1. ਆਮ ਆਦਮੀ ਲਾਂਘੇ ਦੇ ਨਾਂ ਤੇ ਗਿੱਧੇ ਪਾ ਰਿਹਾ ਹੈ, ਲੇਕਿਨ ਦੋਹਾਂ ਮੁਲਕਾਂ ਦੀ 'Deep State' ਨੇ ਆਪਣਾ ਕੱਮ ਸ਼ੁਰੂ ਕਰ ਦਿੱਤਾ ਹੈ। ਹਜੇ ਤਾਂ ਕਹੀ ਦੇ ਬੱਸ ਦੋ ਟੱਕ ਹੀ ਲੱਗੇ ਹਣ, ਪਰ ਸੱਚ ਦੇ ਕਾਲੇ ਨਾਗ ਨੰਵੀ ਖੋਦੀ ਨੀਂਹ ਵਿਚੋਂ ਨਿਕਲਨੇ ਵੀ ਸ਼ੁਰੂ ਹੋ ਗਏ ਹਨ। ਪਾਕਿਸਤਾਨ ਅਤੇ ਭਾਰਤ ਦੀ 'ਖੁਫੀਆ ਵਿਵਸਥਾ' ਨੇ ਕਰਤਾਰਪੁਰ ਵਿੱਖੇ ਖੋਦੀ ਨੀਂਹ ਦੀ ਭਰਾਈ ਦਾ ਕੱਮ ਵੀ ਨਾਲ ਦੀ ਨਾਲ ਸ਼ੁਰੂ ਕਰ ਦਿੱਤਾ ਹੈ।
2. ਸੱਚ ਇਹ ਹੈ ਕੇ ਭਾਰਤ ਅਤੇ ਪਾਕਿਸਤਾਨ ਦੇ ਤਮਾਮ ਨੇਤਾ, ਮਜ਼ਹਬੀ ਨਫਰਤ ਫੈਲਾ ਕੇ ਲੋਕਾਂ ਦੇ ਵੋਟ ਬਟੋਰਨ ਵਿੱਚ, ਇੱਕ ਦੂਜੇ ਤੋਂ ਪਿੱਛੇ ਨਹੀਂ ਹਨ। ਸੌਖੇ ਵੇਲੇ ਸਭੇ ਦੋਸਤੀਆਂ ਦੇ ਸੋਹਲੇ ਵੀ ਦੱਬ ਕੇ ਗਾਉਂਦੇ ਹਨ। ਇਸ ਡਰਾਮੇ ਵਿੱਚ ਆਮ ਆਦਮੀ ਬਾਰਮ ਬਾਰ, ਇਮੋਸ਼ਨਲ ਹੋ ਕੇ ਇਹਨਾਂ ਗਿਰਗਿਟਾਂ ਨੂੰ ਸੱਤਾ ਦੀਆਂ ਕੁੰਜੀਆਂ ਦੇ ਛੱਡਦੇ ਹਣ, ਮੁੜ ਕੇ ਸਿਰਫ ਰਗੜੇ ਖਾਣ ਵਾਸਤੇ।
3. ਆਪਣੇ ਪਿਛਲੇ ਲੇਖ ਵਿੱਚ ਹੀ ਮੈਂ ਲਿਖਿਆ ਸੀ ਕੇ ਕਰਤਾਰਪੁਰ ਦਾ ਲਾਂਘਾ, ਜਿਸ ਨੂੰ ਹਰ ਇਕ ਰਾਜਨੀਤਿਕ ਮਦਾਰੀ ਨਚਾਉਂਦਾ ਫਿਰਦਾ ਹੈ, ਸ਼ਾਇਦ ਹੀ ਕਦੇ ਪੂਰਾ ਬਣ ਸਕੇ। ਮੇਰੇ ਵਿਚਾਰ ਵਿੱਚ ਸਾਰੀ 'ਵਾਹ ਵਾਹ ਅਤੇ 'ਥੈਂਕਯੂ ਸੌਰੀ', ਕਹਿਣ ਤੋਂ ਬਾਦ, ਹੁਣ ਵੱਕਤ ਹੈ ਕੁੱਜ ਕੌੜੇ ਸੱਚ ਸੁਨਣ ਅਤੇ ਕਹਿਣ ਦਾ।
4. ਹਾਲਾਂ ਕੇ ਮੈਨੂੰ ਇਮਰਾਨ ਖਾਨ ਦੀ ਚੰਗੀ ਨੀਯਤ, ਅਤੇ ਉਸ ਦੇ ਨੇਕ ਇਰਾਦੇ ਤੇ ਕੋਈ ਸ਼ੱਕ ਨਹੀਂ। ਮੈਂ ਜਾਣਦਾ ਹਾਂ ਕੇ ਉਹ ਭਾਰਤ ਨਾਲ ਚੰਗੇ ਤਿਜਾਰਤੀ ਅਤੇ ਕਲਚਰਲ ਰਿਸ਼ਤੇ ਬਣਾਉਣ ਦਾ ਚਾਹਵਾਨ ਹੈ, ਪਰ ਹੋ ਸਕਦਾ ਹੈ, ਇਮਰਾਨ ਪਾਕਿਸਤਾਨ ਦਾ ਵਜ਼ੀਰੇ ਆਜ਼ਮ ਹੋਣ ਦੇ ਬਾਵਜੂਦ ਵੀ, ਪਾਕਿਸਤਾਨ ਦੀ 'Deep State' ਦੇ ਅੱਗੇ ਮਜਬੂਰ ਹੋਵੇ।
5. ਏਧਰ, ਬੀਬਾ ਹਰਸਿਮਰਤ ਕੌਰ ਜੀ ਨੇ ਪਹਿਲਾਂ ਵੀ ਨਵਜੋਤ ਨੂੰ ਪਾਕਿਸਤਾਨ ਜਾਨ ਤੇ ਗੱਦਾਰ ਕਿਹਾ ਸੀ। ਐਤਕੀ ਤਾਂ ਆਪ ਵੀ ਬੀਬਾ ਓਥੇ ਗਯੀ ਸੀ, ਨੀਂਹ ਪੱਥਰ ਸਮਾਰੋਹ ਵਿੱਚ ਸ਼ਾਮਿਲ ਵੀ ਹੋਈ, ਇੱਟਾਂ ਗਾਰਾ ਵੀ ਕੁੱਜ ਚਿਣ ਆਈ, ਪਰ ਏਧਰ ਆਉਂਦੇ ਹੀ ਫ਼ਿਰ ਸੁਰ ਬਦਲ ਲਏ, ਅਤੇ ਗੁਗਲੀ ਸਿੱਧੂ ਨੂੰ ਸਿੱਖ ਸੇਪਰਿਸਟਾਂ ਦਾ ਦੋਸਤ ਤਕ ਆਖ ਛਡਿਆ। ਬੀਬਾ ਜੀ ਦੀ ਮਜਬੂਰੀ ਕੀ ਹੈ ? ਕੀ ਸਿੱਧੂ ਨਾਲ ਛੇੜੀ ਸਿਆਸੀ ਜੰਗ ਇਸ ਬਿਆਨ ਦਾ ਸਬੱਬ ਹੈ, ਜਾਂ ਫ਼ੇਰ ਉਹ ਵੀ ਭਾਰਤੀਯ 'ਡੀਪ ਸਟੇਟ' ਦੀ ਬਣਾਈ ਤਰਜ਼ ਤੇ ਗੀਤ ਗਾ ਰਹੇ ਹਣ?
6. ਕਿਤੇ ਕਰਤਾਰਪੁਰ ਦਾ ਲਾਂਘਾ ਵੀ ਇੱਕ ਜੁਮਲਾ ਹੀ ਸਾਬਿਤ ਨਾ ਹੋਵੇ ! ਸਿਆਸੀ ਨਜ਼ਰੀਏ ਨਾਲ ਵੇਖਦੇ ਹੋਏ ਇਸ ਨੂੰ ਅਗਰ, 2019 ਦੇ ਚੁਣਾਵਾਂ ਦਾ ਲਾਂਘਾ ਕਿਹਾ ਜਾਵੇ ਤਾ ਕੋਈ ਗਲਤ ਨਹੀਂ ਹੋਵੇ ਗਾ। ਇਹ ਲਾਂਘਾ ਹਜੇ ਬਹੁਤ ਹੀ ਸ਼ੁਰੂਆਤੀ ਦੌਰ ਵਿੱਚ ਹੈ, ਲੇਕਿਨ ਇਸ ਲਾਂਘੇ ਦੇ ਬੈਰੀਅਰ ਹੁਣ ਤੋਂ ਹੀ ਨਜ਼ਰ ਆਉਣ ਲਗ ਪਏ ਨੇਂ।
7. ਰਾਜਨੇਤਾ ਕੋਈ ਵੀ ਹੋਵੇ, ਭਾਂਵੇ ਇਮਰਾਨ, ਸਿੱਧੂ, ਹਰਸਿਮਰਨ, ਕਪਤਾਨ ਸਾਬ, ਮੋਦੀ ਬਾਈ ਜੀ, ਜਾਂ ਕੋਈ ਹੋਰ, ਉਹ ਕਦੇ ਕਿਸੇ ਧਰਮ ਦੇ ਯਾ ਕਿਸੇ ਵਯਕਤੀ ਜਾਂ ਜਗਹ ਦੇ ਸਕੇ ਨਹੀਂ ਹੁੰਦੇ, ਬਲਕਿ ਆਪਣੀ ਕੁਰਸੀ ਦੇ ਪਾਵੇ ਹੀ ਮਜਬੂਤ ਕਰਨ ਦੇ ਕਾਰੋਬਾਰ ਵਿੱਚ ਰੁੱਝੇ ਹੋਏ ਹੁੰਦੇ ਹਨ।
8. ਵੈਸੇ ਬੀ, ਜੇ ਥੋੜਾ ਸੋਚੀਏ, ਤਾਂ ਸਾਫ ਦਿਖਦਾ ਹੈ, ਕੀ ਇਸ ਤਰ੍ਹਾਂ ਦੇ ਧਾਰਮਿਕ ਮੁੱਦੇ, ਚੁਣਾਵ ਤੋਂ ਪਹਿਲਾਂ, ਲੋਕਾਂ ਦਾ ਧਿਆਨ ਅਸਲੀ ਮੁੱਦਿਆਂ ਤੋਂ ਪਲਟਾਉਂਨ ਦੇ ਔਜਾਰਾਂ ਤੋਂ ਇਲਾਵਾ ਹੋਰ ਜਿਆਦਾ ਕੁੱਜ ਵੀ ਨਹੀਂ ਹੁੰਦੇ। ਡਰ ਇਹ ਹੈ ਕੇ ਦੇਸ਼ ਦੀ ਰਾਜਨੀਤੀ ਕਿਤੇ ਰਾਮ ਦੇ ਮੰਦਿਰ, ਜਾਂ ਨਾਨਕ ਦੇ ਗੁਰਦਵਾਰੇ ਤਕ ਹੀ ਸਿਮਟ ਕੇ ਨਾ ਰਹਿ ਜਾਵੇ।
9. ਕਿਤੇ ਸਕੂਲ ਕਾਲਜਾਂ ਦੇ ਗਿਰਦੇ ਮਿਆਰ, ਪੈਸੇ ਦੀ ਗਿਰਦੀ ਕੀਮਤ, ਕਿਸਾਨਾਂ ਦੀ ਅਤਮਹਤਯਾ ਅਤੇ ਕਰਜਿਆਂ ਦੇ ਮੁੱਦੇ, ਮਜਦੂਰਾਂ ਦੇ ਮੁੱਦੇ, ਲਗਾਤਾਰ ਟੁੱਟਦੇ ਬਜਾਰ, ਆਮ ਜੰਤਾ ਦਾ ਇਨਸਾਫ ਨਾ ਪਾ ਸਕਣ ਦਾ ਦੁਖਾਂਤ, ਦੇਸ਼ ਦੀ ਅਪਾਰ ਸੰਪਦਾ ਨੂੰ ਲੁੱਟ ਕੇ ਵਿਦੇਸ਼ ਜਾ ਚੁੱਕੇ ਚੋਰਾਂ ਦੀ ਘਰ ਵਾਪਸੀ ਵਰਗੇ ਅਸਲੀ ਮੁੱਦੇ, ਧਰਮ ਦੇ ਟੱਟੂਆਂ ਦੀ ਧੂੜ ਵਿੱਚ ਹੀ ਨਾ ਗਵਾਚ ਜਾਣ ⁉
10. ਮੇਰਾ ਮਨਣ ਹੈ ਕੀ ਕੋਈ ਵੀ ਰਾਜਨੇਤਾ ਜਦੋਂ ਕਿਸੇ ਧਰਮ ਦੀ ਘੋੜੀ ਤੇ ਚੜ੍ਹ ਕੇ ਘੋੜੀ ਨੂੰ ਅੱਡੀ ਲਾਉਂਦਾ ਹੈ, ਤਾ ਉਸ ਦਾ ਏਮ ਕਿਸੇ ਮੰਦਿਰ ਮਸਜਿਦ ਜਾਂ ਗੁਰੁਦਵਾਰੇ ਤਕ ਪਹੁੰਚਣਾ ਨਹੀਂ ਹੁੰਦਾ, ਬਲਕੀ ਉਸ ਦਾ ਏਮ ਅਗਲਿਆਂ ਚੋਣਾਂ ਦੀ ਰੇਸ ਜਿੱਤਣ ਉੱਪਰ ਹੀ ਕੇਂਦ੍ਰਿਤ ਹੁੰਦਾ ਹੈ। ਤਾਂਹੀ ਤਾਂ ਬੀਬਾ ਹਰਸਿਮਰਤ ਤੋਂ ਲੈ ਕੇ ਹੋਰ ਕਈ ਨੇਤਾ, ਸਿੱਧੂ ਦੀ ਗੁਗਲੀ ਤੇ ਆਪੋ ਆਪਣੇ ਚੌਕੇ ਛਿੱਕੇ ਲਾਉਣ ਵਿੱਚ ਬਿਜ਼ੀ ਹਨ, ਉਹ ਅੱਡ ਗੱਲ ਹੈ ਕੀ ਉਹ ਫਿਲਹਾਲ ਇਸ ਵਿੱਚ ਅਸਫ਼ਲ ਹੀ ਰਹੇ ਹਨ।
11. ਦੋਸਤੋ, ਯਾਦ ਰੱਖੋ ਕੇ ਮੰਦਰ, ਮਸਜਿਦ, ਗੁਰਦਵਾਰਾ, ਡੇਰੇ ਸ਼ੇਰੇ, ਬਾਬੇ, ਮਹੰਤ ਅਤੇ ਕਲਜੁਗ ਦੇ ਤਮਾਮ ਸਾਧੂ ਸੰਤ ਸਬ ਹੀ, ਰਾਜਨੀਤਿਕ ਕਵਾਇਦ ਦੇ ਉਹ ਔਜਾਰ ਹਣ, ਜਿੰਨਾ ਨੂੰ ਵਰਤ ਕੇ ਰਾਜਨੇਤਾ, ਆਮ ਆਦਮੀ ਦਾ ਉੱਲੂ ਬਣਾਉਂਦੇ ਹਣ, ਅਤੇ ਆਪਣਾ ਉੱਲੂ ਸਿੱਧਾ ਕਰਦੇ ਹਣ।
12. ਜਿਸ ਖਾਨ ਪਠਾਣ ਇਮਰਾਨ ਦੀ ਦਰਿਆਦਿਲੀ, ਅਤੇ ਬਾਕੀ ਸਾਰੇ ਸਿਆਸੀ ਨਚਾਰਾਂ ਦਾ ਨਾਚ ਵੇਖ ਕੇ ਪੰਜਾਬ ਦਾ ਆਮ ਸਿੱਖ, ਅਤੇ ਨਾਨਕ ਪ੍ਰੇਮੀ ਖੁਸ਼ੀ ਵਿੱਚ ਝੂਮ ਰਹੇ ਹਣ, ਉਹ ਸਮਝ ਲੈਣ, ਕੇ ਐਂਵੇ ਹੀ ਮੰਦਿਰ, ਮਸਜਿਦ ਜਾਂ ਗੁਰੁਦਵਾਰੇ ਦੇ ਮਾਯਾਵੀ ਘੋੜਿਆਂ ਤੇ ਸਵਾਰ, ਸਿਯਾਰ ਨੇਤਾਵਾਂ ਨਾਲ ਪ੍ਰਭਾਤ ਫੇਰੀਆਂ ਲਾਉਣ ਦੀ ਜਗਹ, ਜਿਆਦਾ ਚੰਗਾ ਹੋਉ ਜੇ ਆਮ ਲੋਗ, ਲੋਕ ਭਲਾਈ ਅਤੇ ਮੁਲਕ ਦੇ ਅਸਲੀ ਮੁੱਦੇ ਹੀ ਆਪਣੀ ਨਜ਼ਰ ਵਿੱਚ ਰੱਖਣ, ਅਤੇ ਆਉਣ ਵਾਲੇ ਚੁਣਾਵ ਵਿੱਚ ਇਮੋਸ਼ਨਲ ਹੋ ਕੇ ਨਹੀਂ, ਬਲਕੀਂ ਸੰਜੀਦਾ ਸੋਚ ਨੂੰ ਮੁੱਖ ਰੱਖ ਕੇ ਹੀ ਵੋਟ ਦੇਣ।
🚩ਤੱਤ ਸੱਤ ਅਕਾਲ🚩
@ ✒ਗੁਰੂ ਬਲਵੰਤ ਗੁਰੂਨੇ⚔
@ ✒ਗੁਰੂ ਬਲਵੰਤ ਗੁਰੂਨੇ⚔