨੇ, ਉਪਰੋਂ ਸਰਬਤ ਦਾ ਭਲਾ ਵੀ ਮੰਗਦੇ ਨੇਂ, ਅੰਦਰੋਂ ਸ਼ਰੀਕਾਂ ਦਾ ਸਤੀਅਨਾਸ਼ ਵੀ ਚਾਹੁੰਦੇ ਹਨ। ਵਾਧੂ ਦੇ ਚਿੱਟੇ, ਨੀਲੇ, ਪੀਲੇ ਸਾਧਾਂ ਨੂੰ ਮੱਥਾ ਵੀ ਟੇਕੀ ਜਾਂਨ ਗੇ, ਅਤੇ ਗੁਰਸਿੱਖ ਵੀ ਅਖਵਾਉਣ ਗੇ। ਡਰੀ ਵੀ ਜਾਨ ਗੇ , ਤੇ ਪੁੱਠੇ ਕੱਮ ਕਰੀਂ ਵੀ ਜਾਣ ਗੇ। ਗੁਰੂ ਬਾਣੀ ਨੂੰ ਇਹ ਲੋਗ ਮੰਤਰ ਵਾਂਗੂ ਵਰਤਦੇ ਨੇ, ਗਯਾਨ ਵਾਂਗੂ ਨਹੀਂ। ਇਹ ਸਬ ਬਕਵਾਸ ਦਾ ਮੈਂ ਜਾਣੂ ਹਾਂ, ਅਤੇ ਇਹ ਸਬ ਮੈਂ ਬਹੁਤ ਪਹਿਲਾਂ ਕੂੜੇ ਦੇ ਢੇਰ ਤੇ ਸਿੱਟ ਦਿੱਤਾ ਸੀ। ਕੌਮਾਂ ਹੋਰ ਵੀ ਹਣ, ਸਾਬ ਦਾ ਇਹੋ ਹਾਲ ਹੈ।
10. ਜਦ ਮੈਂ ਜਾਗ੍ਰਿਤ ਉਦਾਸੀ ਦਾ ਰਾਹ ਫੜਿਆ, ਤਾਂ ਮੈਂ ਪੂਰੀ ਤਰ੍ਹਾਂ ਸਮਝ ਕੇ ਚਲਿਆ ਕੇ ਮੈਂ ਸੱਚ ਦਾ ਰਾਹੀ ਹਾਂ। ਸੱਚ ਨੰਗਾ ਹੈ, ਬੇਸ਼ਰਮ ਹੈ ਅਤੇ ਬੇਰਹਿਮ ਵੀ ਹੈ, ਲੇਕਿਨ ਬੁਝਦਿਲ ਨਹੀਂ। ਸੱਚ ਤੁਹਾਡੀ ਵਾਹਵਾਹੀ ਦਾ ਲਾਲਚੀ ਵੀ ਨਹੀਂ, ਤੁਹਾਡੀ ਇਬਾਦਤ ਦਾ ਭੁੱਖਾ ਵੀ ਨਹੀਂ। ਸੱਚ ਦੀਵਾਨਾ ਮਸਤਾਨਾਂ ਹੈ, ਸਿਰ ਚੱਕ ਅਤੇ ਸ਼ੀਸ਼ਫ਼ਿਦਾ ਹੈ, ਅਤੇ ਸੰਸਾਰਿਕ ਤੌਰ ਤੇ ਪਾਗਲ ਹੈ। ਇਸ ਦੇ ਚਲਦੇ ਜੇ ਕਿਸੇ ਨੂੰ ਵੀ ਲੱਗੇ ਕੀ ਮੇਰੀ ਕੋਈ ਵੀ ਗੱਲ ਬਾਤ ਉਸ ਨੂੰ ਇਮਪਰੈੱਸ ਕਰਨ ਦਾ ਟੂਲ ਹੈ, ਤਾਂ ਇਸੇ ਵਕਤ ਮੈਨੂੰ ਅਤੇ ਮੇਰੇ ਸਾਏ ਤੱਕ ਦੇ ਸਾਥ ਨੂੰ ਛੱਡ ਦਵੇ, ਅਤੇ ਮੁੜ ਕੇ ਆਪਣੀ ਦੋਮੂੰਹੀ ਬੂਥੀ ਮੇਰੇ ਸਾਮਣੇ ਨਾ ਲਿਆਵੇ, ਵਰਨਾ ਮੈਂ ਆਕੜ ਅਤੇ ਅਗਿਆਨ, ਦੋਨਾਂ ਨੂੰ ਜੁੱਤੀ ਨਾਲ ਝਾੜਨ ਦੀ ਜੁਗਤ ਦਾ ਜਾਣੂ ਵੀ ਹਾਂ। ਇਹ ਭੂਤ ਅਤੇ ਆਕੜ ਭੰਨਣ ਦੀ ਜੁਗਤ ਮੈਂ ਇੱਕ ਜਾਪਾਨੀ ਸਾਧ ਕੋਲੋਂ ਸਿੱਖੀ ਸੀ, ਫਿਰ ਇਜ਼ਰਾਈਲ ਅਤੇ ਰੂਸ ਦੇ ਫੌਜੀ ਬਾਬਿਆਂ ਕੋਲੋਂ ਵੀ ਇਹ ਕਲਾ ਸਿੱਖੀ ਹੈ। ਸੋ ਤੁਹਾਡੇ ਗੋਡੇ ਲੱਗੇ ਜਾਂ ਗਿੱਟੇ, ਮੈਂ ਸੱਚ ਹੀ ਕਹਿਣਾ ਹੈ। ਮੈਂ ਮਿਠੀਆਂ ਮਿਠੀਆਂ ਝੂਠ ਦੀਆਂ ਜਲੇਬੀਆਂ ਦਾ ਕਾਰੋਬਾਰੀ ਨਹੀਂ, ਨਾ ਮੈਂ ਕਿਸੇ ਮੰਤਰ ਜਪ, ਪਾਠ ਪੂਜਾ ਦੀ ਸ਼ਰਾਬ ਹੀ ਬੇਚਦਾ ਹਾਂ, ਜਿਸ ਨੂੰ ਪੀ ਕੇ ਸੋਚ ਬੇਹੋਸ਼ੀ ਦੇ ਆਲਮ ਵਿੱਚ ਆ ਜਾਵੇ। ਨ ਮੇਰਾ ਕੋਈ ਡੇਰਾ ਹੈ, ਨ ਬਣਾਉਣ ਦੀ ਕੋਈ ਇੱਛਾ ਹੈ, ਸੋ ਗਲ ਉਹ ਹੀ ਕਰਾਂ ਗੇ ਜੋ ਸੱਚੀ ਲੱਗੇ।
11. ਚਲੋ ਅੱਜ ਕੁੱਜ ਜਪਿ ਅਤੇ ਨਾਮ ਲੈਣ ਦੇਣ, ਮੰਤਰ ਸ਼ੰਤਰ ਦੇਣ ਲੈਣ ਦੀ ਗੱਲ ਕਰੀਏ। ਲੋਗ ਅਕਸਰ ਮੇਰੇ ਕੋਲੋਂ ਇਸ ਬਾਬਤ ਸਵਾਲ ਕਰ ਲੈਂਦੇ ਨੇ। ਅਖਬਾਰਾਂ ਅਤੇ ਟੈਲੀਵਿਜ਼ਨ ਉੱਪਰ ਇਕ ਬਾਬਾ ਅੱਜਕਲ ਬੜਾ ਮਸ਼ਹੂਰ ਹੋ ਰਿਹਾ ਹੈ, ਉਹ ਲੋਕਾਂ ਨੂੰ ਮੰਤਰ ਸ਼ੰਤਰ ਅਤੇ ਕੀਲੇ ਹੋਏ ਮੰਤਰਾਂ ਨੂੰ ਆਕੀਲਣ ਦੀ ਵਿਧੀ ਦੀ ਦੁਕਾਨ ਲਾਇ ਬੈਠਾ ਹੈ। ਉਸ ਦਾ ਮੋਟਾ ਧੰਦਾ ਚੱਲ ਰਿਹਾ ਹੈ। ਮੂਰਖ ਭੇਡਾਂ ਉਹਦੇ ਫ਼ੰਕਸ਼ਨ ਵਿੱਚ ਭੱਜ ਭੱਜ ਵੜਦਿਆਂ ਨੇ, ਅਤੇ ਫਿਰ ਇਹ ਮੂਰਖ ਭੇਡੂ ਨੰਵੇ ਬਕਰੀਆਂ ਅੱਗੇ ਬੜੇ ਬੜੇ ਦਾਵੇ ਕਰ ਕੇ ਬਾਬੇ ਦਾ ਕਾਰੋਬਾਰ ਵਧਾਉਂਦੇ ਹਣ। ਕੁਲ ਮਿਲਾ ਕੇ ਦਿੱਲੀ ਦਾ ਇੱਕ ਨੀਮ ਹਕੀਮ ਹੁਣ ਜਗਤ ਗੁਰੂ ਹੋਣ ਦਾ ਦਾਵਾ ਕਰਦਾ ਹੈ।
12. ਭੇਡਾਂ ਦੀ ਵੋਟਾਂ ਦੇ ਚਾਹਵਾਨਂ ਨੇਤਾ, ਇਹਨਾਂ ਮਦਾਰੀਆਂ ਦੇ ਇਕੱਠ ਵਿੱਚ ਜਾ ਵੜਦੇ ਨੇ, ਅਤੇ ਬਾਬੇ ਨਾਲ ਫੋਟੋ ਸ਼ੋਟੋ ਖਿਚਵਾ ਲੈਂਦੇ ਹਣੇ। ਬਾਬਾ ਜੀ ਦੀ ਵੀ ਸੇਲ ਵੱਧ ਜਾਂਦੀ ਹੈ, ਅਤੇ ਨੇਤਾ ਵੀ ਵੋਟਾਂ ਪੱਕੀਆਂ ਕਰ ਆਉਂਦਾ ਹੈ। ਸਾਰੇ ਹੀ ਨੇਤਾ ਇਹੋ ਕਰਦੇ ਹਨ। ਇਹ ਨਾ ਸੋਚ ਲਿਓ ਕੇ ਕੱਲਾ ਪਿਦ-ਸਿਧੂ ਹੀ ਰਾਧੇ ਮਾਂ ਅਤੇ ਆਸਾ ਰਾਮ ਨੂੰ ਰੱਬ ਕਹਿ ਚੁੱਕਿਆ ਹੈ, ਨੇਤਾ ਲੋਗ ਮੌਕੇ ਸਿਰ ਕਿਸੇ ਵੀ ਬਾਬੇ ਨੂੰ ਆਪਣਾ ਪਿਉ ਬਣਾ ਲੈਂਦੇ ਹਨ, ਕਯੋਂ ਕੀ ਨੇਤਾ ਬਾਬੇ ਜਾਂ ਬੇਬੇ ਨਾਲੋਂ ਜਿਆਦਾ ਇੰਟ੍ਰਸਟਿਡ ਭੇਡਾਂ ਵਿੱਚ ਹੁੰਦੇ ਹਣ, ਸੋ the drama continues.
13. ਯਾਨੀ ਧਰਮ, ਮੰਦਿਰ ਮਸਜਿਦ ਗੁਰਦਵਾਰਾ, ਡੇਰੇ ਸ਼ੇਰੇ, ਬਾਬੇ ਸ਼ਾੱਬੇ, ਸੱਬ ਕੋਰੀ ਦੁਕਾਨਦਾਰੀ ਹੈ, ਹੋਰ ਕੁੱਜ ਵੀ ਨਹੀਂ। ਮੇਰੇ ਤੋਂ ਪੁਛੋ ਤਾਂ, ਜੇ ਗੱਲ ਫਿਤਰਤੀ ਮਨ ਨੂੰ ਕਿਸੇ ਇੱਕ ਪਾਸੇ ਲਾਉਣ ਦੀ ਹੋਵੇ, ਤਾਂ ਤੁਹਾਨੂੰ ਕਿਸੇ ਖਾਸ ਮੰਤਰ ਸ਼ੰਤਰ ਦੀ ਲੋੜ ਨਹੀਂ ਹੁੰਦੀ। ਤੁਸੀਂ ਸਾਰਾ ਦਿਨ ਕੋਈ ਵੀ ਸੁਖਾਵਾਂ ਜਿਹਾ ਸ਼ਬਦ ਜਪਿ ਜਾਓ, ਫਾਰ ਏਕਜ਼ਾਮਪਲ 'ਚਾਹ' 'ਚਾਹ' ਹੀ ਕਹੀ ਜਾਓ, ਯਾਨੀ ਚਾਹ ਸ਼ਬਦ ਦਾ ਜਾਪ ਸ਼ੁਰੂ ਕਰ ਦੋ, ਮਨ ਭਟਕਨੋ ਹਟ ਜੂ।
14. ਚਾਰ ਕੁ ਦਿਨ ਬਾਦ ਚਾਹ ਸ਼ਬਦ ਵੀ ਕਹਿਣ ਦੀ ਲੋੜ ਨਹੀਂ ਪੈਣੀ, ਬਸ ਚਾਹ ਸ਼ਬਦ ਮਨ ਵਿੱਚ ਆਉਂਦੇ ਹੀ ਮਨ ਹੋਰ ਪਾਸਿਯੋੰ ਹਟ ਕੇ ਚਾਹ ਸ਼ਬਦ ਵਿੱਚ ਜਾ ਲੱਗੂੂ। ਹੋਰ ਇਸ ਮੰਤਰ ਦਾ ਕੀਲਣ ਖੋਲਣਾ ਹੋਵੇ ਤਾਂ ਕਿਸੇ ਵੀ ਫੇਵਰਿਟ ਪ੍ਰਸਨੇਲਿਟੀ ਨੂੰ ਇਕ ਸ਼ਾਂਤ ਜਗਹ ਬੈਠ ਕੇ ਉਸ ਨਾਲ ਚਾਹ ਪੀਣ ਦਾ ਤੱਸਵਉਰ ਕਰ ਲਵੋ, ਯਾਨੀ positive visualization, (ਮੈਂ ਅਜਕੱਲ ਆਰੁਸਾ ਨਾਲ ਚਾਹ ਪੀਣ ਤੇ ਧਯਾਨ ਕਰਦਾ ਹਾਂ)। ਹੋ ਸਕਦਾ ਹੈ ਕੁੱਜ ਦਿਨ ਬਾਅਦ ਤੁਹਾਡਾ ਤੱਸਵੁਰ ਤੁਹਾਡੇ ਨਾਲ ਗੱਲ ਬਾਤ ਵੀ ਕਰਨੀ ਸ਼ੁਰੂ ਕਰ ਦੇਵੇ।
15. ਆਹ ਲੋਕਾਂ ਵਿੱਚ ਦੇਵੀ ਦੂਵੀ, ਭੂਤ ਸ਼ੁਤ ਆਉਣ ਦਾ ਇਤਨਾ ਹੀ ਸੱਚ ਹੈ। ਜਿਸ ਬਾਰੇ ਸੋਚੀ ਜੋਂ ਗੇ, ਦਿਮਾਗ ਨੇਂ ਉਹ ਹੀ ਤੁਹਾਡੇ ਇਰਦ ਗਿਰਦ ਬਣਾ ਛਡਣਾ ਹੈ। ਇਹ ਧਯਾਨ ਕਰਨ ਦੀ ਸਰਲ ਵਿਧੀ ਹੈ। ਗੱਲ ਇਸ ਹੱਦ ਤਕ ਸੱਚ ਹੈ, ਕੇ ਬਾਂਦਰ ਉੱਪਰ ਧਿਆਨ ਕਰ ਲਿਆ, ਤਾਂ ਦਿਮਾਗ਼ ਚੋਂ ਬਾਂਦਰ ਕੱਢਣੇ ਔਖੇ ਹੋ ਜਾਨ ਗੇ। ਧਯਾਨ ਦੀ ਵਿਧੀ ਵੀ ਤੁਹਾਨੂੰ ਦਸ ਦਿੱਤੀ। ਧਯਾਨ ਹਮੇਸ਼ਾ ਵਧੀਆ ਚੀਜ਼ ਵਿੱਚ ਕਰੋ, ਕਿਸੇ ਕਾਲੀ ਮਾਤਾ ਦਾ ਧਯਾਨ ਕਰ ਕੇ ਕਦ ਕਿਸੇ ਦਾ ਭਲਾ ਹੋਇਆ ਹੈ।
16. ਫਿਰ ਇੱਕ ਦਿਨ ਤੁੱਸੀਂ ਵਧੀਆ ਚੀਜ਼ ਤੋਂ ਵੀ ਥੱਕ ਜੋਂ ਗੇ, ਤੁਹਾਡਾ ਤੱਸਵੁਰ ਬਿਖਰ ਜਾਏ ਗਾ, ਤੁਸੀਂ ਜੇ ਤੁਹਾਡਾ ਜੀ ਕਰੂ ਚੁਪ ਹੋ ਜੋਂ ਗੇ, ਜੀ ਕਰੂ ਨੱਚੋ ਗੇ, ਲੋਕੀਂ ਤੁਹਾਨੂੰ ਪਾਗਲ ਸਮਝ ਸਕਦੇ ਨੇ, ਪਰ ਘਬਰੌਣਾ ਨਹੀਂ, ਇਸ ਤੋਂ ਅਗਲੀ ਮੰਜ਼ਿਲ ਹੀ NO MIND ਦੀ ਉਹ ਸਟੇਟ ਹੈ, ਜਿਥੇ ਮਸਤੀ ਹੀ ਮਸਤੀ ਹੈ, ਨਾ ਕੋਈ ਮੰਦਰ, ਨ ਮਸਜਿਦ, ਨ ਗੁਰੂਦਵਾਰਾ, ਨਾ ਤੁੱਸੀਂ, ਨ ਮੈਂ, ਬਸ ਅਲੱਖ ਨਿਰੰਜਨ।
17. ਅਣਜਾਣੇ, ਅਨਦੇਖੇ, ਇਮੇਜਿਨਰੀ ਰੱਬ ਦੇ ਮਨਘੜੰਤ ਨਾਮ ਇਤਿਆਦਿ ਦਾ ਜਪਿ, ਸਿਮਰਨ, ਕਰਨ ਨਾਲ, ਐਸੇ ਮੰਤਰ ਜਿਨ੍ਹਾਂ ਦੀ ਸਮਝ ਹੀ ਨਾ ਹੋਵੇ, ਦਾ repeated ਉਚਾਰਣ ਕਰਨ ਨਾਲ ਕਿਸੇ ਦਾ ਕੁੱਜ ਨਹੀਂ ਸੰਵਰਦਾ, ਸਬ ਵਹਿਮ ਹੈ। ਏਥੇ ਕਰਮਾਂ ਦੇ ਹੋਣੇ ਨੇ ਨਬੇੜੇ, ਕਿਸੇ ਨੀ ਤੇਰੇ ਚਿੱਲੇ ਪੁੱਛਣੇ,ਲਈ। ਹਾਂ, ਜੇਕਰ ਜਪ ਯਾ ਸਿਮਰਨ ਕਿਸੇ ਵਗੀਯਾਨਿਕ ਜਾਂ ਸੰਸਾਰਿਕ ਸੱਚ ਨੂੰ ਹ੍ਰਿਦੈ ਵਿੱਚ ਬਸਾਉਣ ਖ਼ਾਤਿਰ ਕੀਤੇ ਜਾਣ ਤਾਂ ਠੀਕ, ਪਰ ਜੇ ਕੋਈ ਸੋਚੇ ਕੇ ਮੰਤਰਾਂ ਜਾਂ ਕਿਸੇ ਵੀ ਕੁਰਾਨ ਦੇ ਕਲਮੇਂ ਯਾ ਗੁਰਬਾਣੀ ਦੀਆਂ ਤੁਕਾਂ ਨਾਲ ਰੋਗ ਦੂਰ ਹੋ ਜਾਂਦੇ ਹਨ, ਇਹ ਇੱਕ ਵਹਿਮ ਹੈ, ਇੱਕ ਭ੍ਰਮ ਜਾਲ ਹੈ, ਕੂੜ ਹੈ, ਬਕਵਾਸ ਹੈ, ਛਲ ਹੈ, ਧੋਖਾ ਹੈ, ਇਸ ਧੋਖੇ ਵਿੱਚ ਕਦੀ ਨਾ ਆਉਣਾਂ।
18. ਮਹਾਨ ਗਿਆਨੀ ਅਸ਼ਟਾਵਕਰ ਬਹੁਤ ਮੰਤਰਾਂ ਦਾ ਗਿਆਤਾ ਸੀ, ਲੇਕਿਨ ਉਸ ਨੂੰ ਪਤਾ ਸੀ, ਕੀ ਮੰਤਰ , ਗਿਆਨ ਅਤੇ ਜਾਣਕਾਰੀ ਦੇ ਵਾਹਕ ਤਾਂ ਹੋ ਸਕਦੇ ਹਣ, ਪਰ ਇਹ ਕਿਸੇ ਕਰਿਸ਼ਮੇ ਜਾਂ ਕਰਾਮਾਤ, ਜਾਂ ਚਮਤਕਾਰ, ਜਾਂ ਜਾਦੂਗਰੀ ਦਾ ਸ੍ਰੋਤ ਨਹੀਂ ਹੁੰਦੇ।
ਹਾਂ ਮੂਰਖ ਅਤੇ ਲਾਲਚੀ ਲੋਗ, ਇਹਨਾਂ ਗਲਾਂ ਉੱਪਰ ਸਹਜਿ ਹੀ ਯਕੀਨ ਕਰਿ ਲੈਂਦੇ ਹਨ। ਅਸ਼ਟਾਵਕਰ ਨੇ ਮੰਤਰਾਂ ਨਾਲ ਆਪਣੇ ਸ਼ਰੀਰ ਦੇ ਬਲ ਕੱਢਣ ਵਿੱਚ ਸਮਾਂ ਬਰਬਾਦ ਨਹੀਂ ਕੀਤਾ, ਬਲਕੀ ਉਸ ਨੇ ਅਹੰਕਾਰ ਦੇ ਪਰ ਕੁਤਰਨ ਲਈ ਗਿਆਨ ਦੀ ਕੈਂਚੀ ਵਰਤੀ।
19. ਲੋਕਾਂ ਨੂੰ ਵਹਿਮ ਹੈ, ਕੇ ਸਿਮਰਨ, ਪਾਠ ਕਰਨ, ਮੰਤਰ ਦੁਹਰਾਉਣ ਨਾਲ, ਯਾ ਜਾਪ ਕਰਨ ਨਾਲ ਮੰਤਰ ਸ਼ੰਤਰ ਇਤਆਦਿ, ਤੁਹਾਡੇ ਬੋਡੀਗਾਰਡ ਬਣਕੇ ਦੁਸ਼ਟਾਂ ਤੋਂ ਤੁਹਾਡੀ ਰਖਿਆ ਕਰਦੇ ਹਣ । ਇਕ ਫਰੇਬ ਹੈ।
20. ਮਹਾਭਾਰਤ ਵਿੱਚ ਇੱਕ ਕਹਾਣੀ ਹੈ, ਜਿਸ ਵਿੱਚ ਦ੍ਰੋਪਦੀ ਦੀ ਸਾੜੀ ਕਿਸੇ ਕ੍ਰਿਸ਼ਨ ਨੇ ਵਧਾਈ। ਅਗਰ ਇਹ ਸੱਚ ਹੈ ਤਾਂ ਨਿਰਭਯਾ ਵੇਲੇ ਕ੍ਰਿਸ਼ਨ ਕਿਥੇ ਗੁੰਮ ਹੋ ਗਯਾ ਸੀ। ਮਹਾਭਾਰਤ ਇਕ ਕਹਾਣੀ ਹੈ, ਗਿਆਨ ਦੇਣ ਵਾਲੀ ਇਕ ਕਥਾ, ਕਿਸੇ ਮੇਰੇ ਵਰਗੇ ਵੇਦ ਵਿਆਸ ਦੀ ਲਿਖੀ ਹੋਈ, ਜਿਸ ਨੇ ਕ੍ਰਿਸ਼ਨ ਨਾਮ ਦਾ ਇੱਕ ਪਾਤਰ ਆਪਣੇ ਮਹਾਭਾਰਤ ਨਾਮੀ ਗ੍ਰੰਥ ਵਿੱਚ ਸਿਰਜਿਆ। ਇਹ ਹੀ ਸੱਚ ਹੈ।
21. ਹੁਣ ਜੇ ਕੋਈ ਮਹਾਭਾਰਤ ਗ੍ਰੰਥ ਨੂੰ ਗ੍ਰੰਥ ਸਾਹਿਬ ਕਹੇ, ਤਾਂ ਉਸ ਦੀ ਮਰਜ਼ੀ, ਉਸ ਦੀ ਸ਼ਰਧਾ, ਇਸ ਵਿੱਚ ਕਿੰਤੂ ਪਰੰਤੂ ਕਰਨੀ ਮੂਰਖਤਾ ਹੈ। ਇਹ ਹੀ ਸੱਚ ਸਭਨਾ ਗ੍ਰੰਥ ਸਾਹਿਬਾਨ ਦਾ ਹੈ। ਲਿਖਾਰੀਆਂ ਦੀਆਂ ਲਿਖਤਾਂ ਨੇਂ ਬਸ, ਗਯਾਨ ਦਾ ਸ੍ਰੋਤ ਨੇ, ਹੋਰ ਕੁੱਜ ਵੀ ਨਹੀਂ। ਇਹਨਾਂ ਨੂੰ ਪੂਜਣ ਨਾਲੋਂ ਪੜ੍ਹਨਾ ਬੇਹਤਰ ਹੈ। ਸਿਮਰਨ ਇਤਿਆਦਿ ਬਸ ਮਨ ਨੂੰ ਟਿਕਾਉਣ ਦੀ ਕਵਾਈਦ ਹੈ, ਹੋਰ ਇਸ ਤੋਂ ਉੱਪਰ ਜਪ ਸਿਮਰਨ ਦਾ ਕੋਈ ਰੋਲ ਨਹੀਂ।
22. ਕਿੰਵੇ ਭੁੱਲ ਸਕਦੇ ਹਾਂ ਕੇ, ਸਿਮਰਨ ਕਰਨ, ਪੰਜ ਬਾਣੀਆਂ ਦਾ ਪਾਠ ਕਰਨ ਦੇ ਬਾਵਜੂਦ ਗੁਰ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ, ਬੰਦਾ ਬਹਾਦੁਰ ਹੁਣਾਂ ਦਾ ਸਾਰਾ ਪਰਿਵਾਰ ਹੀ ਦੁਸ਼ਟਾਂ ਨੇ ਸ਼ਹੀਦ ਕਰ ਦਿੱਤਾ। ਸਿਮਰਨ, ਪਾਠ, ਜਪ ਇਤਆਦਿ ਨੇ ਰੱਖਿਆ ਨਹੀਂ ਕੀਤੀ। ਜਿਨਿ ਦੇਰ ਵੀ ਰਖਿਆ ਹੋਈ, ਗਿਆਨ ਔਰ ਹਿੰਮਤ ਰਾਹੀਂ ਹੋਈ, ਦੇਗ ਤੇਗ ਨਾਲ ਰਕਸ਼ਾ ਹੋਇ।
23. ਬੰਦੇ ਨੇ ਬੰਦ ਬੰਦ ਕਟਵਾ ਦਿੱਤਾ, ਕਟਵਾਉਨਾ ਪਿਆ, ਜਦੋਂ ਆਸਰਾ ਦੇਗ ਤੇਗ ਦਾ ਨਾ ਰਿਹਾ। ਦੁਸ਼ਟਾ ਤੋਂ ਆਪਣੀ ਰੱਖਿਆ ਲਈ ਤਾਕਤਵਰ ਹੋਣਾ, ਯੁੱਧ ਕਲਾ ਦਾ ਜਾਣੂ ਹੋਣਾ, ਆਤਮ ਰੱਖਿਆ ਦੀ ਕਲਾ ਵਿੱਚ ਮਾਹਿਰ ਹੋਣਾ, ਮਾਰਸ਼ਲ ਆਰਟਸ ਦਾ ਗਿਆਨ ਅਤੇ ਅਭਿਆਸ, ਅਯਾਰੀ ਦੀ ਕਲਾ ਦਾ ਗਿਆਨ, ਅਤੇ ਤੇਜ਼ ਸੋਚ ਜਰੂਰੀ ਹਣ। ਅੱਜ ਦੇ ਯੁਗ ਵਿੱਚ ਕੁੱਜ ਗੋਲਾਬਰੂਦ ਅਤੇ ਅਸਤਰ-ਸ਼ਸਤਰ ਦਾ ਵੀ ਗਯਾਨ ਹੋਣਾ ਚਾਹਿਦਾ ਹੈ।
24. ਸਿਮਰਨ ਕਰ ਕੇ ਕੋਈ ਰੂਹਾਨੀ ਸਕੂਨ ਮਿਲਦਾ ਹੈ, ਆਤਮਕ ਆਨੰਦ ਮਿਲਦਾ ਹੈ, ਇਹ ਵੀ ਇੱਕ ਵਹਿਮ ਹੈ। ਆਤਮਿਕ ਅਨੰਦ ਤਾਂ ਚੁਪ ਰਹਿ ਕੇ ਵੀ ਮਿਲ ਸਕਦਾ ਹੈ, ਗੀਤ ਗਾ ਕੇ ਵੀ ਮਿਲ ਸਕਦਾ ਹੈ। ਜੈਸੀ ਜਿਸ ਦੀ ਪ੍ਰਿਵ੍ਰਿਤੀ ਹੋਵੇ, ਵੈਸੀ ਹੀ ਜੁਗਤਿ ਨਾਲ ਉਹ ਸ਼ਾਂਤੀ ਪਾਉਂਦਾ ਹੈ। ਆਤਮਿਕ ਸੁੱਖ ਲਈ ਇਕਾਗਰ ਚਿੱਤ ਹੋਕੇ ਮਨ ਤੇ ਕਾਬੂ ਰੱਖਣ ਦੀ ਕਲਾ, ਸ਼ਰੀਰ ਦੀ ਇੰਦਰੀਆਂ ਨੂੰ ਗਯਾਨ ਇੰਦਰੀਆਂ ਤੋਂ ਮੁਕਤ ਕਰ ਕੇ, ਮਨ ਨੂ ਖਾਲੀ ਕਰਨ ਦਾ ਅਭਿਆਸ, ਅਤੇ ਧਿਆਨ ਨੂੰ ਕੇਂਦਰਿਤ ਕਰਨ ਦੀ ਕਲਾ, ਜਰੂਰੀ ਹੈ।
25. ਰੱਬ ਹੈ ਕੇ ਨਹੀਂ, ਹੈ ਅਤੇ ਜੇਕਰ ਹੈ ਤਾਂ ਕਿਹੋ ਜਾ ਹੈ, ਇਸ ਸਬ ਦੀ ਚਿੰਤਾ ਕਰਨਾ ਕੋਰੀ ਮੂਰਖਤਾ ਹੈ, ਕਯੋਂ ਕੀ ਕੁਦਰਤ ਨੇ ਸਾਨੂੰ ਜੋ ਜਾਣ ਸਕਣ ਦੀ ਸਮਰੱਥਾ ਦਿੱਤੀ ਹੈ, ਅਸੀਂ ਓਥੇ ਤੱਕ ਹੀ ਸੀਮਿਤ ਰਹੀਏ ਤਾਂ ਚੰਗਾ ਹੈ। ਜਪੁਜੀ ਵਿੱਚ ਬਾਬਾ ਨਾਨਕ ਸਪਸ਼ਟ ਕਰਿ ਗਿਆ ਹੈ, ਕਿ ਜਿਸ ਨੂੰ ਜਿੰਨੀ ਸੋਝੀ ਹੈ, ਯਾ ਸਮਰਥਾ ਹੈ, ਓਨੀ ਕੁ ਸੋਚਣ ਸਮਝਣ ਅਤੇ ਦੱਸਣ ਸੁਣਨ ਦੀ ਲਹਿਰ ਸ਼ਹਿਰ ਉਹ ਲਾਉਂਦਾ ਹੈ। ਗੁਰੂ ਨਾਨਕ ਫਰਮਾਉਂਦੇ ਹਨ,
"ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥
ਗਾਵੈ ਕੋ ਦਾਤਿ ਜਾਣੈ ਨੀਸਾਣੁ ॥
ਗਾਵੈ ਕੋ ਗੁਣ ਵਡਿਆਈਆ ਚਾਰ ॥
ਗਾਵੈ ਕੋ ਵਿਦਿਆ ਵਿਖਮੁ ਵੀਚਾਰੁ ॥
ਗਾਵੈ ਕੋ ਸਾਜਿ ਕਰੇ ਤਨੁ ਖੇਹ ॥
ਗਾਵੈ ਕੋ ਜੀਅ ਲੈ ਫਿਰਿ ਦੇਹ ॥
ਗਾਵੈ ਕੋ ਜਾਪੈ ਦਿਸੈ ਦੂਰਿ ॥
ਗਾਵੈ ਕੋ ਵੇਖੈ ਹਾਦਰਾ ਹਦੂਰਿ ॥
ਕਥਨਾ ਕਥੀ ਨ ਆਵੈ ਤੋਟਿ ॥
ਕਥਿ ਕਥਿ ਕਥੀ ਕੋਟੀ ਕੋਟਿ ਕੋਟਿ ॥
ਦੇਦਾ ਦੇ ਲੈਦੇ ਥਕਿ ਪਾਹਿ ॥
ਜੁਗਾ ਜੁਗੰਤਰਿ ਖਾਹੀ ਖਾਹਿ ॥
ਹੁਕਮੀ ਹੁਕਮੁ ਚਲਾਏ ਰਾਹੁ ॥
ਨਾਨਕ ਵਿਗਸੈ ਵੇਪਰਵਾਹੁ ॥ ੩ ॥
(ਪਉੜੀ ੩, ਜਪੁਜੀ, ਪੰਨਾ ੧-੨).
26. ਨਾਮ ਸ਼ਾਮ ਜਪਣ ਨਾਲ ਇਸ ਦੁਨੀਆਂ ਚ ਕੁੱਝ ਨਹੀਂ ਮਿਲਦਾ, ਹਾਂ ਕਿਰਤ ਕਰੀਆਂ ਕੁੱਜ ਮਿਲਣਾ ਸੰਭਵ ਹੈ । ਮਰਨ ਤੋਂ ਮਗਰੋਂ ਸਿਮਰਨ ਦਾ ਕੁੱਝ ਇਨਾਮ ਮਿਲਦਾ ਹੈ, ਇਕ ਬੇਵਕੂਫਾਨਾ ਸੋਚ ਹੈ। ਮਰਨ ਤੋਂ ਬਾਅਦ ਕੀ ਹੁੰਦਾ ਹੈ, ਅਤੇ ਕੀ ਨਹੀਂ, ਇਹ ਕੋਈ ਵੀ ਨਹੀਂ ਜਾਣਦਾ, ਬਕਵਾਸ ਕਰਨ ਵਾਲੇ ਝੂਠੇ ਬਹੁਤ ਹਣ।
27. ਸੱਚ ਕੇਵਲ ਇਹ ਹੈ, ਕਿ ਸੰਸਾਰ ਇਕ system, ਯਾਨੀ ਹੁਕਮ, ਯਾਨੀ ਕੁਦਰਤ ਦੇ ਲਾਜ਼/ਕਨੂੰਨ, ਜਿੰਵੇ ਕੀ gravity, inertia, laws of flight, ਬਾਕੀ ਅਨੇਕਾਂ ਕੁਦਰਤੀ laws, laws pertaining to matter, the laws of quantum physics, laws of birth and death, aging, likes and dislikes, the principles of ID, Survival Instinct via saving self and recreating self via progeny, Ego, Super Ego, individual conciousness, collective conciousness.
28. Physical laws, Psychological laws, social laws, economic laws, ਅਤੇ ਹੋਰ, ਅਨੇਕਾਂ ਕੁਦਰਤੀ ਅਸੂਲਾਂ ਦੇ ਮੁਤਾਬਿਕ ਇਹ ਦੁਨੀਆ ਚਲਦੀ ਹੈ, ਜਿਸ ਨੂੰ ਨਾਨਕ ਨੇਂ ਸਰਲ ਭਾਸ਼ਾ ਵਿੱਚ 'ਹੁਕਮ' ਕਿਹਾ ਹੈ, ਅਤੇ ਸਮਝਾਉਂਦੀਆਂ ਹੋਈਆਂ ਇਤਨਾ ਕਹਿ ਛਡਿਆ ਹੈ, ਕਿ ਹੁਕਮੇ ਅੰਦਰ ਸਬ ਕੁੱਜ। ਅੱਗੇ ਇਹ ਵੀ ਕਲੀਯਰ ਕਰ ਦਿੱਤਾ ਹੈ ਕੇ, 'ਹੁਕਮ ਨਾਂ ਕਹਿਆ ਜਾਏ'.Period.
29. ਸੋ ਖੁਸ਼ ਰਹੋ, ਅਤੇ ਹੋਰਾਂ ਨੂੰ ਖੁਸ਼ ਰਹਿਣ ਦਿਓ, ਚੈਨ ਨਾਲ ਜੀਓ ਅਤੇ ਹੋਰਾਂ ਨੂੰ ਚੈਨ ਨਾਲ ਜੀਣ ਦੀਓ, ਇਹੋ ਜ਼ਿੰਦਗੀ ਦਾ ਮੂਲ ਤੱਤ ਸੱਤ ਹੈ, ਬਾਕੀ ਭੰਬਲ ਭੂਸਾ ਜਿਨ੍ਹਾਂ ਮਰਜ਼ੀ ਪਾ ਲੋ, ਕਮਲੇ ਬਣ ਲੋ, ਮਲੰਗ ਬਣ ਲਓ, ਸਾਧ ਬਣ ਲਓ, ਰਾਜੇ ਬਣ ਲਓ, ਡਾਕੂ ਬਣ ਲਓ, ਖਾੜਕੂ ਬਣ ਲਓ, ਹੱਥ ਪੱਲੇ ਕੁੱਜ ਨਹੀਂ ਪੈਣਾ, ਅੰਤ ਨੂੰ ਇੱਕ ਹੀ ਗਲ ਵਚਣੀ ਹੈ, ਕੇ ਸਾਢੇ 3 ਹੱਥ ਧਰਤੀ ਤੇਰੀ, ਵੱਡੀਆਂ ਜ਼ਮੀਨਾਂ ਵਾਲਿਆਂ। ਸੱਚ ਦੇ ਯੋਧਾ ਬਣੋ, ਸੱਚ ਦੇ ਹੀ ਜੱਤੀ ਸੱਤੀ ਬਣੋ, ਬਾਕੀ ਸਬ ਕੂੜ ਕਬਾੜ ਹੈ।
🚩ਤੱਤ ਸੱਤ ਅਕਾਲ🚩
©✒ਗੁਰੂ ਬਲਵੰਤ ਗੁਰੂਨੇ