Showing posts with label ਕਰਤਾਰਪੁਰ ਲਾਂਘਾ. Show all posts
Showing posts with label ਕਰਤਾਰਪੁਰ ਲਾਂਘਾ. Show all posts

🚩ਬਾਜ਼ ਲੈ ਗਿਆ ਸ਼ਿਕਾਰ, ਬਿੱਲੀ ਨਾਊਂਧਰਾਂ ਨਾਲ ਮਿੱਟੀ ਖ਼ੁਰਚੇ🚩@✒GBG⚔


1. ਕਰਤਾਰ ਪੁਰ ਲਾਂਘੇ ਦੀ ਬੁਲਬੁਲ ਅਜਕਲ ਬਹੁਤ ਮਸ਼ਹੂਰ ਹੈ, ਸਾਰੇ ਸਿਆਸੀ  ਸ਼ਿਕਾਰੀ ਇਸ ਬੁਲਬੁਲ ਨੂੰ ਫੜ ਕੇ ਪਿੰਜਰੇ ਵਿੱਚ ਪਾਨ ਲਈ ਬੇਤਾਬ ਹਣ, ਪਰ ਫ਼ਿਲਹਾਲ ਸਿੱਧੂ ਨਾਮਕ ਬਾਜ਼, ਇਸ ਬੁਲਬੁਲ ਨੂੰ ਉਡਾਉਂਦਾ ਫ਼ਿਰਦਾ ਹੈ। ਯਾ ਇਹ ਕਹਿ ਲਓ ਕੇ ਬੁਲਬੁਲ ਸਿੱਧੂ ਤੇ ਮੇਹਰਬਾਨ ਹੈ, ਅਤੇ ਓਹਦੇ ਮੋਢਿਆਂ ਤੇ ਉਡਦੀ ਫ਼ਿਰਦੀ ਹੈ। ਬਹੁਤ ਲੋਗ ਇਸ ਬੁਲਬੁਲ ਦੇ ਸਿੱਧੂ ਤੇ ਮਹਿਰਾਬ ਹੋਣ ਦਾ ਸਦਕਾ ਨਮੋਸ਼ੀ ਦਾ ਸ਼ਿਕਾਰ ਬਣੇ ਹੋਏ ਹਨ। ਇਥੋਂ ਤੱਕ ਕੇ ਕੁੱਜ ਤਾਂ ਕਲ ਤਕ ਜੋ ਸਿੱਧੂ ਨੂੰ ਪਾਕਿਸਤਾਨ ਜਾਨ ਤੇ ਗੱਦਾਰ ਕਹਿੰਦੇ ਸੀ, ਆਪ ਟਪੂਸੀਆਂ ਮਾਰਦੇ ਓਥੇ ਹੀ ਜਾ ਬੜੇ।

2.  ਕਈ ਲੋਕ ਭੁੱਲ ਗਏ ਹਣ ਕੇ ਉਹ ਆਪਣੇ ਸ਼ਾਤਿਰ ਸਿਆਸੀ ਬੁੜ੍ਹੇ ਦੇ ਘਿਸੇ ਹੋਏ ਫੰਗਾ ਕਾਰਨ ਉਡਦੇ ਫ਼ਿਰਦੇ ਨੇ, ਨ ਕੀ ਆਪਣੀ ਕਾਬਲਿਯਤ ਕਾਰਨ। ਇਹੋ ਜਿਹੇ  ਕਈ ਲੋਕਾਂ ਨੂੰ ਕੱਕਾ ਖ੍ਹਖਾ ਵੀ ਨੀ ਪਤਾ ਸਿਆਸਤ ਅਤੇ ਡਿਪਲੋੋਮੇਸੀ  ਦਾ, ਪਰ ਗੱਲ ਇੰਜ ਕਰਨ ਗੇ ਜਿਂਵੇ ਉਹ ਖੇਤਰ ਦੇ ਸਬ ਤੋਂ ਵੱਡੇ ਡਿਪਲੋਮੇਟ ਜਾ ਨੇਤਾ ਹੋਣ। ਬਸ ਪਾਣੀ ਚ ਮਧਾਣੀ ਪਾਈ ਫ਼ਿਰਦੇ ਨੇਂ,  ਕਯੋਂ ਕੀ ਇਹ ਦੌਲਤ ਅਤੇ ਮੁਫ਼ਤ ਵਿੱਚ ਮਿਲੀ ਚੌਧਰ ਨਾਲ  ਹੰਕਾਰੇ ਹੋਏ  ਨੇਂ,  ਜਿੰਵੇ ਕੀ ਇੱਕ ਚਵਲ  ਜੇਹੀ ਬੀਬੀ। ਬੀਬਾ ਜੀ ਓਹਨਾਂ ਲੋਕਾਂ ਵਿਚੋਂ ਹਨ ਜਿਨ੍ਹਾਂ ਨੂੰ ਇਹ ਖੁਸ਼ਫ਼ਹਮੀ ਹੁੰਦੀ ਹੈ, ਕੇ  ਉਹ ਹੀ ਕਿਸੇ ਧਰਮ, ਕੌਮ, ਯਾ ਪ੍ਰਦੇਸ਼ ਦੇ ਸਾਰੇ ਮੁੱਦੇ ਚੁੱਕਣ ਦੇ ਹੱਕਦਾਰ ਹਨ।

3.  ਨਵਜੋਤ ਨੇ ਕੁੱਜ ਕਰ ਦਿਖਾਇਆ ਹੈ, ਜਿਸ ਵਿੱਚ ਮੋਦੀ ਵੀਰ ਜੀ ਦਾ, ਅਤੇ ਸੁਸ਼ਮਾ ਭੈਣ ਜੀ ਦਾ ਉੱਦਮ ਵੀ  ਸ਼ਲਾਘਾ ਜੋਗ ਹੈ।

4. ਸਬ ਨਾਨਕ ਦੇ ਪ੍ਰੇਮੀ, ਹਿੰਦੂ ਸਿੱਖ, ਸਿੰਧੀ ਪੰਜਾਬੀ, ਸਾਰੇ ਹੀ ਇਸ ਉੱਦਮ ਦਾ ਸਵਾਗਤ ਕਰਦੇ ਹਾਂ।

5. ਜਿਉਂਦਾ ਰਹੇ  ਵੀਰ ਸਿੱਧੂ, ਜਿਉਂਦਾ ਰਹੇ ਵੀਰ ਨਮੋ,   ਜ਼ਿੰਦਾਬਾਦ ਰਹੇ ਇਮਰਾਨ  ਖ਼ਾਨ। All is well that begins well  and ends well, but there is a huge 'BUT' in this story, which can not be ignored.

6.  ਹੁਣ ਤੱਕ ਜੋ ਹੋ ਗਿਆ, ਵਧੀਆ ਹੈ, ਲੇਕਿਨ ਅੱਗੇ ਹੁਣ ਕੀ ਕਹਾਣੀ ਬਣਦੀ ਆ, ਇਹ ਕੋਈ ਵੀ ਨਹੀਂ ਕਹਿ ਸਕਦਾ, ਕਯੋਂ ਕੇ ਖੁਫੀਆ ਅਜੈਂਸੀਈਆਂ ਦੇ ਸੁੰਘੀ, ਅਤੇ ਰਾਜਨੈਤਿਕ ਪਰਟੀਆਂ ਦੇ ਬਾਂਦਰ, ਕੁੱਜ ਨਹੀਂ ਪਤਾ ਕਦੋਂ ਕੀ ਕਰ ਛੱਡਣ।

7.  ਖੁਫੀਆ ਏਜੇਂਸੀਆਂ ਆਪਣਾ ਏਜੇਂਡਾ ਲੈ ਕੇ ਚਲਦਿਆਂ ਹਣ। ISI ਕੀ ਕਰੇ ਗੀ, ਇਹ ਇਮਰਾਨ ਖਾਨ  ਨਹੀਂ ਜਾਣਦਾ, ਰਾ ਕੀ ਕਰੇ ਗੀ, ਇਹ ਸਿੱਧੂ ਨਹੀਂ ਜਾਨ ਸਕਦਾ। ਇਸ ਸਾਰੀ ਵੀਯੋਂਤ  ਦੇ ਆਸੇ ਪਾਸੇ ਕਈ ਨਾਟਕ ਹੁੰਦੇ ਰਹਿੰਦੇ ਹਨ।

8.  ਰਾਜਨੇਤਾਵਾਂ ਦਾ ਸਬ ਤੋਂ ਮੁਖ ਏਜੇਂਡਾ ਇਲੈਕਸ਼ਨ  ਜਿਤਨਾ ਹੁੰਦਾ ਹੈ। ਇਹ ਵੀ ਸੋਚਣ ਜੋਗ ਹੈ, ਕੇ ਕੀਤੇ ਇਹ ਸਾਰਾ ਨਾਟਕ ਸਿਰਫ਼ ਵੋਟਾਂ ਖਾਤਰ ਹੀ ਨਾ ਹੋਵੇ, ਕਯੋਂ ਕੇ ਧਾਰਮਿਕ ਏਮੋਸ਼ਨਜ਼ ਨਾਲ ਜੁੜੇ ਮੁੱਦੇ ਵੋਟਾਂ ਦੇ ਨੇੜੇ ਤੇੜੇ ਹੀ ਜ਼ਿਆਦਾ ਰੋਸ਼ਨੀ ਵਿੱਚ ਲਿਆਂਦੇ ਜਾਂਦੇ ਨੇ, ਫ਼ਿਰ ਉਹਨਾਂ ਦਾ ਰਿਸ਼ਤਾ ਕਿਸੇ ਮੰਦਿਰ ਨਾਲ ਹੋਵੇ, ਕਿਸੇ ਮਸਜਿਦ ਜਾਂ ਗਿਰਜਾ ਨਾਲ, ਜਾਂ ਕਿਸੇ ਗੁਰੁਦਵਾਰੇ ਨਾਲ।
🚩ਤੱਤ ਸੱਤ ਅਕਾਲ🚩
✒ਪ੍ਰੇਰਕ ਗੁਰੂ ਬਲਵੰਤ ਗੁਰੂਨੇ⚔