ਦਾਸਤਾਨ-ਏ-ਮੁਲਕ-ਏ- ਉੱਲੂ ਦੇ ਪੱਠੇ❓✒GBG⚔

1.  ਇੰਡੀਆ ਇਕ ਧਾਰਮਿਕ ਮੁਲਕ ਹੈ। ਇਹ ਬੰਦਿਆਂ ਦਾ ਮੁਲਕ ਹੈ, ਗਊਆਂ ਮੱਝੀਆਂ ਦਾ ਮੁਲਕ ਹੈ, ਮੁਰਗੀਆਂ ਬੱਤਖਾਂ ਦਾ ਮੁਲਕ ਹੈ, ਮੱਛਰਾਂ ਮੱਖੀਆਂ ਦਾ ਮੁਲਕ ਹੈ,  ਇੱਲਾਂ ਕਾਂਵਾਂ ਦਾ ਵੀ ਮੁਲਕ ਹੈ, ਅਤੇ ਉੱਲੂਆਂ ਅਤੇ ਉੱਲੂ ਦੇ ਪੱਠਿਆਂ ਦਾ ਵੀ ਮੁਲਕ ਹੈ।
ਇੱਸ ਵਿਸ਼ਾਲ ਮੁਲਕ ਵਿੱਚ ਕਦੇ ਕਿਤੇ, ਟਾਂਵੇ ਟਾਂਵੇ ਇੰਨਸਾਨ ਵੀ ਵਸਦੇ ਹਣ। 

2.   ਬੰਦੇ ਕਈ ਧਰਮਾਂ ਵਿੱਚ ਵੰਡੇ ਹੋਏ ਹਣ, ਜਿਂਵੇ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਪਾਰਸੀ, ਬੋਧੀ ਅਤੇ ਜੈਨੀ ਆਦਿ। ਪਰਿੰਦੇ ਅਤੇ ਚਰਿੰਦੇ ਵੀ ਕਈ ਕਿਸਮ ਦੇ ਵਸਦੇ ਹਣ ਭਾਰਤ ਵਰਸ਼ ਵਿੱਚ। ਇਹਨਾਂ ਵਿਚੋਂ ਉੱਲੂ ਜਾਤੀ ਦੀ ਗੱਲ ਕਰਾਂ ਗੇ, ਪਰ ਬਿੰਦ ਕੁ ਹਟ ਕੇ।

3.   ਵੈਸੇ ਬਹੁਤ ਲੋਗ ਭਾਰਤ ਵਰਸ਼ ਨੂੰ ਮਾਤਾ ਕਹਿੰਦੇ ਹਣ, ਇੱਜਤ ਉਰੇ ਬੰਦੇ ਦੀ ਮਾਤਾ ਨਾਲੋਂ ਵੀ ਜਿਆਦਾ ਜੇ ਕਿਸੇ ਦੀ ਹੈ, ਤਾਂ ਗਊ ਮਾਤਾ ਦੀ ਹੈ। ਊਜਂ ਇੱਜਤ ਉੱਜਤ ਦਾ ਕੱਮ ਭਾਰਤ ਵਿਚ ਹੈ ਸਾਰਾ ਨਕਲੀ ਹੀ, ਅਸਲੀ ਅਰਥ ਵਿੱਚ, ਭਾਰਤ ਮਾਤਾ, ਬੰਦੇ ਦੀ ਮਾਤਾ ਜਾਂ, ਗਾਏ ਮਾਤਾ, ਸਬ ਦੀ ਸੇਵਾ ਮਤਲਬ ਲਈ ਹੀ ਕੀਤੀ ਜਾਂਦੀ ਹੈ।

4.   ਭਾਰਤ ਮਾਤਾ ਦੀ ਜੈ ਜੈ ਕਾਰ ਚੁਣਾਵ ਜਿੱਤਣ ਲਈ ਕੀਤੀ ਜਾਂਦੀ ਹੈ, ਬਾਦ ਵਿੱਚ ਚੁਣਾਵ ਜਿੱਤੇ ਹੋਏ ਨੇਤਾ ਭਾਰਤ ਮਾਂ ਨੂੰ ਅਤੇ ਇਸ ਦੀ ਜੰਤਾ ਨੂੰ ਦੱਬ ਕੇ ਲੁੱਟਦੇ ਹੱਨ। ਗਊ ਮਾਤਾ ਦੀ ਸੇਵਾ ਦੁੱਧ ਦੇਣ ਤਕ ਜਾਂ ਬੱਛੇ ਜੰਮਣ ਤੱਕ ਕੀਤੀ ਜਾਂਦੀ ਹੈ, ਫੰਡਰ ਗਊ ਨੂੰ ਕਸਾਈ ਨੂੰ ਵੇਚ ਦਿੱਤਾ ਜਾਂਦਾ ਹੈ, ਜਾਂ ਫੇਰ ਗਲੀਆਂ ਵਿੱਚ ਪਲਾਸਟਿਕ ਦੇ ਲਿਫਾਫੇ ਖਾਣ ਲਈ ਛੱਡ ਦਿੱਤਾ ਜਾਂਦਾ ਹੈ।

5.  ਭਾਰਤ ਦੇ ਵਸਨੀਕ ਆਪਣੀ ਇਨਸਾਨੀ ਮਾਤਾ ਨੂੰ, ਜੇਕਰ ਪੈਸਾ ਲੱਤਾ ਮਿਲਦਾ ਰਹੇ, ਤਾਂ ਮੌਮ, ਮੱਮੀ, ਬੇਬੇ, ਮਾਂਜੀ, ਮਾਤਾ ਜੀ ਵਗੈਰਾ ਕਹੀ ਜਾਂਦੇ ਹਣ, ਜੇ ਗਰੀਬ ਹੋ ਜੇ, ਜਾਂ ਮਰ ਜੇ ਤਾਂ , ਜਯਦਾਦ ਦੇ ਲਾਲਚ ਖ਼ਾਤਰ ਆਪਣੇ ਭੈਣਾਂ ਭਰਾਵਾਂ ਨੂੰ  ਹਰਾਮੀ ਅਤੇ ਮਾਂ ਨੂੰ ਲੂਜ਼-ਕਰੈਕਟਰ  ਬਣਾਉਣ ਵਿੱਚ ਦੇਰ ਨਹੀਂ ਲਾਉਂਦੇ। ਹਾਂ, ਇੱਕ ਪੱਥਰ ਦੀ ਚਾਰ ਯਾ ਅੱਠ ਬਾਂਹਾਂ ਆਲੀ ਜਨਾਨੀ ਦੀ ਮੂਰਤੀ ਬਣਾ ਕੇ, ਉਹਨੂੰ ਜ਼ਿਆਦਾ ਪੂਜਦੇ ਹਣ,  ਹੈ ਕੇ ਨਾ ਉੱਲੂ ਦੇ ਪੱਠਿਆਂ ਦਾ ਮੁਲਕ।

6.   ਚਲੋ ਹੁਣ ਉੱਲੂਆਂ ਦੀ ਵੀ ਗੱਲ ਕਰ ਹੀ ਲਈਏ।  ਭਾਰਤ ਉੱਲੂਆਂ ਦਾ ਵੀ ਮੁਲਕ ਹੈ ਜਿੱਥੇ ਕਈ ਕਿਸਮ ਦੇ ਉੱਲੂ  ਰਹਿੰਦੇ ਹਨ। ਇੱਕਲੇ ਇੱਕਲੇ ਇਹ ਬਹੁਤ ਸ਼ਰੀਫ ਉੱਲੂ ਹਣ, ਲੇਕਿਨ ਆਪੋ ਆਪਣੀ ਮਜਲਿਸ ਵਿੱਚ ਇਕੱਠੇ ਹੁੰਦੇ ਹੀ ਇਹ ਖਤਰਨਾਕ ਅਤੇ ਇੱਕ ਦੂੱਜੇ ਨੂੰ ਮਾਰਣ ਕੱਟਣ ਵਾਲੇ  ਉੱਲੂਆਂ ਵਿੱਚ ਤਬਦੀਲ ਹੋ ਜਾਂਦੇ ਹਣ।

7.   ਉੱਲੂਆਂ ਦੀ ਵੀ ਬੰਦਿਆਂ ਨਾਲ ਮਿਲਦੀਆਂ ਜੁਲਦੀਆਂ ਕਿਸਮਾਂ ਹੱਨ।  ਇੰਡੀਆ ਦੇ ਮੋਟੇ ਤੌਰ ਤੇ ਜ਼ਿਆਦਾ ਲੜਾਕੇ ਕਿਸਮ ਦੇ ਉੱਲੂ, ਇੰਦੂ, ਘੁਸਲਮਾਨ ਜਾਂ ਦਿੱਖ ਕਿਸਮ ਦੇ ਹੁੰਦੇ ਹਨ। ਜਿਸਾਈ ਅਤੇ ਆਰਸੀ, ਬਗੋਧ ਅਤੇ ਜੇਨੈਨ ਕਿਸਮ ਦੇ ਉੱਲੂ ਵੀ ਹਣ, ਪਰ ਇਹ ਜਿਆਦਾ ਤਰ ਆਪਣੇ ਕੰਨ ਲਪੇਟੀ ਫਿਰਿ ਜਾਂਦੇ ਹਣ, ਬਹੁਤੇ ਪੰਗੇ ਨਹੀਂ ਲੈਂਦੇ। ਇੰਜ ਇਸ ਵਾਸਤੇ ਹੈ, ਕੇ ਇਹ ਜਾਂ ਤਾਂ ਸ਼ਰੀਫ ਬਹੁਤੇ ਨੇ, ਜਾਂ ਘੱਟ ਗਿਣਤੀ ਹੋਣ ਕਰ ਕੇ ਚੁੱਪ ਰਹਿਣਾ ਜਿਆਦਾ ਸਿਆਣਪ ਦਾ ਕੱਮ ਸਮਝਦੇ ਹਣ।

8.   ਘੱਟ ਗਿਣਤੀ ਵਿੱਚ ਤਾਂ ਦਿੱਖ ਕਿਸਮ ਦੇ ਉੱਲੂ ਵੀ ਹਣ, ਪਰ ਉਹ ਜਦੋਂ ਤਕ  ਬੜਕ ਨਾ ਮਾਰ ਲੈਣ, ਇੱਕ ਦੋ ਦੇ ਸਿਰ ਨਾਂ ਤੋੜ ਆਵਣ, ਜਾਂ ਆਪਣੇ  ਹੀ  ਫ਼ੰਗ ਨਾ ਝੜਵਾ ਲੈਣ, ਪੰਗੇ ਲੈਣੋਂ ਨਹੀਂ ਹਟਦੇ। ਉਹਨਾਂ ਨੂੰ ਇਹ ਮਾਣ ਹੈ, ਯਾ ਅਭਿਮਾਨ ਹੈ, ਕੇ ਉਹਨਾਂ ਤੋਂ ਵੱਡੀ ਮਾਰਸ਼ਲ ਕੌਮ ਸ਼ਾਇਦ ਭਾਰਤ ਦੇ ਪਰਿੰਦਿਆਂ ਵਿੱਚ ਹੋਰ ਕੋਈ ਨਹੀਂ।

9.    ਇਸ ਚੱਕਰ ਦੇ ਚੱਲਦੇ, ਕਈ ਵਾਰੀ ਗਿੱਟੇ ਭੰਨ ਹੋ ਗਏ, ਪਰ ਪੱਟੂ ਲੜਨੋਂ ਨਹੀਂ ਹਟਦੇ। ਜੇ ਕਿਸੇ ਹੋਰ ਨਾਲ ਲੜਨ ਦਾ ਮੌਕਾ ਨਾ ਮਿਲੇ, ਤਾਂ ਆਪਸ ਵਿੱਚ ਹੀ ਡਾਂਗੋ ਡਾਂਗ ਹੋ ਜਾਂਦੇ ਹਣ।  ਜੇ ਕੋਈ ਪੁੱਛੇ, ਭਾਈ ਸਾਹਿਬ ਇੰਜ ਕਿਯੋਂ ਕਰਦੇ ਹੋਂ, ਤਾਂ ਆਮ ਜਬਾਬ ਹੁੰਦਾ ਹੈ,  ਕੇ ਬਾਈ ਰੋਟੀ ਨਹੀਂ ਹਜਮ ਹੁੰਦੀ ਸਾਨੂੰ ਬਿਨਾ ਲੜੀਆਂ। ਬਾਜੀ ਬਾਰੀ ਇੰਜ ਵੀ ਕਹਿ ਛਡਦੇ ਹਣ, ਸਾਲਿਯੋ ਤੁਸੀਂ ਆਂਡੇ ਲੈਨੇ ਨੇ।

10.   ਫਿਰ ਹਨ ਘੁਸਲਮਾਨ ਕਿਸਮ ਦੇ ਉੱਲੂ। ਇਹ ਵੀ ਕਦੇ ਆਪਣੇ ਆਪ ਨੂੰ ਅਰਬੀ ਉੱਲੂਆਂ ਦੇ, ਅਤੇ ਕਦੇ ਮੁਗ਼ਲ ਉੱਲੂਆਂ ਦੇ ਬੱਚੇ ਸਮਝਣ ਲੱਗ ਪੈਂਦੇ ਹਣ, ਲੇਕਿਨ ਸੱਚ ਕੇਵਲ ਇਹ ਹੈ ਕੇ ਘੁਸਲਮਾਨ ਰਾਜਿਆਂ ਨੇ ਇਹਨਾਂ ਦੇ ਪੂਰਵਜਾਂ ਨੂੰ,  ਕੁੱਟ  ਕੁੱਟ ਕੇ ਘੁੁਸਲਮਾਨ ਬਣਾਇਆ ਸੀ।  ਇਹ ਜਿਆਦਾ ਤਰ ਆਪਣੇ ਇੰਡਿਯਨ ਪਾਸਟ ਨੂੰ ਭੁੱਲ ਚੁੱਕੇ ਹਣ। ਇਹਨਾਂ ਆਪਣਾ ਤੀਰਥ ਸਾਊਦੀ ਆਰੇਬੀਆ ਦੇ ਮੱਕੇ ਨੂੰ ਮੰਨ ਲਿਆ ਹੈ।  ਅਰਬਾਂ ਦੀ 1500 ਸਾਲ ਪੁਰਾਣੀ ਕਨੂੰਨ ਦੀ ਅਤੇ ਸਮਾਜਸ਼ਾਸ਼ਤਰ ਦੀ ਕਿਤਾਬ ਨੂੰ ਇਹ ਆਪਣਾ ਧਰਮ ਗ੍ਰੰਥ ਮੰਨਦੇ ਹਣ, ਅਤੇ ਗੈਰ ਘੁੁਸਲਮਾਨ ਉੱਲੂਆਂ ਨੂੰ ਘੁੁਸਲਮਾਨ ਉੱਲੂ ਬਣਾਉਣਾ, ਬਹੁਤ ਹੀ ਸਬੱਬ ਦਾ ਕੱਮ ਮੰਨਦੇ ਹਨ। 

11.   ਫਿਰ ਹਨ ਇੰਦੂ ਕਿਸਮ ਦੇ ਉੱਲੂ। ਇਹ ਬਹੁ ਗਿਣਤੀ ਹਣ, ਪਰ ਕਈ ਜਾਤਾਂ ਪਾਤਾਂ ਵਿੱਚ ਵੰਡੇ ਹੋਏ ਹਣ। ਕੁੱਜ ਕੁ ਨੂੰ ਵਹਿਮ ਹੈ ਕੇ ਉਹਨਾਂ ਦੇ ਚਿੱਤੜਾਂ ਦੇ ਆਲੇ ਦੁਆਲੇ ਦੇ ਫੰਗ ਸੁਨਹਿਰੀ ਹੱਨ, ਇਸ ਲਈ ਇਹ ਖੁਦ ਨੂੰ ਸਵਰਣ ਉੱਲੂ ਮੰਨਦੇ ਹਨ।  ਬਾਕੀਆਂ ਨੂੰ ਦਲਿਤ ਯਾ ਪਿਛੜੇ ਹੋਏ ਪਰਿੰਦੇ ਸਮਝਦੇ ਹਣ।

12.    ਇਹ ਬੜੇ ਹੀ ਦੋਗਲੇ ਕਿਸਮ ਦੇ ਪੰਛੀ ਹਨ।  ਕਦੇ ਤਾਂ ਕਹਿਣ ਗੇ ਕੀੜੇ ਮਕੌੜੇ ਖਾਣ ਨਾਲ ਵੀ ਇੱਕ ਉੱਲੂ ਨੂੰ ਨਰਕਾਂ ਵਿੱਚ ਜਾਣਾ ਪਊ,  ਕੀਤੇ ਸਾਰਾ ਕੁੱਜ ਹੀ ਛਕੀ ਛੱਕਾਈ ਜਾਂਦੇ ਹਣ। ਇਹ ਰਾਜਨੀਤਿਕ ਕਿਸਮ  ਦੇ ਡਰਪੋਕ ਅਤੇ ਲੁੱਕ ਕੇ ਸ਼ਿਕਾਰ ਕਰਨ ਵਾਲੇ, ਯਾ ਵੱਡੇ ਸਮੂਹ ਵਿੱਚ ਸ਼ਿਕਾਰ ਕਰਨ ਵਾਲੇ ਪਕਸ਼ੀ ਹਣ।  ਵਿਆਹ ਸ਼ਾਦੀ ਵਾਸਤੇ ਇਹ ਚਿੱਤੜਾਂ ਦੁਆਲੇ ਸੁਨਹਿਰੀ ਫੰਗਾਂ ਵਾਲਿਆਂ ਉੱਲੂ ਦੀ ਪੱਠਿਆਂ ਨੂੰ ਹੀ ਲੱਭਦੇ ਹਣ, ਵੈਸੇ ਸਿਰਫ ਲਾਈਫ ਇੰਜੋਯ ਕਰਨੀ ਹੋਵੇ, ਤਾਂ ਹੋਰ ਕਿਸੇ ਵੀ ਕਿਸਮ, ਜਾਤ ਪਾਤ ਵਗੈਰਾ ਦੀ ਉੱਲੂ ਦੀ ਪੰਠੀ ਨਾਲ ਪਿਆਰ ਵਗੈਰਾ ਕਰਨ ਵਿੱਚ ਗੁਰੇਜ਼ ਨਹੀਂ ਕਰਦੇ।

13. ਫ਼ਿਰ ਹੋਰ ਕਿਸਮਾਂ ਵਿਚੋਂ,  ਜਿਸਾਈ ਕਿਸਮ ਦੇ ਉੱਲੂ ਆਪਣੇ ਆਪ ਨੂੰ ਅੰਗਰੇਜ਼ੀ ਭਾਰਤੀ ਉੱਲੂ ਵੀ ਕਹਿੰਦੇ ਹਣ। ਕਿਸੇ ਵੇਲੇ ਗੋਰੇ ਦੇ ਰਾਜ ਵਿੱਚ ਇਹਨ੍ਹਾਂ  ਉੱਲੂਆਂ ਦੇ ਵੀ  ਪੰਜ ਕੁ ਦਿਨ ਰਾਜ ਪਾਠ ਦੇ ਰਹੇ ਹਣ, ਪਰ ਹੁਣ ਕੱਮ ਢਿੱਲਾ ਹੀ ਹੈ। 

14.   ਆਰਸੀ, ਬਗੋਧ ਅਤੇ ਜੇਨੈਨ ਕਿਸਮ ਦੇ ਉੱਲੂ, ਜਿਂਵੇ ਪਹਿਲਾਂ ਵੀ ਲਿਖਿਆ ਹੈ,  ਜਿਆਦਾ ਤਰ ਆਪਣੇ ਕੰਨ ਲਪੇਟੀ ਫਿਰਿ ਜਾਂਦੇ ਨੇ, ਬਹੁਤੇ ਪੰਗੇ ਨਹੀਂ ਲੈਂਦੇ।

15.   ਬਾਕੀ  ਕੁੱਲ ਮਿਲਾ ਕੇ  ਕਹਾਣੀ ਐਨੀ ਕੁ ਹੀ ਹੈ। ਆਖਿਰ ਵਿੱਚ ਇਹ ਹੀ ਕਹਿਣਾ ਬਣਦਾ ਹੈ, 'ਏਕ ਹੀ ਉੱਲੂ ਕਾਫੀ ਥਾਂ ਵੀਰਾਨ ਗੁਲਿਸਤਾਂ ਕਰਨੇ ਕੋ, ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜਾਮ-ਏ-ਗੁਲਿਸਤਾਂ ਕਿਆ ਹੋਗਾ ⁉
🚩ਤੱਤ ਸੱਤ ਅਕਾਲ🚩
©✒ਪ੍ਰੇਰਕ ਗੁਰੂ ਬਲਵੰਤ ਗੁਰੂਨੇ⚔

No comments:

Post a Comment